Strong Contender Parneet Kaur From BJP : 32 ਸਾਲ ਬਾਅਦ ਭਾਜਪਾ ਲੋਕ ਸਭਾ ਹਲਕਾ ਪਟਿਆਲਾ ਤੋਂ ਅਜਮਾਏਗੀ ਕਿਸਮਤ, ਪਰਨੀਤ ਕੌਰ ਨੇ ਵਧਾਈਆਂ ਸਰਗਰਮੀਆਂ

0
71
Strong Contender Parneet Kaur From BJP

India News (ਇੰਡੀਆ ਨਿਊਜ਼), Strong Contender Parneet Kaur From BJP, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਨੇ ਹਾਲੇ ਆਪਣੇ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਦੂਜੇ ਪਾਸੇ ਸੀਨੀਅਰ ਲੀਡਰਸ਼ਿਪ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਬੀਜੇਪੀ ਜੁਆਇਨ ਕਰਨ ਸਮੇਂ ਮਹਾਰਾਣੀ ਪਰਨੀਤ ਕੌਰ ਨੂੰ ਸੰਭਾਵਿਤ ਉਮੀਦਵਾਰ ਦਰਸ਼ਾ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਮਹਾਰਾਣੀ ਪਰਨੀਤ ਕੌਰ ਵੱਲੋਂ ਹਲਕੇ ਦੇ ਵਿੱਚ ਚੋਣ ਪ੍ਰਚਾਰ ਸਬੰਧੀ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ।

ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਚੋਣ ਦਾ ਨਜ਼ਾਰਾ ਦਿਲਚਸਪ

ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਚੋਣ ਦਾ ਨਜ਼ਾਰਾ ਦਿਲਚਸਪ ਰਹਿਣ ਵਾਲਾ ਹੈ। ਭਾਰਤੀ ਜਨਤਾ ਪਾਰਟੀ 32 ਸਾਲਾਂ ਬਾਅਦ ਚੋਣ ਮੈਦਾਨ ਵਿੱਚ ਆਪਣਾ ਉਮੀਦਵਾਰ ਉਤਾਰਨ ਜਾ ਰਹੀ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੌਰਾਨ ਪਟਿਆਲਾ ਲੋਕ ਸਭਾ ਹਲਕੇ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਹੀ ਰਹੀ ਹੈ। ਲੋਕ ਸਭਾ ਹਲਕੇ ਦੀ ਚੋਣ ਦੌਰਾਨ 67 ਸਾਲਾਂ ਦੇ ਵਿੱਚ 17 ਵਾਰ ਹੋਈ ਚੋਣ ਦੌਰਾਨ ਬੀਜੇਪੀ ਵੱਲੋਂ ਕੇਵਲ ਇੱਕ ਵਾਰ ਹੀ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। 1996 ਤੋਂ 2021 ਤੱਕ ਲੋਕ ਸਭਾ ਹਲਕੇ ਦੀ ਪਟਿਆਲਾ ਸੀਟ ਤੇ ਉਮੀਦਵਾਰ ਅਕਾਲੀ ਦਲ ਦੇ ਹਿੱਸੇ ਹੀ ਰਹੀ ਸੀ ਇਸ ਤੋਂ ਪਹਿਲਾਂ 1992 ਵਿੱਚ ਬੀਜੇਪੀ ਨੇ ਇਸੇ ਹਲਕੇ ਤੋਂ ਇਕੱਲੇ ਤੌਰ ਤੇ ਚੋਣ ਲੜੀ ਸੀ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

23 ਸਾਲਾਂ ਦੇ ਗੱਠਜੋੜ ਦੌਰਾਨ ਅਕਾਲੀ-ਭਾਜਪਾ ਗੱਠਜੋੜ ਨੇ ਸੱਤ ਵਾਰ ਆਪਣਾ ਉਮੀਦਵਾਰ ਮੈਦਾਨ ਵਿਚ ਉਤਾਰਿਆ ਜਿਸ ਵਿਚੋਂ ਸਿਰਫ਼ ਦੋ ਵਾਰ ਜਿੱਤ ਹਾਸਲ ਕੀਤੀ ਤੇ ਪੰਜ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। 1996 ਵਿਚ ਗੱਠਜੋੜ ਹੋਇਆ ਤੇ ਅਕਾਲੀ ਦਲ ਦੇ ਉਮੀਦਵਾਰ ਪੇ੍ਰਮ ਸਿੰਘ ਚੰਦੂਮਾਜਰਾ ਨੇ 316554 ਵੋਟਾਂ ਨਾਲ ਜਿੱਤ ਹਾਸਲ ਕੀਤੀ ਜਿਨ੍ਹਾਂ ਕਾਂਗਰਸ ਦੇ ਉਮੀਦਵਾਰ ਸੰਤ ਰਾਮ ਸਿੰਗਲਾ ਨੂੰ ਹਰਾਇਆ। 1998 ਵਿਚ ਮੁੜ ਲੋਕ ਸਭਾ ਹਲਕਾ ਪਟਿਆਲਾ ਦੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੀ ਉਮੀਦਵਾਰ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਨੇ ਦੂਸਰੀ ਵਾਰ ਜਿੱਤ ਹਾਸਲ ਕੀਤੀ। 1999 ਵਿਚ ਵੀ ਦੋਹਾਂ ਧਿਰਾਂ ਦਾ ਗੱਠਜੋੜ ਕਾਇਮ ਰਿਹਾ ਤੇ ਉਮੀਦਵਾਰੀ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਰਹੀ। 2004 ਵਿਚ ਕੈਪਟਨ ਕੰਵਲਜੀਤ ਸਿੰਘ, 2009 ਵਿਚ ਪੇ੍ਰਮ ਸਿੰਘ ਚੰਦੂਮਾਜਰਾ, 2014 ਵਿਚ ਦੀਪਇੰਦਰ ਸਿੰਘ ਢਿੱਲੋਂ ਅਤੇ 2019 ’ਚ ਸੁਰਜੀਤ ਸਿੰਘ ਗੱਠਜੋੜ ਦੇ ਉਮੀਦਵਾਰ ਵਜੋਂ ਚੋਣ ਲੜੇ ਪਰ ਕਿਸੇ ਨੂੰ ਜਿੱਤ ਹਾਸਲ ਨਾ ਹੋਈ।

32 ਸਾਲ ਅਤੇ ਮਜਬੂਤ ਦਾਵੇਦਾਰ

ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਵਿੱਚ 32 ਸਾਲਾਂ ਬਾਅਦ ਇਕੱਲੇ ਤੌਰ ਤੇ ਕਿਸਮਤ ਅਜਮਾਈ ਜਾ ਰਹੀ ਹੈ। ਬੀਜੇਪੀ ਦੇ ਸੀਨੀਅਰ ਲੀਡਰ ਇਸੇ ਭਾਲ ਵਿੱਚ ਸਨ ਕਿ ਫੇਮਸ ਅਤੇ ਮਜਬੂਤ ਦਾਅਵੇਦਾਰ ਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜਾਈ ਜਾਵੇ। ਚਾਰ ਵਾਰ ਮੈਂਬਰ ਆਫ ਪਾਰਲੀਮੈਂਟ ਰਹਿ ਚੁੱਕੇ ਮਹਾਰਾਣੀ ਪਰਨੀਤ ਕੌਰ ਨੂੰ ਬੀਜੇਪੀ ਵੱਲੋਂ ਸੰਭਾਵਿਕ ਉਮੀਦਵਾਰ ਦੇ ਤੌਰ ਤੇ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ।

ਐਸਐਮਐਸ ਸੰਧੂ ਦੀ ਅਗਵਾਈ ਵਿੱਚ ਹੋਇਆ ਇਕੱਠ

ਮਹਾਰਾਣੀ ਪਰਨੀਤ ਕੌਰ ਵੱਲੋਂ ਹਲਕੇ ਦੇ ਵਿੱਚ ਰਾਜਨੀਤਿਕ ਸਰਗਰਮੀਆਂ ਨੂੰ ਲਗਾਤਾਰ ਤੇਜ਼ ਕਰ ਦਿੱਤਾ ਗਿਆ ਹੈ।ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਨਜ਼ਦੀਕੀ ਮੰਨੇ ਜਾਂਦੇ ਐਸਐਮਐਸ ਸੰਧੂ ਵੱਲੋਂ ਹਾਲ ਹੀ ਦੇ ਵਿੱਚ ਡੇਰਾਬੱਸੀ ਵਿਖੇ ਭਰਮਾ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਹੈ। ਐਸਐਮਐਸ ਸੰਧੂ ਦੀ ਅਗਵਾਈ ਵਿੱਚ ਹੋਈ ਜਨ ਸਭਾ ਦੌਰਾਨ ਮਹਾਰਾਣੀ ਪਰਨੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਡੇਰਾਬਸੀ ਲਾਲੜੂ ਅਤੇ ਜ਼ੀਰਕਪੁਰ ਖੇਤਰ ਦੇ ਦਰਜਨਾ ਪੰਚ ਸਰਪੰਚਾਂ ਸਮੇਤ ਸੈਂਕੜੇ ਲੋਕਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ।

ਇਹ ਵੀ ਪੜ੍ਹੋ :Ban On Campaigning In The Village : ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪਿੰਡ ਜੰਗਪੁਰਾ ਦੇ ਵਾਸੀਆਂ ਦਾ ਵੱਡਾ ਫੈਸਲਾ, ਪਿੰਡ ਵਿੱਚ ਚੋਣ ਪ੍ਰਚਾਰ ਤੇ ਬੈਨ

 

 

SHARE