23 Feb Corona Cases Update 15,102 ਨਵੇਂ ਕੇਸ, 278 ਲੋਕਾਂ ਦੀ ਮੌਤ

0
281
23 Feb Corona Cases Update

23 Feb Corona Cases Update

ਇੰਡੀਆ ਨਿਊਜ਼, ਨਵੀਂ ਦਿੱਲੀ

23 Feb Corona Cases Update ਦੇਸ਼ ਵਿੱਚ ਕੋਰੋਨਾ ਵਾਇਰਸ ਕਾਫੀ ਹੱਦ ਤੱਕ ਕੰਟਰੋਲ ਵਿੱਚ ਹੈ। ਜੇਕਰ ਪਿੱਛਲੇ ਕੁੱਜ ਦਿਨਾਂ ਦੀ ਗੱਲ ਕਰੀਏ ਤਾਂ ਕਰਨਾ ਦੀ ਰਫਤਾਰ ਵਿੱਚ ਲਗਾਤਾਰ ਘਾਟਾ ਹੋਇਆ ਹੈ। ਦੇਸ਼ ਵਿੱਚ ਹੁਣ ਐਕਟਿਵ ਕੇਸ ਲਗਾਤਾਰ ਘੱਟ ਹੋ ਰਹੇ ਹਨ। ਜਿੰਨੇ ਨਵੇਂ ਲੋਗ ਇਸ ਵਾਇਰਸ ਨਾਲ ਸੰਕ੍ਰਮਿਤ ਹੋ ਰਹੇ ਹਨ ਉਸ ਤੋਂ ਜ਼ਿਆਦਾ ਲੋਕ ਇਸ ਨੂੰ ਹਰਾ ਕੇ ਘਰ ਵਾਪਿਸ ਪਰਤ ਰਹੇ ਹਨ।

23 Feb Corona Cases Update

ਹਾਲਾਂਕਿ ਪਿੱਛਲੇ ਕੁੱਜ ਦਿਨਾਂ ਦੇ ਮੁਕਾਬਲੇ ਵਿੱਚ ਬੁਧਵਾਰ ਨੂੰ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ । ਇਸ ਦੌਰਾਨ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 15,102 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 278 ਲੋਕਾਂ ਦੀ ਮੌਤ ਵੀ ਹੋਈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਹੁਣ 1.64 ਲੱਖ (1,64,522) ਐਕਟਿਵ ਕੇਸ ਬਚੇ ਹਨ। ਰੋਜ਼ਾਨਾ ਇਨਫੈਕਸ਼ਨ ਦਰ ਦੀ ਗੱਲ ਕਰੀਏ ਤਾਂ ਇਹ 1.28 ਫੀਸਦੀ ਹੋ ਗਈ ਹੈ। ਦੇਸ਼ ਵਿੱਚ ਰਿਕਵਰੀ ਦਰ 98.42 ਫੀਸਦੀ ਹੋ ਗਈ ਹੈ।

ਟੀਕਾਕਰਨ ਤੇ ਸਰਕਾਰ ਦਾ ਫੋਕਸ 23 Feb Corona Cases Update

ਕੋਰੋਨਾ ਦੀਆਂ ਪਹਿਲੀਆਂ ਦੋਵੇ ਲਹਿਰਾਂ ਦੌਰਾਨ ਦੇਸ਼ ਵਿੱਚ ਵੱਡੀ ਗਿਣਤੀ ਤੇ ਲੋਕਾਂ ਦੀ ਜਾਨ ਗਈ। ਇਸ ਤੋਂ ਬਾਅਦ ਸਰਕਾਰ ਨੇ ਇਸ ਤੇ ਕਾਬੂ ਪਾਉਣ ਲਈ ਟੀਕਾਕਰਨ ਤੇ ਫੋਕਸ ਕੀਤਾ। ਵੱਡੇ ਪੱਧਰ ਤੇ ਅਭਿਆਨ ਚਲਾਇਆ ਗਿਆ। ਕੇਂਦਰ ਸਰਕਾਰ ਨੇ ਹਰ ਰਾਜ ਨੂੰ ਵੱਧ ਤੋਂ ਵੱਧ ਸੰਖਿਆ ਵਿੱਚ ਟੀਕਾਕਰਨ ਦੇ ਹੁਕਮ ਦਿੱਤੇ। ਇਸ ਦਾ ਅਸਰ ਇਹ ਹੋਇਆ ਕਿ ਤੀਜੀ ਲਹਿਰ ਵਿੱਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ। ਮੌਜੂਦਾ ਸਮੇਂ ਵਿੱਚ ਕੋਰੋਨਾ ਟੀਕਾਕਰਨ ਦਾ ਅੰਕੜਾ 176 ਕਰੋੜ ਨੂੰ ਪਾਰ ਕਰ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦੀਆਂ 1,76,19,39,020 ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਪੰਜਾਬ ਵਿੱਚ 125 ਨਵੇਂ ਕੇਸ 23 Feb Corona Cases Update

ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਕੋਰੋਨਾ ਦੇ ਨਵੇਂ ਕੇਸ ਕਾਫੀ ਘੱਟ ਗਿਣਤੀ ਵਿੱਚ ਸਾਮਣੇ ਆ ਰਹੇ ਹਨ। ਸੇਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੱਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ 125 ਨਵੇਂ ਕੇਸ ਸਾਮਣੇ ਆਏ ਹਨ। ਇਸ ਵਾਇਰਸ ਦੇ ਨਾਲ 3 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਸੰਕ੍ਰਮਣ ਦੀ ਦਰ ਘੱਟ ਕੇ 0.84 ਫੀਸਦੀ ਰਹਿ ਗਈ ਹੈ।

ਇਹ ਵੀ ਪੜ੍ਹੋ : Corona new Variant Omicron BA.2 ਕਈਂ ਦੇਸ਼ਾਂ ਵਿੱਚ ਨਵੇਂ ਵੇਰੀਐਂਟ ਦੇ ਕੇਸ ਸਾਮਣੇ ਆਏ

Connect With Us : Twitter Facebook

SHARE