Green Election 2024 : ਅੱਠ ਬੈਂਕਾਂ ਨੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਮਿਸ਼ਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ

0
376
Green Election 2024

Green Election 2024

India News (ਇੰਡੀਆ ਨਿਊਜ਼), ਚੰਡੀਗੜ੍ਹ : ਗ੍ਰੀਨ ਇਲੈਕਸ਼ਨਜ਼-2024 ‘ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ, ਮੋਹਾਲੀ ਦੀਆਂ ਵੱਖ-ਵੱਖ ਬੈਂਕ ਸ਼ਾਖਾਵਾਂ ਨੇ ਗ੍ਰੀਨ ਇਲੈਕਸ਼ਨਜ਼-2024 ਦੀ ਧਾਰਨਾ ਨੂੰ ਹੁਲਾਰਾ ਦੇਣ ਲਈ ਆਪੋ-ਆਪਣੀਆਂ ਬ੍ਰਾਂਚਾਂ ਵਿੱਚ ਕਈ ਸਮਾਗਮ ਕਰਵਾਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੀਡ ਜ਼ਿਲ੍ਹਾ ਮੈਨੇਜਰ (ਐਲ.ਡੀ.ਐਮ.) ਮੁਹਾਲੀ, ਐਮ.ਕੇ ਭਾਰਦਵਾਜ ਨੇ ਦੱਸਿਆ ਕਿ ਚੋਣ ਅਬਜ਼ਰਵਰ (06-ਅਨੰਦਪੁਰ ਸਾਹਿਬ) ਡਾ. ਹੀਰਾ ਲਾਲ ਆਈ.ਏ.ਐਸ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਹਾਲੀ ਆਸ਼ਿਕਾ ਜੈਨ, ਦੀ ਅਗਵਾਈ ਹੇਠ ਆਲੇ ਦੁਆਲੇ ਨੂੰ ਹੋਰ ਹਰਿਆ ਭਰਿਆ ਅਤੇ ਵਾਤਾਵਰਣ ਪੱਖੀ ਬਣਾਏ ਜਾਣ ਦੇ ਉਪਰਾਲੇ ਕੀਤੇ ਜਾ ਰਹੇ ਹਨ। Green Election 2024

ਬੈਂਕ ਸ਼ਾਖਾਵਾਂ ਵਿੱਚ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਦਾ ਪ੍ਰਣ

ਇਸ ਨੇਕ ਪਹਿਲਕਦਮੀ ਵਿੱਚ ਹਿੱਸਾ ਲੈਣ ਲਈ ਸਾਰੇ ਬੈਂਕਾਂ ਨੂੰ ਕਤਾਰਬੱਧ ਕੀਤਾ ਗਿਆ ਹੈ। ਉਨ੍ਹਾਂ ਸਾਰਿਆਂ ਨੇ ਮੋਹਾਲੀ ਜ਼ਿਲ੍ਹੇ ਦੀਆਂ ਬੈਂਕ ਸ਼ਾਖਾਵਾਂ ਵਿੱਚ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਦਾ ਪ੍ਰਣ ਲਿਆ।

ਗਰੀਨ ਇਲੈਕਸ਼ਨਜ਼-2024 ਦੀ ਸਹੁੰ ਯੂਨੀਅਨ ਬੈਂਕ ਆਫ ਇੰਡੀਆ, ਫੇਜ਼ 1, ਮੋਹਾਲੀ, ਯੂਨੀਅਨ ਬੈਂਕ ਆਫ ਇੰਡੀਆ, ਫੇਜ਼ 7, ਮੋਹਾਲੀ, ਬੈਂਕ ਆਫ ਬੜੌਦਾ, ਕੁਰਾਲੀ (ਮੋਹਾਲੀ), ਬੈਂਕ ਆਫ ਬੜੌਦਾ, ਫੇਜ਼ 9, ਮੋਹਾਲੀ, ਬੈਂਕ ਆਫ ਬੜੌਦਾ, ਖਰੜ, ਬੈਂਕ ਆਫ ਬੜੌਦਾ, ਸੰਤੇਮਾਜਰਾ (ਮੋਹਾਲੀ), ਸਟੇਟ ਬੈਂਕ ਆਫ ਇੰਡੀਆ, ਸੈਕਟਰ-68, ਮੋਹਾਲੀ ਅਤੇ ਸਟੇਟ ਬੈਂਕ ਆਫ ਇੰਡੀਆ, ਸੈਕਟਰ 82, ਮੋਹਾਲੀ ਦੇ ਸਟਾਫ ਨੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਵਚਨਬੱਧਤਾ ਵੀ ਪ੍ਰਗਟਾਈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਮਾਗਮ ਜ਼ਿਲ੍ਹੇ ਵਿੱਚ 31 ਮਈ 2024 ਤੱਕ ਜਾਰੀ ਰਹਿਣਗੇ। Green Election 2024

ਇਹ ਵੀ ਪੜ੍ਹੋ :Land Acquisition Officer : ਗਮਾਡਾ ਦੇ ਲੈਂਡ ਐਕੁਜਿਸ਼ਨ ਅਫ਼ਸਰ ਨੂੰ “ਨੋਡਲ ਅਫ਼ਸਰ ਪੋਲਿੰਗ ਪਰਸੋਨਲ ਵੈਲਫ਼ੇਅਰ” ਵਜੋਂ ਨਿਯੁਕਤ ਕੀਤਾ ਗਿਆ

 

SHARE