India News (ਇੰਡੀਆ ਨਿਊਜ਼), Three Gangsters Arrested In Mohali, ਚੰਡੀਗੜ੍ਹ : ਮੋਹਾਲੀ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ (SSOC) ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗਿਰਫਤਾਰ ਕੀਤੇ ਗਏ ਤਿੰਨੋਂ ਹੀ ਵਿਦੇਸ਼ ਦੇ ਵਿੱਚ ਬੈਠੇ ਪਵਿੱਤਰ ਚੂੜਾ ਗੈਂਗਸਟਰ ਦੇ ਇਸ਼ਾਰਿਆਂ ਦੇ ਉੱਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਹਿਚਾਨ ਲਵਜੀਤ, ਗੁਰਸੇਵਕ ਅਤੇ ਬਹਾਦਰ ਖਾਨ ਦੇ ਤੌਰ ਤੇ ਹੋਈ ਹੈ। ਪੁਲਿਸ ਪੁਲਿਸ ਨੂੰ ਵੱਡੀ ਮਾਤਰਾ ਵਿੱਚ ਅਪੱਤੀ ਜਨਕ ਸਮਾਨ ਵੀ ਬਰਾਮਦ ਹੋਇਆ ਹੈ। ਪੁਲਿਸ ਨੂੰ ਤਿੰਨਾਂ ਦੇ ਕੋਲੋਂ ਇੱਕ ਪਿਸਟਲ, 15 ਜਿੰਦਾ ਕਾਰਤੂਸ ਅਤੇ ਇੱਕ ਫਾਰਚੂਨਰ ਕਾਰ ਬਰਾਮਦ ਹੋਈ ਹੈ। Three Gangsters Arrested In Mohali
ਵੱਡੀ ਵਾਰਦਾਤ ਨੂੰ ਦੇਣਾ ਸੀ ਅੰਜਾਮ
ਪੁਲਿਸ ਸੂਤਰਾਂ ਤੋਂ ਮਿਲੇ ਜਾਣਕਾਰੀ ਅਨੁਸਾਰ ਪਕੜ ਦੇ ਵਿੱਚ ਆਏ ਤਿੰਨੋ ਅਰੋਪੀ ਵਿਦੇਸ਼ ਵਿੱਚ ਬੈਠੇ ਪਵਿੱਤਰ ਚੂੜਾ ਗੈਂਗਸਟਰ ਦੇ ਕਹਿਣ ਉੱਤੇ ਕੰਮ ਕਰਦੇ ਸਨ। ਮੋਹਾਲੀ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਲੇਕਿਨ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਅੜੀਕੇ ਚੜ ਗਏ ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕੀਤਾ ਹੈ। Three Gangsters Arrested In Mohali
ਫਰਜ਼ੀ ਆਈ ਕਾਰਡ ਬਰਾਮਦ
ਗ੍ਰਿਫਤਾਰ ਕੀਤੇ ਗਏ ਆਰੋਪੀਆ ਕੋਲੋਂ ਪੁਲਿਸ ਨੇ ਫਰਜ਼ੀ ਆਈ ਕਾਰਡ ਬਰਾਮਦ ਕੀਤੇ ਹਨ ਇਹ ਪਹਿਚਾਣ ਛੁਪਾ ਕੇ ਮੋਹਾਲੀ ਖੇਤਰ ਵਿੱਚ ਰਹਿ ਰਹੇ ਸਨ। ਪੁਲਿਸ ਨੂੰ ਇਹਨਾਂ ਕੋਲੋਂ ਕੁਝ ਹੋਰ ਆਈ ਕਾਰਡ ਵੀ ਬਰਾਮਦ ਹੋਏ ਹਨ ਜਿਸ ਨੂੰ ਲੈ ਕੇ ਪੁਲਿਸ ਨੇ ਤਫਤੀਸ਼ ਆਰੰਭ ਕਰ ਦਿੱਤੀ ਹੈ। Three Gangsters Arrested In Mohali
ਇਹ ਵੀ ਪੜ੍ਹੋ :Firing At CIA Staff In Jalandhar : ਜਲੰਧਰ ਵਿੱਚ ਸੀਆਈਏ ਸਟਾਫ ਉੱਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ