ਦੇਸ਼ ਵਿੱਚ ਤੇਜੀ ਨਾਲ ਘੱਟ ਰਹੇ ਕੋਰੋਨਾ ਮਰੀਜ

0
200
  • ਪਿਛਲੇ 24 ਘੰਟਿਆਂ ਵਿੱਚ 5910 ਨਵੇਂ ਮਾਮਲੇ ਸਾਹਮਣੇ ਆਏ

ਇੰਡੀਆ ਨਿਊਜ਼, Corona Cases in India 5 September: ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਈ ਦਿਨਾਂ ਦੇ ਤੇਜ਼ੀ ਨਾਲ ਵਾਧੇ ਤੋਂ ਬਾਅਦ, ਅੱਜ ਗ੍ਰਾਫ ਹੇਠਾਂ ਆਇਆ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 5910 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਕੱਲ੍ਹ ਨਾਲੋਂ ਵੱਧ ਹਨ। ਇਸ ਦੇ ਨਾਲ ਹੀ 7034 ਮਰੀਜ਼ਾਂ ਨੇ ਵੀ ਕੋਰੋਨਾ ਨੂੰ ਹਰਾਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਵੀ ਸਾਨੂੰ ਸਾਰਿਆਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।

ਐਕਟਿਵ ਕੇਸ 53974 ਰਹਿ ਗਏ

ਭਾਰਤ ਵਿੱਚ ਅੱਜ ਕੋਰੋਨਾ ਦੇ 53974 ਐਕਟਿਵ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੁੱਲ ਮੌਤਾਂ ਦੀ ਗਿਣਤੀ 528007 ਤੱਕ ਪਹੁੰਚ ਗਈ ਹੈ। ਜੇਕਰ ਦੇਖਿਆ ਜਾਵੇ ਤਾਂ ਹੁਣ ਮੌਤਾਂ ਦਾ ਗ੍ਰਾਫ ਵੀ ਨਿੱਤ ਦਿਨ ਲਗਾਤਾਰ ਡਿੱਗ ਰਿਹਾ ਹੈ। ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਘੱਟ ਇਮਿਊਨਿਟੀ ਵਾਲੇ ਲੋਕਾਂ ਲਈ ਕੋਰੋਨਾ ਜ਼ਿਆਦਾ ਘਾਤਕ ਹੈ। ਜੇਕਰ ਇਹ ਕੋਰੋਨਾ ਵਾਇਰਸ ਜਲਦੀ ਖਤਮ ਨਾ ਹੋਇਆ ਤਾਂ ਪਤਾ ਨਹੀਂ ਕਿੰਨੀਆਂ ਜਾਨਾਂ ਜਾ ਸਕਦੀਆਂ ਹਨ।

ਪੰਜਾਬ ਵਿੱਚ ਕੋਰੋਨਾ ਦੇ 62 ਨਵੇਂ ਕੇਸ

ਪੰਜਾਬ ਵਿੱਚ ਕੋਰੋਨਾ ਦੇ 62 ਨਵੇਂ ਕੇਸ ਆਏ ਹਨ l ਇਸ ਦੌਰਾਨ ਸੂਬੇ ਵਿੱਚ ਸਿਰਫ 10052 ਟੈਸਟ ਹੀ ਕੀਤੇ ਗਏ l ਦੂਜੇ ਪਾਸੇ ਚਿੰਤਾ ਦੀ ਗੱਲ ਇਹ ਹੈ ਕਿ 37 ਮਰੀਜਾਂ ਨੂੰ ਆਕਸੀਜਨ ਦੀ ਸਪੋਟ ਦਿੱਤੀ ਜਾ ਰਹੀ ਹੈ l ਪਿੱਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਕੋਰੋਨਾ ਨਾਲ ਕੋਈ ਮੌਤ ਨਹੀਂ ਹੋਈ ਹੈ l

ਮੋਹਾਲੀ, ਲੁਧਿਆਣਾ, ਜਲੰਧਰ ਵਿੱਚ ਕੋਰੋਨਾ ਦੇ ਕੇਸ ਬੇਕਾਬੂ ਹੁੰਦੇ ਦਿੱਖ ਰਹੇ ਹਨ l 62 ਨਵੇਂ ਮਰੀਜ ਆਉਣ ਦੇ ਨਾਲ ਐਕਟਿਵ ਮਰੀਜਾਂ ਦੀ ਗਿਣਤੀ 749 ਹੋ ਗਈ ਹੈ l ਪੰਜਾਬ ਵਿੱਚ ਕੋਰੋਨਾ ਨਾਲ ਹੁਣ ਤੱਕ 20481 ਲੋਕਾਂ ਦੀ ਮੌਤ ਹੋ ਚੁੱਕੀ ਹੈl

ਬਠਿੰਡਾ ਵਿੱਚ ਮਿਲੇ ਸਭ ਤੋਂ ਵੱਧ ਸੰਕਰਮਿਤ

ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ ਵਿੱਚ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਬਠਿੰਡਾ ਵਿੱਚ 11 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ । ਇਸ ਤੋਂ ਇਲਾਵਾ ਲੁਧਿਆਣਾ ਵਿੱਚ 4 ਲੋਕ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸੂਬੇ ਭਰ ਵਿੱਚ ਕੁੱਲ 10052 ਕੋਰੋਨਾ ਟੈਸਟ ਕੀਤੇ ਗਏ ਹਨ।

85 ਲੋਕ ਕੋਰੋਨਾ ਨੂੰ ਹਰਾ ਕੇ ਸੁਰੱਖਿਅਤ ਘਰ ਪਰਤੇ

ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੂਬੇ ਵਿੱਚ 85 ਲੋਕ ਕੋਰੋਨਾ ਨੂੰ ਮਾਤ ਦੇ ਕੇ ਸੁਰੱਖਿਅਤ ਘਰ ਪਰਤ ਚੁੱਕੇ ਹਨ। ਲੁਧਿਆਣਾ ਵਿੱਚ 8 ਅਤੇ ਐਸਏਐਸ ਨਗਰ (ਮੁਹਾਲੀ) ਵਿੱਚ 17 ਲੋਕ ਕੋਰੋਨਾ ਨੂੰ ਮਾਤ ਦਿੰਦੇ ਹੋਏ ਘਰ ਪਰਤੇ ਹਨ।

ਇਹ ਵੀ ਪੜ੍ਹੋ: ਉੱਤਰਾਖੰਡ ਵਿੱਚ ਭਰਤੀ ਘੁਟਾਲੇ ਨੇ ਨੌਜਵਾਨਾਂ ਨੂੰ ਨਿਰਾਸ਼ ਕੀਤਾ : ਪ੍ਰਿਅੰਕਾ

ਸਾਡੇ ਨਾਲ ਜੁੜੋ :  Twitter Facebook youtube

SHARE