Wheat Crop Sown With Seeder Machine
India News (ਇੰਡੀਆ ਨਿਊਜ਼), ਚੰਡੀਗੜ੍ਹ : ਜ਼ਿਲ੍ਹਾ ਪ੍ਰਸ਼ਾਸਨ ਵੱਲੋ ADC (ਦਿਹਾਤੀ ਵਿਕਾਸ) ਸੋਨਮ ਚੌਧਰੀ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ SAS ਨਗਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਵੱਲੋਂ ਕਿਸਾਨ ਭੁਪਿੰਦਰ ਸਿੰਘ ਪਿੰਡ ਬਦਨਪੁਰ, ਬਲਾਕ ਖਰੜ ਵਿਖੇ ਸਰਫੇਸ ਸੀਡਰ ਮਸ਼ੀਨ ਨਾਲ ਬੀਜੀ ਕਣਕ ਦੀ ਫਸਲ ਦਾ ਸਰਵੇਖਣ ਕੀਤਾ ਗਿਆ। Wheat Crop Sown With Seeder Machine
ਘੱਟ ਖਰਚੇ ਵਿੱਚ ਕਣਕ ਦੀ ਬਿਜਾਈ
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਸਰਫੇਸ ਸੀਡਰ ਮਸ਼ੀਨ ਇਕ ਨਵੀਨਤਮ ਤਕਨੀਕ ਹੈ। ਜਿਸ ਨਾਲ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਦੀਆ ਹੋਰ ਸਾਰੀਆ ਵਿਧੀਆਂ ਨਾਲੋਂ ਘੱਟ ਖਰਚੇ ਵਿੱਚ ਕਣਕ ਦੀ ਬਿਜਾਈ ਹੋ ਜਾਂਦੀ ਹੈ। ਜਮੀਨ ਵਿੱਚ ਮੱਲੜ੍ਹ ਅਤੇ ਜੈਵਿਕ ਮਾਦੇ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ। ਨਦੀਨ ਘੱਟ ਉਗਦੇ ਹਨ ਅਤੇ ਇਸ ਵਿਧੀ ਨਾਲ ਘੱਟ ਹਾਰਸ ਪਾਵਰ ਵਾਲੇ ਟ੍ਰੈਕਟਰ ਨਾਲ ਅਸਾਨੀ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। Wheat Crop Sown With Seeder Machine
ਲਾਭ ਅਤੇ ਹਾਨੀਆ ਬਾਰੇ ਅਪਣੇ ਤਜਰਬੇ ਸਾਂਝੇ
ਅਧਿਕਾਰੀਆ ਨੇ ਇਸ ਤਕਨੀਕ ਹੇਠ ਵੱਧ ਤੋ ਵੱਧ ਰਕਬਾ ਅਗਾਮੀ ਹਾੜ੍ਹੀ ਦੇ ਸੀਜਨ ਦੌਰਾਨ ਕਣਕ ਦੀ ਬਿਜਾਈ ਹੇਠ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਕਿਸਾਨ ਭੁਪਿੰਦਰ ਸਿੰਘ ਨੇ ਸਰਫੇਸ ਸੀਡਰ ਮਸ਼ੀਨ ਨਾਲ ਬੀਜੀ ਕਣਕ ਦੀ ਫਸਲ ਦੇ ਲਾਭ ਅਤੇ ਹਾਨੀਆ ਬਾਰੇ ਅਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਕੁਝ ਤਬਦੀਲੀਆ ਕਰਕੇ ਇਸ ਮਸ਼ੀਨ ਨਾਲ ਬੀਜੀ ਕਣਕ ਦੇ ਹੋਰ ਚੰਗੇ ਨਤੀਜੇ ਆ ਸਕਦੇ ਹਨ। ਇਸ ਮੌਕੇ ਖੇਤੀਬਾੜੀ ਅਫਸਰ ਡਾ. ਸ਼ੁਭਕਰਨ ਸਿੰਘ,ਖੇਤੀਬਾੜੀ ਵਿਸਥਾਰ ਅਫਸਰ ਸੁੱਚਾ ਸਿੰਘ,ਬੀ.ਟੀ.ਐਮ ਜਗਦੀਪ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।
ਇਹ ਵੀ ਪੜ੍ਹੋ :Lord Hanuman Jayanti : ਜੀਵਨ ਦੇ ਸੰਕਟਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਭਗਵਾਨ ਹਨੂੰਮਾਨ ਜਯੰਤੀ ਮੌਕੇ ਕਰੋ 5 ਮੰਤਰਾਂ ਦਾ ਜਾਪ