India News (ਇੰਡੀਆ ਨਿਊਜ਼), Amritsar Fake Encounter Cases, ਚੰਡੀਗੜ੍ਹ : ਫਰਜੀ ਐਨਕਾਊਂਟਰ ਦੇ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਮੇਂ ਦੇ ਐਸਐਚਓ ਅਮਰਜੀਤ ਸਿੰਘ ਨੂੰ ਦੋਸ਼ੀ ਠਹਿਰਾਉਂਦੇ ਹੋਏ 10 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ ਕਰਾਰ ਦਿੱਤੇ ਐਸਐਚਓ ਅਮਰਜੀਤ ਸਿੰਘ ਨੂੰ ਧਾਰਾ 120 ਤੇ 364 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। 1 ਲੱਖ ਰੁਪਆ ਜੁਰਮਾਨਾ ਵੀ ਲਗਾਇਆ ਗਿਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਦੋਸ਼ੀ ਨੂੰ ਇੱਕ ਸਾਲ ਹੋਰ ਜੇਲ ਵਿੱਚ ਬਤਾਨਾ ਪਵੇਗਾ। ਦੱਸ ਦਈਏ ਕਿ ਇਸ ਮਾਮਲੇ ਨਾਲ ਜੁੜੇ ਹੋਏ ਇੱਕ ਤਤਕਾਲੀ ਡੀਐਸਪੀ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਹੈ। ਇਸ ਮਾਮਲੇ ਸਬੰਧੀ 1999 ਦੇ ਵਿੱਚ ਚਾਰਜ ਸੀਟ ਦਾਖਲ ਕੀਤੀ ਗਈ ਸੀ। ਫਰਜ਼ੀ ਐਨਕਾਊਂਟਰ ਮਾਮਲਾ 1992 ਦਾ ਦੱਸਿਆ ਜਾ ਰਿਹਾ ਹੈ।
ਥਾਣੇ ਤੋਂ ਗਾਇਬ ਹੋਇਆ ਬਲਵਿੰਦਰ ਸਿੰਘ
ਅੰਮ੍ਰਿਤਸਰ ਦੇ ਖੇਤਰ ਝਬਾਲ ਨਾਲ ਜੁੜਿਆ ਮਾਮਲਾ ਚਾਰ ਅਕਤੂਬਰ 1992 ਨੂੰ ਪ੍ਰਕਾਸ਼ ਵਿੱਚ ਆਇਆ। ਰਾਜਵੰਤ ਕੌਰ ਅਤੇ ਉਸਦੀ ਸੱਸ ਨੂੰ ਐਸਐਚਓ ਥਾਣਾ ਝਬਾਲ ਅਮਰਜੀਤ ਸਿੰਘ ਟੀਮ ਸਮੇਤ ਘਰੋਂ ਚੁੱਕ ਕੇ ਲੈ ਗਿਆ। ਚਾਰ ਦਿਨਾਂ ਬਾਅਦ ਉਸ ਦੀ ਸੱਸ ਨੂੰ ਤਾਂ ਛੱਡ ਦਿੱਤਾ ਗਿਆ। ਬਲਵਿੰਦਰ ਸਿੰਘ ਨੂੰ ਅਰੈਸਟ ਕਰ ਲਿਆ ਗਿਆ। ਕਰੀਬ 10 ਤੋਂ 15 ਦਿਨ ਪਰਿਵਾਰ ਵਾਲੇ ਅਤੇ ਹੋਰ ਰਿਸ਼ਤੇਦਾਰ ਬਲਵਿੰਦਰ ਸਿੰਘ ਨੂੰ ਥਾਣੇ ਵਿੱਚ ਮਿਲਦੇ ਰਹੇ ਤੇ ਇਸ ਤੋਂ ਬਾਅਦ ਬਲਵਿੰਦਰ ਸਿੰਘ ਥਾਣੇ ਤੋਂ ਗਾਇਬ ਹੋ ਗਿਆ। ਜਾਣਕਾਰੀ ਦਿੰਦੇ ਵਕੀਲ ਜਗਜੀਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ।
32 ਸਾਲ ਬਾਅਦ ਪਰਿਵਾਰ ਨੂੰ ਹੁਣ ਇਨਸਾਫ ਮਿਲਿਆ
ਇਨਸਾਫ ਲੈਣ ਵਾਸਤੇ ਬਲਵਿੰਦਰ ਸਿੰਘ ਦੀ ਪਤਨੀ ਨੇ ਕਾਫੀ ਸੰਘਰਸ਼ ਕੀਤਾ। 1997 ਵਿੱਚ ਬਲਵਿੰਦਰ ਸਿੰਘ ਦੇ ਗਾਇਬ ਹੋਣ ਸਬੰਧੀ ਕੇਸ ਨੂੰ ਸੀਬੀਆਈ ਦੇ ਹਵਾਲੇ ਕੀਤਾ ਗਿਆ। ਇਸ ਤਰਾਂ ਐਸਐਚਓ ਅਮਰਜੀਤ ਸਿੰਘ ਅਤੇ ਡੀਐਸਪੀ ਅਸ਼ੋਕ ਕੁਮਾਰ ਉੱਤੇ ਕਈ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ। ਇਸ ਕੇਸ ਵਿੱਚ 1999 ਵਿੱਚ ਚਲਾਨ ਪੇਸ਼ ਕੀਤਾ ਗਿਆ ਅਤੇ ਬਾਅਦ ਵਿੱਚ 2001 ਨੂੰ ਪਹਿਲਾ ਗਵਾਹ ਪੇਸ਼ ਹੋਇਆ। 2002 ਅਤੇ 2022 ਤੱਕ ਕੇਸ ਸੀਬੀਆਈ ਨੇ 15 ਹੋਰ ਗਵਾਹ ਪੇਸ਼ ਕੀਤੇ ਬਲਵਿੰਦਰ ਸਿੰਘ ਦੇ ਨਾਲ ਥਾਣੇ ਵਿੱਚ ਰਹੇ ਗਵਾਹਾਂ ਦਾ ਕ੍ਰਾਸ ਨਹੀਂ ਹੋ ਸਕਿਆ। ਹਾਲਾਂਕਿ 32 ਸਾਲ ਬਾਅਦ ਪਰਿਵਾਰ ਨੂੰ ਹੁਣ ਇਨਸਾਫ ਮਿਲਿਆ ਹੈ।
ਇਹ ਵੀ ਪੜ੍ਹੋ :Stamp On Parneet Kaur Of BJP : ਮਹਾਰਾਣੀ ਪਰਨੀਤ ਕੌਰ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਬੀਜੇਪੀ ਨੇ ਛੇ ਉਮੀਦਵਾਰ ਐਲਾਨੇ