India News (ਇੰਡੀਆ ਨਿਊਜ਼), Illegal Mining In Ghaggar River, ਚੰਡੀਗੜ੍ਹ : ਬਨੂੜ ਦੇ ਨਜ਼ਦੀਕ ਪੈਂਦੇ ਪਿੰਡ ਮਨੌਲੀ ਸੂਰਤ ਦੇ ਲੋਕਾਂ ਨੇ ਘੱਗਰ ਦਰਿਆ ਵਿੱਚੋਂ ਮਿੱਟੀ ਦੀ ਗੈਰ-ਕਾਨੂੰਨੀ ਢੰਗ ਨਾਲ ਨਿਕਾਸੀ ਕਰਨ ਦੇ ਦੋਸ਼ ਲਾਏ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਮਾਈਨਿੰਗ ਵਿਭਾਗ ਅਤੇ ਪ੍ਰਾਈਵੇਟ ਕੰਪਨੀ ਦੀ ਮਿਲੀਭੁਗਤ ਕਾਰਨ ਘੱਗਰ ਦਰਿਆ ’ਚੋਂ ਮਿੱਟੀ ਦੀ ਨਿਕਾਸੀ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਪਿੰਡ ਦੇ ਲੋਕਾਂ ਨੇ ਕਿਹਾ ਕਿ ਜੇਕਰ ਘੱਗਰ ਦਰਿਆ ਵਿੱਚੋਂ ਮਿੱਟੀ ਨਿਕਾਸੀ ਕਰਨ ਦੀ ਕਾਰਵਾਈ ਨਾ ਰੋਕੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਮੌਕੇ ਤੋਂ ਜੇਸੀਬੀ ਮਸ਼ੀਨ ਹਟਾ ਕੇ ਕੰਮ ਬੰਦ ਕਰਵਾ ਦਿੱਤਾ
ਜਾਣਕਾਰੀ ਦਿੰਦਿਆਂ ਪਿੰਡ ਦੇ ਵਸਨੀਕ ਨੈਬ ਸਿੰਘ ਨੇ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ ਜਦੋਂ ਉਹ ਸਰਪੰਚ ਸਨ ਤਾਂ ਉਨ੍ਹਾਂ ਨੂੰ ਇੱਕ ਅਧਿਕਾਰੀ ਦਾ ਫੋਨ ਆਇਆ ਸੀ। ਅਧਿਕਾਰੀ ਨੇ ਘੱਗਰ ਦਰਿਆ ਵਿੱਚੋਂ ਮਿੱਟੀ ਚੁੱਕਣ ਦੀ ਇਜਾਜ਼ਤ ਦੇਣ ਸਬੰਧੀ ਵੋਟ ਮੰਗੀ ਸੀ, ਜਿਸ ’ਤੇ ਉਸ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਮਿੱਟੀ ਦੀ ਲਿਫਟਿੰਗ ਸਬੰਧੀ ਟੈਂਡਰ ਚੋਣ ਜ਼ਾਬਤਾ ਲਾਗੂ ਹੋਣ ਤੋਂ 2 ਦਿਨ ਪਹਿਲਾਂ ਜਾਰੀ ਕੀਤਾ ਗਿਆ ਸੀ।
ਕੰਪਨੀ ਵੱਲੋਂ ਪਿਛਲੇ 4 ਦਿਨਾਂ ਤੋਂ ਲਗਾਤਾਰ ਘਰ ਦਰਿਆ ਤੋਂ ਮਿੱਟੀ ਦੀ ਲਿਫਟਿੰਗ ਕੀਤੀ ਜਾ ਰਹੀ ਹੈ। ਨੈਬ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਵਾਸੀ ਮੌਕੇ ’ਤੇ ਪੁੱਜੇ ਸਨ। ਜਦੋਂ ਪਿੰਡ ਵਾਸੀਆਂ ਨੇ ਮਿੱਟੀ ਚੁੱਕਣ ਦਾ ਵਿਰੋਧ ਕੀਤਾ ਤਾਂ ਮੌਕੇ ਤੋਂ ਜੇਸੀਬੀ ਮਸ਼ੀਨ ਹਟਾ ਕੇ ਕੰਮ ਬੰਦ ਕਰਵਾ ਦਿੱਤਾ ਗਿਆ। ਨੈਬ ਸਿੰਘ ਨੇ ਦੱਸਿਆ ਕਿ ਘੱਗਰ ਦਰਿਆ ਦੀ ਸਫ਼ਾਈ ਦੀ ਆੜ ਹੇਠ ਨਾਜਾਇਜ਼ ਤੌਰ ’ਤੇ ਮਿੱਟੀ ਦੀ ਚੁਕਾਈ ਕੀਤੀ ਜਾ ਰਹੀ ਹੈ। ਸਾਰਾ ਮਾਮਲਾ ਪੰਚਾਇਤ ਸਕੱਤਰ ਤੇ ਬੀ.ਡੀ.ਓ. ਦੇ ਧਿਆਨ ਵਿੱਚ ਹੈ।
ਪੁਲ ਨੂੰ ਖ਼ਤਰਾ
ਪਿੰਡ ਵਾਸੀ ਨੇ ਦੱਸਿਆ ਕਿ ਘੱਗਰ ਵਿੱਚ ਜਿਸ ਥਾਂ ਤੋਂ ਮਿੱਟੀ ਚੁੱਕੀ ਜਾ ਰਹੀ ਹੈ ਉਹ ਪੁਲ ਦੇ ਪਿੱਲਰ ਦੇ ਬਿਲਕੁਲ ਨੇੜੇ ਹੈ। ਮਿੱਟੀ ਕੱਢਣ ਲਈ ਕਰੀਬ 5 ਤੋਂ 10 ਫੁੱਟ ਡੂੰਘੀ ਖੁਦਾਈ ਕੀਤੀ ਗਈ ਹੈ। ਬਰਸਾਤ ਦੇ ਮੌਸਮ ਵਿੱਚ ਪਾਣੀ ਦੇ ਵਹਾਅ ਕਾਰਨ ਪੁਲ ਦੇ ਖੰਭਿਆਂ ਨੂੰ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ। ਪਰ ਮਾਈਨਿੰਗ ਵਿਭਾਗ ਦੇ ਅਧਿਕਾਰੀ ਮਾਮਲੇ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਹੇ।
ਐਕਸ਼ਨ ਜਵਾਬ ਦੇਣਗੇ
ਅਭੈ ਕੁਮਾਰ, (ਇੰਸਪੈਕਟਰ ਮਾਈਨਿੰਗ ਵਿਭਾਗ) ਨੇ ਦੱਸਿਆ ਕਿ ਘੱਗਰ ਦਰਿਆ ਤੋਂ ਜੋ ਮਿੱਟੀ ਚੁੱਕੀ ਜਾ ਰਹੀ ਹੈ, ਉਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਮੈਂ ਬਿਮਾਰ ਹਾਂ, ਕੇਵਲ ਐਕਸ਼ਨ ਸਾਹਬ ਹੀ ਕੁਝ ਜਾਣਕਾਰੀ ਦੇ ਸਕਦੇ ਹਨ।
ਇਹ ਵੀ ਪੜ੍ਹੋ :Fire In Derabassi Factory : ਡੇਰਾਬੱਸੀ ਸਥਿਤ ਕੈਮੀਕਲ ਦੀ ਫੈਕਟਰੀ ਵਿੱਚ ਫੈਲੀ ਭਿਆਨਕ ਅੱਗ