India News (ਇੰਡੀਆ ਨਿਊਜ਼), Accidents In Sri Ganganagar-Padampur Road, ਚੰਡੀਗੜ੍ਹ : ਸ੍ਰੀਗੰਗਾਨਗਰ-ਪਦਮਪੁਰ ਰੋਡ ’ਤੇ ਪੈਂਦੇ ਪਿੰਡ ਭਗਵਾਨਸਰ ਨੇੜੇ ਰਾਜਸਥਾਨ ਰੋਡਵੇਜ਼ ਦੀ ਬੱਸ ਨਾਲ ਟਕਰਾਉਣ ਕਾਰਨ ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਵਾਸੀ ਇੱਕ ਨਵ-ਵਿਆਹੇ ਜੋੜੇ ਸਮੇਤ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇਹਾਂ ਨੂੰ ਮੋਗਾ ਲਿਆਂਦਾ ਗਿਆ।
ਜਿੱਥੇ ਉਹਨਾਂ ਨੂੰ ਸਿੰਘਾਂ ਵਾਲਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਕਰੀਬ ਦੋ ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਰਾਜਸਥਾਨ ਸਥਿਤ ਆਪਣੇ ਇੱਕ ਰਿਸ਼ਤੇਦਾਰ ਕੋਲ ਗਿਆ ਸੀ ਪਰਿਵਾਰ, ਇੱਕ ਔਰਤ ਗੰਭੀਰ ਜ਼ਖਮੀ। ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋਣ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ।
ਰੋਡਵੇਜ਼ ਦੀ ਬੱਸ ਦੇ ਨਾਲ ਟੱਕਰ
ਰਾਜਸਥਾਨ ਦੇ ਕਸਬਾ ਘੜਸਾਣਾ ਕੋਲ ਰੋਡ ਰੋਡਵੇਜ਼ ਦੀ ਬੱਸ ਦੇ ਨਾਲ ਟੱਕਰ ਦੌਰਾਨ ਹੋਇਆ ਸੀ ਬੀਤੇ ਦਿਨ ਹਾਦਸਾ। ਹਾਦਸੇ ਵਿੱਚ ਸੂਰਜਵੀਰ ਸਿੰਘ, ਉਸ ਦੀ ਪਤਨੀ ਮਨਦੀਪ ਕੌਰ, ਮਾਤਾ ਕੁਲਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਹਸਪਤਾਲ ਲਿਜਾਂਦੇ ਸਮੇਂ ਸੂਰਜਵੀਰ ਦੀ ਇੱਕ ਸਾਲ ਦੀ ਭਤੀਜੀ ਵਾਨੀ ਦੀ ਵੀ ਮੌਤ ਹੋ ਗਈ। ਸੂਰਜਵੀਰ ਦੀ ਭੈਣ ਮਨਵੀਰ ਕੌਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਸ੍ਰੀਗੰਗਾਨਗਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।