Illegal Packet Recovered From Jail : ਕੇਂਦਰੀ ਜੇਲ ਫਿਰੋਜ਼ਪੁਰ ਚ ਇੱਕੋ ਰਾਤ ਪਹੁੰਚੇ 13 ਪੈਕਟ, 5 ਮੋਬਾਈਲ ਫੋਨ, 243 ਪੈਕਟ ਨਸ਼ੀਲੇ ਪਦਾਰਥ

0
67
Illegal Packet Recovered From Jail

India News (ਇੰਡੀਆ ਨਿਊਜ਼), Illegal Packet Recovered From Jail, ਚੰਡੀਗੜ੍ਹ : ਕੇਂਦਰੀ ਜੇਲ ਫਿਰੋਜ਼ਪੁਰ ਨੂੰ ਭਾਰਤ ਦੀਆਂ ਜੇਲ੍ਾਂ ਵਿੱਚੋਂ ਇੱਕ ਸੁਰੱਖਿਤ ਜੇਲ ਵਜੋਂ ਦੇਖਿਆ ਜਾਂਦਾ ਰਿਹਾ ਹੈ। ਪਰ ਬੀਤੇ ਸਮੇਂ ਤੋਂ ਇੱਥੇ ਜੇਲ ਵਿੱਚ ਬਾਹਰੋਂ ਨਜਾਇਜ਼ ਸਮਾਨ ਸਪਲਾਈ ਹੋਣ ਦਿਆ ਲਗਾਤਾਰ ਖਬਰਾਂ ਚਰਚਾ ਦੇ ਵਿੱਚ ਰਹੀਆਂ ਹਨ। ਤਾਜ਼ਾ ਘਟਨਾ ਦੇ ਵਿੱਚ ਬੀਤੀ ਰਾਤ ਕੇਂਦਰੀ ਜੇਲ ਵਿੱਚ ਪੈਕਟ ਸੁੱਟ ਦਿੱਤੇ ਗਏ। (Illegal Packet Recovered From Jail)

ਇਹਨਾਂ ਪੈਕਟਾਂ ਵਿੱਚੋਂ ਪੰਜ ਮੋਬਾਇਲ ਫੋਨ, 243 ਪੂੜੀਆਂ ਜਿਨਾਂ ਵਿੱਚ ਤੰਬਾਕੂ, ਸਿਗਰਟ, ਮੋਬਾਇਲ ਫੋਨ, ਚਾਰਜਰ, ਅਡਾਪਟਰ ਅਤੇ ਡਾਟਾ ਕੇਬਲ ਪੁਲਿਸ ਨੇ ਬਰਾਮਦ ਕੀਤੇ ਹਨ। ਘਟਨਾ ਦੇ ਸੰਬੰਧ ਵਿੱਚ ਥਾਣਾ ਸਿਟੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ 42/52-ਏ ਪ੍ਰੀਸਂਨਜ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ

ਕੇਂਦਰੀ ਜੇਲ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਥਾਣਾ ਸਿਟੀ ਫਿਰੋਜ਼ਪੁਰ ਨੂੰ ਲਿਖੇ ਪੱਤਰ ਵਿੱਚ ਦੱਸਿਆ ਕਿ ਬੀਤੀ ਰਾਤ ਕੇਂਦਰੀ ਜੇਲ ਦੇ ਅੰਦਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ 13 ਪੈਕਟ ਸੁੱਟ ਦਿੱਤੇ ਗਏ ਸਨ। ਜੇਲ ਵਿੱਚ ਇੱਕ ਸੁੱਟਿਆ ਗਿਆ ਪੈਕਟਾਂ ਵਿੱਚੋਂ ਉਪਰੋਕਤ ਸਮਾਨ ਬਰਾਮਦ ਹੋਇਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਅਧਾਰ ਦੇ ਉੱਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ :Firing At CIA Staff In Jalandhar : ਜਲੰਧਰ ਵਿੱਚ ਸੀਆਈਏ ਸਟਾਫ ਉੱਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

 

SHARE