Action By Excise Department And Police : ਚੋਣਾਂ ਦੇ ਮੱਦੇਨਜ਼ਰ ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਢਾਬਿਆਂ ਦੀ ਕੀਤੀ ਵਿਸ਼ੇਸ਼ ਚੈਕਿੰਗ

0
69
Action By Excise Department And Police

India News (ਇੰਡੀਆ ਨਿਊਜ਼), Action By Excise Department And Police, ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਬਨੂੜ ਨੇੜਲੇ ਸਾਰੇ ਢਾਬਿਆਂ ਤੇ ਐਕਸਾਈਜ਼ ਵਿਭਾਗ ਅਤੇ ਬਨੂੰੜ ਪੁਲਿਸ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਵਿਕਾਸ ਭਟੇਜਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਐਕਸਾਈਜ਼ ਵਿਭਾਗ ਦੇ ਉੱਚ ਅਫਸਰ ਸਾਹਿਬਾਨ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਅਸ਼ੋਕ ਚਲੋਤਰਾ ਅਤੇ ਦੀਵਾਨ ਚੰਦ ਸ਼ਰਮਾ ਜੀ ਐਕਸਾਈਜ਼ ਅਫਸਰ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਬਨੂੜ ਇਲਾਕੇ ਵਿੱਚ ਸਥਿਤ ਸਾਰੇ ਢਾਬਿਆਂ ਦੀ ਬਹੁਤ ਬਰੀਕੀ ਨਾਲ ਚੈਕਿੰਗ ਕੀਤੀ ਗਈ ਹੈ।

ਐਸਡੀਐਮ ਸਾਹਿਬ ਰਾਜਪੁਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ

ਮੌਕੇ ਤੇ ਐਕਸਾਈਜ਼ ਇੰਸਪੈਕਟਰ ਇੰਸਪੈਕਟਰ ਵਿਕਾਸ ਭਟੇਜਾ ਅਤੇ ਫਲਾਇੰਗ ਸਕੁਆਇਡ ਟੀਮ ਡਾਕਟਰ ਗੁਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਅੱਜ ਲਾਂਡਰਾ ਰੋਡ ਬਨੂੜ ਅਤੇ ਤੇਪਲਾ ਰੋਡ ਤੇ ਸਥਿਤ ਸਾਰੇ ਢਾਬਿਆਂ ਨੂੰ ਚੈੱਕ ਕੀਤਾ ਗਿਆ ਹੈ। ਇਹ ਚੈਕਿੰਗ ਅੱਜ ਹੀ ਨਹੀਂ ਜਿਵੇਂ ਜਿਵੇਂ ਉੱਚ ਅਫਸਰ ਸਾਹਿਬਾਨਾਂ ਦੇ ਦਿਸ਼ਾ ਨਿਰਦੇਸ਼ ਹੋਣਗੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਚੈਕਿੰਗ ਕਿਸੇ ਸਮੇਂ ਵੀ ਕਿਤੇ ਵੀ ਕੀਤੀ ਜਾ ਸਕਦੀ ਹੈ। ਉਹਨਾਂ ਦਾ ਕਹਿਣਾ ਇਹ ਕਿ ਮਾਨਯੋਗ ਐਸਡੀਐਮ ਸਾਹਿਬ ਰਾਜਪੁਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਡ ਆਫ ਕੰਡਕਟ ਦੀ ਇਨ ਬਿਨ ਪਾਲਨਾ ਕਰਵਾਈ ਜਾਵੇਗੀ। ਕਿਸੇ ਨੂੰ ਵੀ ਇਸ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਜੇਕਰ ਅਜਿਹਾ ਕੋਈ ਕਰਦਾ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਨਜਾਇਜ਼ ਸ਼ਰਾਬ ਦੀਆਂ 30 ਬੋਤਲਾਂ ਮਾਰਕਾ ਚੰਡੀਗੜ੍ਹ ਬਰਾਮਦ

ਜ਼ਿਕਰਯੋਗ ਹੈ ਕਿ ਅੱਜ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਵਿਕਾਸ ਭਟੇਜਾਂ ਵੱਲੋਂ ਬਨੂੰੜ ਨੇੜੇ ਸੜਕ ਉੱਤੇ ਚੈਕਿੰਗ ਕਰਨ ਸਮੇਂ ਇੱਕ ਵਿਅਕਤੀ ਕੋਲੋਂ ਨਜਾਇਜ਼ ਸ਼ਰਾਬ ਦੀਆਂ 30 ਬੋਤਲਾਂ 999 ਮਾਰਕਾ ਚੰਡੀਗੜ੍ਹ ਬਰਾਮਦ ਕਰਕੇ ਦੋਸੀ ਜਸਵੀਰ ਸਿੰਘ ਖਿਲਾਫ ਥਾਣਾ ਬਨੂੜ ਵਿਖੇ ਮਾਮਲਾ ਦਰਜ ਕਰਵਾਇਆ ਗਿਆ। ਇੰਸਪੈਕਟਰ ਵਿਕਾਸ ਭਟੇਜਾ ਦਾ ਕਹਿਣਾ ਹੈ ਕਿ ਇਹ ਕਾਰਵਾਈ ਅਤੇ ਚੈਕਿੰਗ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਚਲਦੀ ਰਹੇਗੀ।
ਇਸ ਮੌਕੇ ਥਾਣਾ ਮੁਖੀ ਬਨੂੜ ਇੰਸਪੈਕਟਰ ਸਿਮਰਨਜੀਤ ਸਿੰਘ ਸ਼ੇਰ ਗਿੱਲ ਏ ਐਸ ਆਈ ਹਰਦੇਵ ਸਿੰਘ ਏ.ਐਸ.ਆਈ ਲਖਵੀਰ ਸਿੰਘ ਅਵਤਾਰ ਸਿੰਘ ਜਸਬੀਰ ਸਿੰਘ ਹਰਮਨਜੀਤ ਸਿੰਘ ਤੋਂ ਇਲਾਵਾ ਸਮੂਹ ਐਕਸਾਈਜ਼ ਵਿਭਾਗ ਦੀ ਟੀਮ ਮੈਂਬਰ ਮੌਜੂਦ ਸਨ।

ਇਹ ਵੀ ਪੜ੍ਹੋ :Acid Thrown On Persons : ਪਿਤਾ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ 7 ਸਾਲਾਂ ਬੱਚੇ ਨੂੰ ਕੀਤਾ ਕਿਡਨੈਪ, ਬੱਚੇ ਨੂੰ ਛਡਾਉਣ ਗਿਆ ਤੇ ਔਰਤ ਨੇ ਦੋ ਵਿਅਕਤੀਆਂ ਤੇ ਸੁੱਟਿਆ ਤੇਜ਼ਾਬ

SHARE