Punjab Assembly Election Update ਸੀਐਮ ਕੈਂਡੀਡੇਟ ਤੇ ਫਸਿਆ ਹਰ ਪਾਰਟੀ ਦਾ ਪੈਂਚ

0
381
Punjab Assembly Election Update

Punjab Assembly Election Update

ਇੰਡੀਆ ਨਿਊਜ਼, ਚੰਡੀਗੜ੍ਹ :

Punjab Assembly Election Update ਭਾਰਤੀ ਚੋਣ ਕਮਿਸ਼ਨ ਰਾਹੀਂ ਪੰਜਾਬ ਵਿਧਾਨਸਭਾ ਚੋਣਾਂ ਦੀਆਂ ਉਲੀਕੀਆਂ ਗਈਆਂ ਤਰੀਖਾਂ ਨੂੰ ਜੇ ਦੇਖਿਆ ਜਾਵੇ ਤਾਂ ਚੋਣ ਪੈਣ ਵਿਚ ਇਕ ਮਹੀਨਾ ਦਾ ਸਮਾਂ ਵੀ ਨਹੀਂ ਰਿਹਾ। ਚੋਣ ਕਮਿਸ਼ਨ ਦੀ ਹਿਦਾਇਤ ਨੂੰ ਧਿਆਨ ਵਿਚ ਰਖਿਆ ਜਾਵੇ ਤਾਂ ਅਗਲੇ ਮਹੀਨੇ 14 ਤਰੀਕ ਨੂੰ ਪ੍ਰਦੇਸ਼ ਵਿਚ ਚੋਣਾਂ ਪੈਣੀਆਂ ਹਨ।

ਇਸ ਸਬ ਤੋਂ ਬਾਅਦ ਵੀ ਅਜੇ ਤੱਕ ਕਿਸੇ ਵੀ ਪਾਰਟੀ ਨੇ ਇਹ ਸਾਫ ਨਹੀਂ ਕੀਤਾ ਕਿ ਉਸ ਦਾ ਮੁੱਖਮੰਤਰੀ ਦਾ ਚਿਹਰਾ ਕੌਣ ਹੋਵੇਗਾ । ਜਾਂ ਪਾਰਟੀ ਦੇ ਜੇਤੂ ਹੋਣ ਤੇ ਕੌਣ ਨੇਤਾ ਸੀ ਐਮ ਬਣੇਗਾ । ਇਸ ਵਾਰ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਮੁਖ ਤੋਰ ਤੇ ਮੈਦਾਨ ਵਿਚ ਹਨ । ਪਰ ਕਿਸੇ ਵੀ ਪਾਰਟੀ ਨੇ ਅਜੇ ਤਕ ਆਪਣਾ ਮੁੱਖਮੰਤਰੀ ਦਾ ਨਾਂ ਘੋਸ਼ਿਤ ਨਹੀਂ ਕੀਤਾ।

Punjab Assembly Election Update ਕਾਂਗਰਸ ਦੀ ਇਹ ਪ੍ਰੇਸ਼ਾਨੀ

ਪੰਜਾਬ ਦੀ ਸੱਤਾਸੀਨ ਪਾਰਟੀ ਕਾਂਗਰਸ ਦੀ ਜੇ ਗੱਲ ਕੀਤੀ ਜਾਵੇ ਤਾਂ ਇਸ ਸਮੇ ਚਰਨਜੀਤ ਸਿੰਘ ਚੰਨੀ ਮੁੱਖਮੰਤਰੀ ਹਨ । ਪਿਛਲੇ ਅਗਸਤ ਵਿਚ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਬਣਾਇਆ ਸੀ । ਚੰਨੀ ਉਸ ਸਮੇਂ ਤੋਂ ਹੀ ਜਨਤਾ ਵਿਚ ਪੂਰੀ ਸ਼ਿੱਦਤ ਨਾਲ ਪਾਰਟੀ ਦਾ ਸੁਨੇਹਾ ਲੈ ਕੇ ਜਾ ਰਿਹਾ ਹੈ ।

ਪਰ ਇਨ੍ਹਾਂ ਚੋਣਾਂ ਵਿਚ ਪਾਰਟੀ ਚੰਨੀ ਨੂੰ ਅਜੇ ਤਕ ਸੀਐਮ ਵਜੋਂ ਘੋਸ਼ਿਤ ਨਹੀਂ ਕਰ ਸਕੀ ਹੈ । ਇਸ ਦਾ ਮੁਖ ਕਾਰਨ ਨਵਜੋਤ ਸਿੰਘ ਸਿੱਧੂ ਹੈ । ਜੋ ਕਿਦੇ ਨਾ ਕਿਦੇ ਖੁਦ ਨੂੰ ਅਘੋਸ਼ਿਤ ਸੀਐਮ ਕੈਂਡੀਡੇਟ ਸਾਬਿਤ ਕਰ ਚੁਕਾ ਹੈ । ਹੁਣ ਪਾਰਟੀ ਹਾਈ ਕਮਾਨ ਇਸ ਦੁਚਿਤੀ ਵਿਚ ਹੈ ਕਿ ਜੇਕਰ ਕਿਸੇ ਇਕ ਨਾਂ ਦਾ ਐਲਾਨ ਕਰ ਦਿੱਤਾ ਗਿਆ ਤਾਂ ਪਾਰਟੀ ਵਿਚ ਕਿਦੇ ਨਾ ਕਿਦੇ ਇਕ ਵਾਰ ਫਿਰ ਤੋਂ ਬਗਾਵਤ ਨਾ ਹੋ ਜਾਵੇ ।

Punjab Assembly Election Update ਕਿ ਕਲ ਆਮ ਆਦਮੀ ਪਾਰਟੀ ਕਰੇਗੀ ਐਲਾਨ

ਇਸ ਵਾਰ ਆਮ ਆਦਮੀ ਪਾਰਟੀ ਨੇ ਨਵੀਂ ਪਹਿਲ ਕਰਦੇ ਹੋਏ ਜਨਤਾ ਤੋਂ ਹੀ ਸੀਐਮ ਦੇ ਚੇਹਰੇ ਬਾਰੇ ਪੁੱਛਿਆ ਸੀ । ਪਿਛਲੇ ਦਿਨੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੈਂਸ ਵਿਚ ਇਕ ਨੰਬਰ ਜਨਤਕ ਕਰਦੇ ਹੋਏ ਆਵਾਮ ਨੂੰ ਉਸ ਤੇ ਆਪਣੇ ਵਿਚਾਰ ਦੇਣ ਦੀ ਅਪੀਲ ਕੀਤੀ ਸੀ। ਇਸ ਲਈ ਉਹਨਾਂ ਨੇ 17 ਜਨਵਰੀ ਸ਼ਾਮ 5 ਵਜੇ ਤਕ ਦਾ ਸਮਾਂ ਦਿੱਤਾ ਸੀ। ਇਸ ਲਈ ਉੱਮੀਦ ਹੈ ਕਿ ਉਹ ਜਲਦੀ ਹੀ ਆਪਣੇ ਸੀਐਮ ਚਿਹਰੇ ਦਾ ਨਾਂ ਜਨਤਕ ਕਰਣਗੇ ।

Punjab Assembly Election Update ਭਾਜਪਾ ਦੀ ਵੀ ਮੁਸ਼ਕਲ

ਇਸ ਵਾਰ ਪੰਜਾਬ ਵਿਚ ਭਾਜਪਾ ਨਵੇਂ ਗਠਬੰਧਨ ਵਿਚ ਚੋਣਾਂ ਲੜ ਰਹੀ ਹੈ। ਇਸ ਵਾਰ ਅਕਾਲੀ ਦਲ ਉਸ ਨਾਲ ਨਹੀਂ ਹੈ । ਸਗੋਂ ਪੁਰਾਣਾ ਕਾਂਗ੍ਰੇਸੀ ਅਤੇ ਪੰਜਾਬ ਦਾ ਐਕ੍ਸ ਸੀਐਮ ਕੈਪਟਨ ਅਮਰਿੰਦਰ ਸਿੰਘ ਹੈ । ਪਰ ਭਾਜਪਾ ਨੇ ਵੀ ਇਹ ਨਹੀਂ ਦਸਿਆ ਕਿ ਚੋਣਾਂ ਜਿੱਤਣ ਬਾਅਦ ਪੰਜਾਬ ਦੀ ਕਮਾਨ ਕੈਪਟਨ ਦੇ ਹੱਥ ਵਿਚ ਰਹੇਗੀ ਜਾਂ ਫਿਰ ਕਿਸੇ ਹੋਰ ਕੋਲ।

Punjab Assembly Election Update ਅਕਾਲੀ ਦਲ ਨੇ ਵੀ ਨਹੀਂ ਕੀਤਾ ਖੁਲਾਸਾ

ਅਕਾਲੀ ਦਲ ਇਸ ਵਾਰ ਬਸਪਾ ਨਾਲ ਮਿਲ ਕੇ ਚੋਣਾਂ ਲੜ ਰਿਹਾ ਹੈ। ਇਸ ਨੇ ਵੀ ਅਜੇ ਤਕ ਅੱਪਣੇ ਸੀਐਮ ਕੈਂਡੀਡੇਟ ਦਾ ਖੁਲਾਸਾ ਨਹੀਂ ਕੀਤਾ। ਪਿਛਲੀ ਅਕਾਲੀ-ਭਾਜਪਾ ਸਰਕਾਰ ਬਣਨ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖਮੰਤਰੀ ਬਣੇ ਸਨ। ਪਰ ਮੌਜੂਦਾ ਸਮੇਂ ਵਿੱਚ ਊਨਾ ਦੀ ਸੇਹਤ ਬਹੁਤ ਜ਼ਿਆਦਾ ਠੀਕ ਨਹੀਂ ਰਹਿੰਦੀ।

ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਪਾਰਟੀ ਦੇ ਜੇਤੂ ਹੋਣ ਤੇ ਮੁੱਖਮੰਤਰੀ ਨਹੀਂ ਬਨਣਗੇ।
ਕੁਲ ਮਿਲਾ ਕੇ ਪੰਜਾਬ ਦੀ ਜਨਤਾ ਮੌਜੂਦਾ ਸਮੇਂ ਵਿਚ ਇਹ ਤੇ ਜਾਣਦੀ ਹੈ ਕਿ ਉਹ ਕਿਸ ਪਾਰਟੀ ਨੂੰ ਵੋਟ ਦੇਣ ਜਾ ਰਹੇ ਨੇ ਪਰ ਇਹ ਨਹੀਂ ਜਾਣਦੇ ਕਿ ਉਹਨਾਂ ਦਾ ਮੁੱਖਮੰਤਰੀ ਕੌਣ ਹੋਵੇਗਾ।

ਇਹ ਵੀ ਪੜ੍ਹੋ : Punjab Assembly Elections 2022 ਪੰਜਾਬ ‘ਚ ਚੰਨੀ ਚਮਕੌਰ ਸਾਹਿਬ ਤੋਂ ਤੇ ਅੰਮ੍ਰਿਤਸਰ ਸ਼ਹਿਰ ਤੋਂ ਸਿੱਧੂ ਉਮੀਦਵਾਰ, 86 ਉਮੀਦਵਾਰਾਂ ਨੂੰ ਟਿਕਟਾਂ

Connect With Us : Twitter Facebook

SHARE