India News (ਇੰਡੀਆ ਨਿਊਜ਼), MP Ravneet Singh Bittu, ਚੰਡੀਗੜ੍ਹ : ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚੋਂ ਸ਼ਾਮਿਲ ਹੋਏ ਮੈਂਬਰ ਆਫ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਉਹਨਾਂ ਦੇ ਦਾਦੇ ਬੇਅੰਤ ਸਿੰਘ ਨੇ ਕਾਂਗਰਸ ਪਾਰਟੀ ਲਈ ਕੋਈ ਕੁਰਬਾਨੀ ਨਹੀਂ ਕੀਤੀ। ਉਹਨਾਂ ਦੇ ਦਾਦੇ ਨੇ ਪੰਜਾਬ ਦੇ ਹਿੱਤਾਂ ਲਈ ਸ਼ਹਾਦਤ ਦਿੱਤੀ ਹੈ। ਤੇ ਉਹ ਵੀ ਆਪਣੀ ਦਾਦੇ ਵਾਂਗ ਪੰਜਾਬ ਦੇ ਲਈ ਕਰਨਾ ਲੋਚਦੇ ਹਨ। ਇਸ ਲਈ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
ਰਵਨੀਤ ਬਿੱਟੂ ਨੇ ਕਿਹਾ ਕਿ ਦੇਸ਼ ਦੇ ਵਿੱਚ ਆਵਾਜ਼ ਆ ਰਹੀ ਹੈ ਕਿ ਆਗਾਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੋਣਗੇ। ਇਸ ਲਈ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਕਿਉਂਕਿ ਉਹ ਪੰਜਾਬ ਅਤੇ ਲੁਧਿਆਣਾ ਦਾ ਖਾਸ ਤੌਰ ਤੇ ਵਿਕਾਸ ਦੇਖਣਾ ਚਾਹੁੰਦੇ ਹਨ ਤੇ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਕੇਂਦਰ ਦੀ ਇਸ ਦੇ ਵਿੱਚ ਸਿੱਧੀ ਭਾਗੀਦਾਰੀ ਹੋਵੇਗੀ।
ਰਾਜ ਸਭਾ ਮੈਂਬਰ ਰਾਗਵ ਚੱਡਾ ਫਰਾਰ
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਡਿੱਗ ਜਾਣਗੀਆਂ। ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਜੇਲ ਵਿੱਚ ਹਨ ਅਤੇ ਰਾਜ ਸਭਾ ਮੈਂਬਰ ਰਾਗਵ ਚੱਡਾ ਫਰਾਰ ਹੋ ਗਿਆ ਹੈ ਜੋ ਦੇਸ਼ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਿਹਾ।
ਇਸ਼ਾਰਾ ਕਾਂਗਰਸ ਪਾਰਟੀ ਵੱਲ ਕੀਤਾ
ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਕਈ ਮੌਜੂਦਾ ਤੇ ਸਾਬਕਾ ਵਿਧਾਇਕ, ਕਈ ਮੌਜੂਦਾ ਇੱਥੇ ਸਾਬਕਾ ਕੌਂਸਲਰ ਉਹਨਾਂ ਦੇ ਸੰਪਰਕ ਵਿੱਚ ਹਨ ਜਿਨਾਂ ਨੂੰ ਲੋੜ ਪੈਣ ਦੇ ਉੱਪਰ ਭਾਜਪਾ ਦੇ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ। ਰਵਨੀਤ ਬਿੱਟੂ ਨੇ ਇਹ ਇਸ਼ਾਰਾ ਕਾਂਗਰਸ ਪਾਰਟੀ ਵੱਲ ਕੀਤਾ ਹੈ।
ਇਹ ਵੀ ਪੜ੍ਹੋ :ALM Caught Taking Bribe : ਵਿਜੀਲੈਂਸ ਬਿਊਰੋ ਵੱਲੋਂ 15,000 ਰਿਸ਼ਵਤ ਲੈਂਦਿਆਂ PSPCL ਦਾ ਸਹਾਇਕ ਲਾਈਨਮੈਨ ਕਾਬੂ