Magazine Moulsari Release : ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਦਾ ਮੈਗਜ਼ੀਨ ਮੌਲਸਰੀ ਰਿਲੀਜ਼

0
53
Magazine Moulsari Release

India News (ਇੰਡੀਆ ਨਿਊਜ਼),Magazine Moulsari Release, ਚੰਡੀਗੜ੍ਹ : ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਕਾਲਜ ਮੈਗਜ਼ੀਨ ‘ਮੌਲਸਰੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ. ਅਰਵਿੰਦ ਵੱਲੋਂ ਰਿਲੀਜ਼ ਕੀਤਾ ਗਿਆ। ਡਾ. ਅਰਵਿੰਦ ਨੇ ਉੱਭਰਦੇ ਸਾਹਿਤਕਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਦੀ ਸਿਰਜਣਾਤਮਿਕਤਾ, ਬੌਧਿਕਤਾ ਅਤੇ ਉਸਾਰੂ ਸੋਚ ਹੀ ਖੁਸ਼ਹਾਲ ਸਮਾਜ ਦੀ ਨੀਂਹ ਹੈ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਹਰਜੀਤ ਗੁਜਰਾਲ ਨੇ ਮੌਲਸਰੀ ਦੇ ਸੰਪਾਦਕੀ ਮੰਡਲ ਅਤੇ ਲੇਖਕ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਇਹ ਗੌਰਵਮਈ ਸੰਸਥਾ ਹਰ ਖੇਤਰ ਵਿਚ ਵਿਦਿਆਰਥੀਆਂ ਦੀਆਂ ਰੁਚੀਆਂ ਨੂੰ ਮੌਲ਼ਣ ਅਤੇ ਵਿਗਸਣ ਦੇ ਸਾਰੇ ਅਵਸਰ ਪ੍ਰਦਾਨ ਕਰਦੀ ਹੈ।

ਭਵਿੱਖ ਦੇ ਸਾਹਿਤਕਾਰਾਂ ਨੂੰ ਵਧਾਈ

ਮੌਲਸਰੀ ਦੇ ਚੀਫ ਐਡੀਟਰ ਡਾ. ਅਮਨਦੀਪ ਨੇ ਦੱਸਿਆ ਕਿ ਕਿ ਵਿਦਿਆਰਥੀਆਂ ਵਿਚ ਸਿਰਜਣਾਤਮਿਕਤਾ ਅਤੇ ਕਲਾਤਮਿਕਤਾ ਦੀਆਂ ਅਥਾਹ ਸੰਭਾਵਨਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਨਿਖਾਰਨਾ ਅਧਿਆਪਕਾਂ ਦਾ ਇਖਲਾਕੀ ਫਰਜ਼ ਹੈ। ਉਨ੍ਹਾਂ ਸੱਧਰਾਂ, ਰੀਝਾਂ ਅਤੇ ਉਸਾਰੂ ਸੋਚ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ, ਸਾਹਿਤਕ ਦਹਿਲੀਜ਼ ਉਪਰ ਕਦਮ ਰੱਖਣ ਵਾਲੇ ਭਵਿੱਖ ਦੇ ਸਾਹਿਤਕਾਰਾਂ ਨੂੰ ਵਧਾਈ ਦਿੱਤੀ। ਕਾਮਨਾ ਕੀਤੀ ਕਿ ਇਹਨਾਂ ਨਵੀਆਂ ਕਲਮਾਂ ਤੋਂ ਖਿੜਣ ਵਾਲੇ ਗੁਲਾਬ ਸਾਹਿ ਤਕ ਕਾਇਨਾਤ ਨੂੰ ਸਦੀਵੀ ਮਹਿਕ ਦੇਣਗੇ।

ਸੰਪਾਦਕੀ ਮੰਡਲ ਦਾ ਧੰਨਵਾਦ

ਉਹਨਾਂ ਨੇ ਵਿਦਿਆਰਥੀ ਸਾਹਿਤਕਾਰਾਂ ਦੀ ਸੁਯੋਗ ਅਗਵਾਈ ਲਈ ਸੰਪਾਦਕੀ ਮੰਡਲ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪਿੰਸੀਪਲ ਸੁਨੀਤਾ ਮਿੱਤਲ, ਪ੍ਰੋ. ਅਰਵਿੰਦ ਕੌਰ, ਡਾ. ਮਨਦੀਪ ਕੌਰ, ਸ਼੍ਰੀ ਪਰਦੀਪ ਰਤਨ, ਪ੍ਰੋ. ਰਸ਼ਮੀ, ਪ੍ਰੋ. ਨਿਸ਼ਠਾ ਤਿ੍ਰਪਾਠੀ, ਪ੍ਰੋ. ਅਨੁਰੀਤ ਭੱਲਾ ਸਮੇਤ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।

ਇਹ ਵੀ ਪੜ੍ਹੋ :Show Cause Notice Issued : ਡੀ ਸੀ ਵੱਲੋਂ ਗਠਿਤ ਕਮੇਟੀ ਨੇ ਡੇਰਾਬੱਸੀ ਫੈਕਟਰੀ ਵਿੱਚ ਮਿਥੇਨੌਲ ਦੀ ਵਰਤੋਂ ਵਿੱਚ ਖ਼ਾਮੀਆਂ ਪਾਈਆਂ,ਫੈਕਟਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ

 

 

SHARE