Punjab Government’s decision 25 ਜਨਵਰੀ ਤਕ ਬੰਦ ਰਹਿਣਗੇ ਸਕੂਲ, ਕਾਲੇਜ

0
254
Punjab Government's decision

Punjab Government’s decision

ਇੰਡੀਆ ਨਿਊਜ਼, ਚੰਡੀਗੜ੍ਹ :

Punjab Government’s decision ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਨੇ। ਜਿਸ ਕਰਕੇ ਪੰਜਾਬ ਸਰਕਾਰ ਨੂੰ ਦੋਬਾਰਾ ਤੋਂ ਕੋਰੋਨਾ ਪਾਬੰਦੀਆਂ ਨੂੰ ਅਗੇ ਵਧਾਉਣਾ ਪੈ ਰਿਹਾ ਹੈ। ਸ਼ਨੀਵਾਰ ਨੂੰ ਸੇਹਤ ਵਿਭਾਗ ਦੇ ਜਾਰੀ ਜਾਣਕਾਰੀ ਅਨੁਸਾਰ ਪ੍ਰਦੇਸ਼ ਵਿਚ ਸਤ ਹਜਾਰ ਦੇ ਕਰੀਬ ਨਵੇਂ ਪੋਜਿਟਿਵ ਕੇਸ ਸਾਮਣੇ ਆਏ ਹਨ। ਇਸ ਦੇ ਨਾਲ ਹੀ ਸਿਖਿਆ ਵਿਭਾਗ ਨੇ ਅਹਿਮ ਫੈਸਲਾ ਲੈਂਦੇ ਹੋਏ ਪਰਦੇਸ਼ ਦੇ ਸਾਰੇ ਸਕੂਲ, ਕਾਲੇਜ ਅਤੇ ਹੋਰ ਕੇਂਦਰ 25 ਜਨਵਰੀ ਤਕ ਬੰਦ ਰੱਖਣ ਦਾ ਫੈਸਲਾ ਲਿਆ ਹੈ।

ਵਿਭਾਗ ਨੇ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿਤੀ ਹੈ ਕਿ ਜੇਕਰ ਕਿਸੇ ਵੀ ਸੰਸਥਾਨ ਨੇ ਆਦੇਸ਼ਾਂ ਨੂੰ ਨਾ ਮੰਨਿਆ ਤੇ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਸਾਫ ਕੀਤਾ ਗਿਆ ਹੈ ਕਿ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਨਲਾਈਨ ਸਿੱਖਿਆ ਜਾਰੀ ਰਹੇਗੀ। ਕੋਚਿੰਗ ਸੰਸਥਾਵਾਂ ਬੰਦ ਰਹਿਣਗੀਆਂ। ਮੈਡੀਕਲ ਅਤੇ ਨਰਸਿੰਗ ਕਾਲਜ ਆਮ ਵਾਂਗ ਕੰਮ ਕਰਨਗੇ।

Punjab Government’s decision ਸਮੂਹਿਕ ਇਕੱਠ ਵੀ ਤੈਅ ਕੀਤਾ

ਨਵੀਆਂ ਕੋਰੋਨਾ ਹਿਦਾਈਤਾ ਵਿਚ ਕਿਸੇ ਵੀ ਸਮਾਗਮ ਵਿੱਚ ਇਨਡੋਰ ਵਿੱਚ 50 ਤੋਂ ਵੱਧ ਅਤੇ ਆਊਟਡੋਰ ਵਿੱਚ 100 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਲੋਕਾਂ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਲਾਜਮੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਘਰ ਵਿਚ ਅਤੇ ਘਰ ਤੋਂ ਬਾਹਰ ਜਾਣ ਤੇ ਮਾਸਕ ਲਾਣਾ ਜਰੂਰੀ ਹੋਵੇਗਾ। ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਕਰਮਚਾਰੀ ਹੀ ਸਰਕਾਰੀ ਅਤੇ ਨਿੱਜੀ ਦਫਤਰਾਂ, ਫੈਕਟਰੀਆਂ ਅਤੇ ਉਦਯੋਗਾਂ ਵਿੱਚ ਕੰਮ ਕਰ ਸਕਣਗੇ।

ਇਹ ਵੀ ਪੜ੍ਹੋ : Total Covid Deaths In India ਜਾਣੋ ਹੁਣ ਤੱਕ ਕੋਵਿਡ ਕਾਰਨ ਕਿੰਨੇ ਲੋਕਾਂ ਦੀ ਜਾਨ ਜਾ ਚੁੱਕੀ ਹੈ

Connect With Us : Twitter Facebook

SHARE