Corona virus cases in Punjab
ਇੰਡੀਆ ਨਿਊਜ਼, ਚੰਡੀਗੜ੍ਹ ।
Corona virus cases in Punjab ਸਾਰੇ ਸੰਸਾਰ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਖੌਫ ਨਜ਼ਰ ਆ ਰਿਹਾ ਹੈ ਹਰ ਰੋਜ ਲੱਖਾਂ ਲੋਕ ਇਸ ਨਾਲ ਸੰਕ੍ਰਮਿਤ ਹੋ ਰਹੇ ਨੇ ਅਤੇ ਹਜਾਰਾਂ ਲੋਗ ਹਰ ਰੋਜ ਮੌਤ ਦਾ ਸ਼ਿਕਾਰ ਹੋ ਰਹੇ ਨੇ ਭਾਰਤ ਵਿਚ ਵੀ ਹਰ ਰੋਜ ਮਿਲਣ ਵਾਲੇ ਕੇਸ ਦੀ ਗਿਣਤੀ 2.5 ਲੱਖ ਤੋਂ ਉਪਰ ਹੈ ਇਸ ਦੇ ਨਾਲ ਹੀ ਸੇਹਤ ਮਹਿਕਮੇ ਨੇ ਦੇਸ਼ ਵਿਚ ਤੀਜੀ ਲਹਿਰ ਦੇ ਚਰਮ ਤੇ ਜਲਦ ਪੂਜਣ ਦੀ ਭਵਿੱਖਵਾਣੀ ਕੀਤੀ ਹੈ ਹਾਲਾਂਕਿ ਰਾਹਤ ਇਸ ਗੱਲ ਦੀ ਹੈ ਕਿ ਤੀਜੀ ਲਹਿਰ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੈ ਜ਼ਿਆਦਾ ਓਹੀ ਲੋਕ ਇਸ ਦਾ ਸ਼ਿਕਾਰ ਹੋ ਰਹੇ ਨੇ ਜਿਨ੍ਹਾਂ ਨੇ ਵੈਕਸੀਨ ਦੀ ਡੋਜ ਨਹੀਂ ਲਗਵਾਈ
ਪੰਜਾਬ ਵਿੱਚ Corona virus ਦੇ 6083 ਨਵੇਂ ਸੰਕਰਮਿਤ ਪਾਏ ਗਏ
ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਨਾਲ ਛੇ ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। 6083 ਨਵੇਂ ਸੰਕਰਮਿਤ ਪਾਏ ਗਏ ਹਨ। ਸੂਬੇ ਦੀ ਲਾਗ ਦਰ 17.03 ਫੀਸਦੀ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਸੰਕਰਮਿਤ ਮੋਹਾਲੀ ਵਿੱਚ 914 ਪਾਏ ਗਏ ਹਨ। ਰਾਜ ਵਿੱਚ ਹੁਣ ਤੱਕ 16708 ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੇਸ਼ ਵਿਚ Corona virus ਦੇ 2,64,202 ਕੇਸ ਆਏ
ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2,64,202 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 1,09,345 ਲੋਕ ਠੀਕ ਵੀ ਹੋ ਚੁੱਕੇ ਹਨ, ਹੁਣ ਦੇਸ਼ ਵਿੱਚ ਐਕਟਿਵ ਕੇਸ 12,72,073 ਹੋ ਗਏ ਹਨ। ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਪਿਛਲੇ ਦਿਨੀਂ ਸੂਬਾ ਸਰਕਾਰਾਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਸੂਬਾ ਸਰਕਾਰਾਂ ਨੂੰ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਵੀ ਦਿੱਤੇ ਹਨ।
ਇਹ ਵੀ ਪੜ੍ਹੋ : Corona Cases in World Update 31.45 ਲੱਖ ਨਵੇਂ ਸੰਕਰਮਿਤਾਂ ਦੀ ਪਛਾਣ