India News (ਇੰਡੀਆ ਨਿਊਜ਼), Municipal Council Nabha, ਚੰਡੀਗੜ੍ਹ : ਪ੍ਰੋਪਰਟੀ ਟੈਕਸ ਇਕੱਠਾ ਕਰਨ ਦੇ ਮਾਮਲੇ ਵਿੱਚ ਨਗਰ ਕੌਂਸਲ ਨਾਭਾ (Municipal Council Nabha) ਪੰਜਾਬ ਚ ਪਹਿਲੇ ਨੰਬਰ ਤੇ ਹੈ ਇਹ ਦਾਅਵਾ ਹਲਕਾ ਵਿਧਾਇਕ ਦੇਵ ਮਾਨ ਨੇ ਕੀਤਾ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਇਹ ਇਕ ਇਮਾਨਦਾਰੀ ਮਿਸਾਲ ਹੈ ਕਿ ਨਗਰ ਕੌਂਸਲ ਨਾਭਾ ਪੰਜਾਬ ਦੇ ਵਿੱਚ ਪ੍ਰੋਪਰਟੀ ਟੈਕਸ ਇਕੱਠਾ ਕਰਨ ਦੇ ਮਾਮਲੇ ਵਿੱਚ ਪਹਿਲੇ ਸਥਾਨ ਤੇ ਖਰੀ ਉਤਰੀ ਹੈ।
ਇਸ ਸਾਲ 2 ਕਰੋੜ ਤੋਂ ਉੱਪਰ ਪ੍ਰੋਪਰਟੀ ਟੈਕਸ
ਹਲਕਾ ਵਿਧਾਇਕ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਨਗਰ ਕੌਂਸਲ ਨਾਭਾ ਵੱਲੋਂ ਪ੍ਰੋਪਰਟੀ ਟੈਕਸ ਕੁਲੈਕਸ਼ਨ ਅਮਾਉਂਟ 90 ਲੱਖ ਤੋਂ ਪਾਰ ਨਹੀਂ ਹੋਈ ਸੀ। ਜਦੋਂ ਕਿ ਪਿਛਲੇ ਸਾਲ ਇਕ ਕਰੋੜ 90 ਲੱਖ ਅਤੇ ਇਸ ਸਾਲ 2 ਕਰੋੜ ਤੋਂ ਉੱਪਰ ਪ੍ਰੋਪਰਟੀ ਟੈਕਸ ਕੁਲੈਕਸ਼ਨ ਅਮਾਉਂਟ ਹੋਈ ਹੈ।
ਈਮਾਨਦਾਰ ਮੁਲਾਜ਼ਮਾਂ ਦੀ ਅੱਜ ਪੰਜਾਬ ਦੇ ਵਿੱਚ ਲੋੜ
ਵਿਧਾਇਕ ਨਾਭਾ ਦੇਵ ਮਾਨ ਨੇ ਨਗਰ ਕੌਂਸਲ ਨਾਭਾ ਦੇ ਮੁਲਾਜ਼ਮਾਂ ਨੂੰ ਵਿਧਾਈ ਦਿੱਤੀ ਅਤੇ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਮੁਲਾਜ਼ਮਾਂ ਦੀ ਅੱਜ ਪੰਜਾਬ ਦੇ ਵਿੱਚ ਲੋੜ ਹੈ ਜੋ ਈਮਾਨਦਾਰੀ ਨਾਲ ਕੰਮ ਕਰਦੇ ਹਨ। ਇਸ ਮੌਕੇ ਤੇ ਵਿਧਾਇਕ ਨੇ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ ਦੀ ਵੀ ਸਲਾਘਾ ਕੀਤੀ।
ਪ੍ਰਾਪਰਟੀ ਟੈਕਸ ਨਾਲ ਸ਼ਹਿਰ ਦਾ ਵਿਕਾਸ
ਵਿਧਾਇਕ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ 80 ਜਾਂ 90 ਲੱਖ ਤੋਂ ਉੱਪਰ ਕਦੇ ਪ੍ਰੋਪਰਟੀ ਟੈਕਸ ਇਕੱਠਾ ਨਹੀਂ ਸੀ ਕੀਤਾ ਗਿਆ। ਜਦੋਂ ਦੀ ਸਾਡੀ ਸਰਕਾਰ ਬਣੀ ਹੈ ਅਸੀਂ ਕਰੋੜਾਂ ਰੁਪਏ ਦਾ ਪ੍ਰੋਪਰਟੀ ਟੈਕਸ ਇਕੱਠਾ ਕੀਤਾ ਹੈ ਇਸ ਵਾਰ ਅਸੀਂ ਦੋ ਕਰੋੜ ਤੋਂ ਪਾਰ ਕੀਤਾ ਹੈ ਇਸ ਪ੍ਰਾਪਰਟੀ ਟੈਕਸ ਨਾਲ ਸ਼ਹਿਰ ਦਾ ਵਿਕਾਸ ਹੋਵੇਗਾ।
ਇਹ ਵੀ ਪੜ੍ਹੋ :Control Room Of PSPCL Established : ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ PSPCL ਵੱਲੋਂ ਕੰਟਰੋਲ ਰੂਮ ਸਥਾਪਿਤ