Brijinder Kaur Joined BJP : ਅਰਦਾਸ ਚਿਲਡਰਨ ਫਾਉਂਡੇਸ਼ਨ ਦੇ ਪ੍ਰੈਜ਼ੀਡੈਂਟ ਬ੍ਰਿਜਿੰਦਰ ਕੌਰ ਰਾਏ ਭਾਜਪਾ ਪਰਿਵਾਰ ਵਿਚ ਸ਼ਾਮਿਲ, ਐਨਆਰਆਈ ਵਿੰਗ ਦਾ ਪ੍ਰਧਾਨ ਬਣਾਇਆ

0
89
Brijinder Kaur Joined BJP

India News (ਇੰਡੀਆ ਨਿਊਜ਼), Brijinder Kaur Joined BJP, ਚੰਡੀਗੜ੍ਹ : ਜੀਰਕਪੁਰ ਬੀਜੇਪੀ ਆਫਿਸ ਦੇ ਵਿੱਚ, ਹਲਕਾ ਇੰਚਾਰਜ ਸੰਜੀਵ ਖੰਨਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਬੁਲਾਈ ਗਈ ਇਸ ਦੌਰਾਨ ਅਰਦਾਸ ਚਿਲਡਰਨ ਫਾਉਂਡੇਸ਼ਨ ਦੇ ਪ੍ਰੈਜ਼ੀਡੈਂਟ,ਮੈਡਮ ਬ੍ਰਿਜਿੰਦਰ ਕੌਰ ਰਾਏ ਨੂੰ ਭਾਜਪਾ ਪਰਿਵਾਰ ਵਿਚ ਸ਼ਾਮਿਲ ਕਰਵਾਇਆ ਗਿਆ ਤੇ ਉਹਨਾਂ ਨੂੰ ਭਾਜਪਾ ਦੇ NRI ਵਿੰਗ ਦੇ ਪ੍ਰਧਾਨ ਘੋਸ਼ਿਤ ਗਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸੰਜੀਵ ਖੰਨਾ ਨੇ ਦੱਸਿਆ ਕਿ ਬਰਜਿੰਦਰ ਕੌਰ ਰਾਏ ਵੱਲੋਂ ਬੱਚਿਆਂ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਡੇਰਾਬੱਸੀ ਵਿੱਚ ਅਰਦਾਸ ਚਿਲਡਰਨ ਫਾਊਂਡੇਸ਼ਨ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਉਹਨਾਂ ਵੱਲੋਂ ਬੀਤੇ ਸਾਲ ਖੇਡ ਅਖਾੜਾ ਨਾਂ ਦੀ ਮੁਹਿੰਮ ਚਲਾਈ ਗਈ ਸੀ। ਜਿਸ ਵਿੱਚ ਹਲਕਾ ਡੇਰਾ ਬੱਸੀ ਦੇ ਸਾਰੇ ਪਿੰਡਾਂ ਦੇ ਬੱਚਿਆਂ ਲਈ ਖੇਡ ਮੁਕਾਬਲੇ ਕਰਵਾਏ ਗਏ ਸੀ ਤੇ ਬੱਚਿਆਂ ਦਾ ਹੌਸਲਾ ਵਧਾਉਣ ਲਈ ਉਹਨਾਂ ਨੂੰ ਇਨਾਮ ਵਜੋਂ ਸਾਈਕਲ ਤੇ ਸਪੋਰਟਸ ਕਿੱਟਾਂ ਵੰਡੀਆਂ ਗਈਆਂ ਸੀ।

ਸੰਜੀਵ ਖੰਨਾ ਤੇ ਸਮੂਹ ਬੀਜੇਪੀ ਪਰਿਵਾਰ ਵੱਲੋਂ ਵਧਾਈ

ਐਨਆਰਆਈ ਵਿੰਗ ਨੂੰ ਮਜਬੂਤ ਕਰਨ ਲਈ ਹਰ ਤਰ੍ਹਾਂ ਦੇ ਲੋੜੀਦੇ ਕਦਮ ਇਹੀ ਨਹੀਂ ਸਮੇਂ ਸਮੇਂ ਤੇ ਇਹਨਾਂ ਖਿਡਾਰੀ ਬੱਚਿਆਂ ਲਈ ਅਰਦਾਸ ਚਿਲਡਰਨ ਫਾਊਂਡੇਸ਼ਨ ਵੱਲੋਂ ਕੋਈ ਨਾ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਜਿਸ ਦੇ ਮੁਤਾਬਿਕ ਬੱਚਿਆਂ ਲਈ ਜਰੂਰੀ ਚੀਜ਼ਾਂ ਜਿਵੇਂ ਸਪੋਰਟਸ ਦਾ ਸਮਾਨ, ਸਿਹਤ ਮੰਦ ਡਾਇਟ ਅਤੇ ਹਰ ਤਰ੍ਹਾਂ ਦੀ ਬਣਦੀ ਮਦਦ ਕੀਤੀ ਜਾਂਦੀ ਹੈ। ਬਰਜਿੰਦਰ ਕੌਰ ਰਾਏ ਦੇ ਹਲਕਾ ਡੇਰਾ ਬਸੀ ਤੋਂ ਐਨਆਰਆਈ ਵਿੰਗ ਦੇ ਪ੍ਰਧਾਨ ਬਣਨ ਤੇ ਸੰਜੀਵ ਖੰਨਾ ਤੇ ਸਮੂਹ ਬੀਜੇਪੀ ਪਰਿਵਾਰ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ ਤੇ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਉਹ ਐਨਆਰਆਈ ਵਿੰਗ ਨੂੰ ਮਜਬੂਤ ਕਰਨ ਲਈ ਹਰ ਤਰ੍ਹਾਂ ਦੇ ਲੋੜੀਦੇ ਕਦਮ ਉਠਾਉਣਗੇ।

ਭਾਜਪਾ ਦੇ ਲੋਕ ਸਭਾ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ

ਇਸ ਤੋਂ ਇਲਾਵਾ ਕੁਝ ਹੋਰ ਖਾਸ ਸ਼ਖਸੀਅਤਾਂ ਜਿਵੇਂ, ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੀ ਅੱਜ ਡੇਰਾ ਬੱਸੀ ਦੇ ਭਾਜਪਾ ਪਰਿਵਾਰ ਵਿੱਚ ਸ਼ਾਮਿਲ ਹੋ ਗਏ ਹਨ। ਇਸਤੋਂ ਇਲਾਵਾ ਸਮਾਜਸੇਵੀ ਊਸ਼ਾ ਰਾਣੀ ਨੂੰ ਵੀ ਭਾਜਪਾ ਵਿੱਚ ਸ਼ਾਮਿਲ ਕੀਤਾ ਗਿਆ ਜੋ ਕਿ ਪਹਿਲਾਂ ਤੋਂ ਹੀ ਕਾਫੀ ਲੰਬੇ ਸਮੇਂ ਤੋਂ ਭਾਜਪਾ ਨਾਲ ਜੁੜ ਕੇ ਸਮਾਜ ਸੇਵਾ ਦਾ ਕੰਮ ਕਰ ਰਹੇ ਸਨ। ਇਸੇ ਦੇ ਹੀ ਨਾਲ ਇੰਜੀਨੀਅਰ ਪਾਲ ਬਚਨ ਸੰਧੂ ਨੇ ਵੀ ਬਰਜਿੰਦਰ ਕੌਰ ਰਾਏ ਦੇ ਨਾਲ ਭਾਜਪਾ ਪੰਜਾਬ ਦਾ ਲੜ ਫੜਿਆ ਹੈ, ਇਸ ਮੌਕੇ ਸੰਜੀਵ ਖੰਨਾ ਨੇ ਕਿਹਾ ਕਿ ਜਿੱਥੇ ਇਨਾ ਤਮਾਮ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਭਾਜਪਾ ਨੂੰ ਹੋਰ ਵੀ ਜਿਆਦਾ ਸ਼ਕਤੀ ਮਿਲੇਗੀ ਉਥੇ ਹੀ ਇਹ ਮੈਂਬਰ ਆਉਣ ਵਾਲੇ ਸਮੇਂ ਵਿੱਚ ਭਾਜਪਾ ਦੇ ਲੋਕ ਸਭਾ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਦੇ ਪੰਜਾਬ ਦੇ ਆਉਣ ਵਾਲੇ ਸੁਨਿਹਰੇ ਭਵਿੱਖ ਦੇ ਗਵਾਹ ਬਣਨਗੇ।

ਇਹ ਵੀ ਪੜ੍ਹੋ :Maharani Parneet Kaur On BJP Ticket : BJP ਦੀ ਟਿਕਟ ਤੇ ਮਹਾਰਾਣੀ ਪ੍ਰਨੀਤ ਕੋਰ ਦੀ ਨਹੀ ਹੋਵੇਗੀ ਲੋਕ ਸਭਾ ਵਿੱਚ ਐਂਟਰੀ : ਬਰਸਟ

 

SHARE