Opposition To STP Plant
India News (ਇੰਡੀਆ ਨਿਊਜ਼), ਚੰਡੀਗੜ੍ਹ : ਜ਼ੀਰਕਪੁਰ – ਗਾਜੀਪੁਰ ਰੋਡ ਉੱਤੇ ਲੱਗਣ ਵਾਲੇ ਐਸਟੀਪੀ ਪਲਾਂਟ ਦਾ ਨੇੜਲੀ ਸੁਸਾਇਟੀਆਂ ਦੇ ਬਸਿੰਦਿਆਂ ਨੇ ਜੋਰਦਾਰ ਵਿਰੋਧ ਕੀਤਾ। ਵਿਰੋਧ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਵੱਲੋਂ ਐਸਟੀਪੀ ਪਲਾਂਟ ਜਿਸ ਜਗ੍ਹਾ ਤੇ ਲਗਾਇਆ ਜਾ ਰਿਹਾ ਹੈ ਉਸ ਦੇ ਨਾਲ ਨੇੜਲੀ ਕਲੋਨੀ ਦੇ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਜਾਵੇਗਾ। ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਐਸਟੀਪੀ ਪਲਾਂਟ ਦੇ ਨੇੜੇ ਪ੍ਰਾਈਵੇਟ ਸਕੂਲ ਵੀ ਸਥਿਤ ਹੈ, ਇਸਦੇ ਨਾਲ ਬੱਚਿਆਂ ਦੀ ਸਿਹਤ ਤੇ ਵੀ ਬੁਰਾ ਪ੍ਰਭਾਵ ਪੈਣ ਦਾ ਖਦਸ਼ਾ ਹੈ।
ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਵੀ ਮਿਲਿਆ ਜਾਵੇਗਾ। ਗੋਰਤ ਲਬ ਹੈ ਕਿ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਸਨੋਲੀ ਪਿੰਡ ਦੇ ਨੇੜੇ 60 ਕਰੋੜ ਦੀ ਲਾਗਤ ਦੇ ਨਾਲ ਐਸਟੀਪੀ ਪਲਾਂਟ ਲਗਾਇਆ ਜਾ ਰਿਹਾ ਹੈ। Opposition To STP Plant
ਅੱਜ ਦੀ ਟੈਕਨੋਲੋਜੀ ਕਾਫੀ ਐਡਵਾਂਸ :EO
ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜ ਸਾਧਕ ਅਫਸਰ ਅਸ਼ੋਕ ਪਠਾਰੀਆ ਦਾ ਕਹਿਣਾ ਹੈ ਕਿ ਇਸ ਵੇਲੇ ਜੀਰਕਪੁਰ ਦੇ ਵਿੱਚ ਐਸਟੀਪੀ ਪਲਾਂਟ ਦੀ ਬੇਹੱਦ ਜਰੂਰਤ ਹੈ। ਸਿੰਘਪੁਰਾ ਵਿਖੇ ਘੱਟ ਕਪੈਸਟੀ ਵਾਲਾ ਐਸਟੀਪੀ ਪਲਾਂਟ ਕੰਮ ਕਰ ਰਿਹਾ ਹੈ। ਜਦੋਂ ਕਿ ਜ਼ੀਰਕਪੁਰ ਦੀ ਆਬਾਦੀ ਕਾਫੀ ਵੱਧ ਚੁੱਕੀ ਹੈ। ਜਿਸਦੇ ਲਿਹਾਜ਼ ਨਾਲ ਐਸਟੀਪੀ ਪਲਾਂਟ ਲਗਾਣ ਲਈ ਗਾਜ਼ੀਪੁਰ ਰੋਡ ਨੇੜੇ ਜਗਹਾ ਦਾ ਚੁਨਾਵ ਕੀਤਾ ਗਿਆ ਸੀ।
ਇਹ ਠੀਕ ਹੈ ਕਿ ਕੁਝ ਰੈਜੀਡੈਂਟਸ ਦਾ ਕਹਿਣਾ ਹੈ ਕਿ ਇੱਥੇ ਐਸਟੀਪੀ ਪਲਾਂਟ ਲੱਗਣ ਨਾਲ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਦੀ ਟੈਕਨੋਲੋਜੀ ਕਾਫੀ ਐਡਵਾਂਸ ਹੈ। Opposition To STP Plant