ਦੇਸ਼ ਵਿੱਚ 6395 ਨਵੇਂ ਕੋਰੋਨਾ ਕੇਸ, ਰੋਜ਼ਾਨਾ ਸਕਾਰਾਤਮਕਤਾ ਦਰ 1.96%

0
1201
Corona Cases in India 8 September
Corona Cases in India 8 September

ਇੰਡੀਆ ਨਿਊਜ਼, Corona Cases in India 8 September : ਦੇਸ਼ ਵਿੱਚ ਕੱਲ੍ਹ ਨਾਲੋਂ 986 ਵੱਧ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 6395 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 6614 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਮੌਜੂਦਾ ਸਮੇਂ ‘ਚ ਕੋਰੋਨਾ ਦੇ ਗ੍ਰਾਫ ‘ਚ ਰੋਜ਼ਾਨਾ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਰੋਜ਼ਾਨਾ ਸਕਾਰਾਤਮਕਤਾ ਦੀ ਗੱਲ ਕਰੀਏ ਤਾਂ ਇਹ 1.96 ‘ਤੇ ਆ ਗਿਆ ਹੈ।

24 ਘੰਟਿਆਂ ‘ਚ 33 ਲੋਕ ਜ਼ਿੰਦਗੀ ਦੀ ਜੰਗ ਹਾਰੇ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ 50342 ਬਚੇ ਹਨ ਜਦੋਂਕਿ ਕੁੱਲ ਮੌਤਾਂ ਦੀ ਗਿਣਤੀ 528090 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ‘ਚ 33 ਲੋਕ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ। ਹਰ ਰੋਜ਼ 30-40 ਲੋਕ ਕੋਰੋਨਾ ਨਾਲ ਮਰ ਰਹੇ ਹਨ। ਡਾਕਟਰ ਵੀ ਵਾਰ-ਵਾਰ ਲੋਕਾਂ ਨੂੰ ਆਪਣੀ ਇਮਿਊਨਿਟੀ ਵਧਾਉਣ ਦੀ ਚੇਤਾਵਨੀ ਦੇ ਰਹੇ ਹਨ ਤਾਂ ਜੋ ਜਲਦੀ ਹੀ ਅਸੀਂ ਕੋਰੋਨਾ ਨੂੰ 100 ਫੀਸਦੀ ਹਰਾ ਸਕੀਏ।

ਪੰਜਾਬ ਵਿੱਚ 105 ਕੋਰੋਨਾ ਕੇਸ

ਪੰਜਾਬ ਵਿੱਚ ਕੋਰੋਨਾ ਦੇ ਕੇਸ ਮਿਲਣ ਦਾ ਸਿਲਸਿਲਾ ਜਾਰੀ ਹੈ ਸੇਹਤ ਵਿਭਾਗ ਦੀ ਟੈਸਟਿੰਗ ਦੇ ਅਨੁਸਾਰ ਕੋਰੋਨਾ ਦੇ ਕੇਸ ਘੱਟ-ਵੱਧ ਗਿਣਤੀ ਵਿੱਚ ਆ ਰਹੇ ਹਨ ਪਿੱਛਲੇ ਦਿਨ ਜਿੱਥੇ ਕੋਰੋਨਾ ਦੇ 55 ਕੇਸ ਪੌਜ਼ਟਿਵ ਪਾਏ ਗਏ ਅਤੇ ਸਿਰਫ 4136 ਟੈਸਟ ਹੀ ਕੀਤੇ ਗਏ l

ਓਥੇ ਹੀ ਅੱਜ ਟੈਸਟਿੰਗ ਵਧਣ ਨਾਲ ਪੌਜ਼ਟਿਵ ਕੇਸ ਵੀ ਵਧੇ ਹਨ l ਸੇਹਤ ਵਿਭਾਗ ਵਲੋਂ ਜਾਰੀ ਕੀਤੇ ਵੇਰਵੇ ਅਨੁਸਾਰ ਅੱਜ ਸੂਬੇ ਵਿੱਚ 105 ਕੋਰੋਨਾ ਕੇਸ ਸਾਮਣੇ ਆਏ ਹਨ l ਇਸ ਦੌਰਾਨ 9634 ਕੋਰੋਨਾ ਟੈਸਟ ਕੀਤੇ ਗਏ l ਦੂਜੇ ਪਾਸੇ ਚਿੰਤਾ ਦੀ ਗੱਲ ਇਹ ਹੈ ਕਿ 26 ਮਰੀਜਾਂ ਨੂੰ ਆਕਸੀਜਨ ਦੀ ਸਪੋਟ ਦਿੱਤੀ ਜਾ ਰਹੀ ਹੈ l ਪਿੱਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਕੋਰੋਨਾ ਨਾਲ ਐਸਏਐਸ ਨਗਰ (ਮੋਹਾਲੀ) ਵਿੱਚ ਇੱਕ ਮੌਤ ਹੋਈ ਹੈ l

105 ਨਵੇਂ ਮਰੀਜ ਆਉਣ ਦੇ ਨਾਲ ਐਕਟਿਵ ਮਰੀਜਾਂ ਦੀ ਗਿਣਤੀ 595 ਹੋ ਗਈ ਹੈ l ਪੰਜਾਬ ਵਿੱਚ ਕੋਰੋਨਾ ਨਾਲ ਹੁਣ ਤੱਕ 20485 ਲੋਕਾਂ ਦੀ ਮੌਤ ਹੋ ਚੁੱਕੀ ਹੈl

ਬਠਿੰਡਾ ਵਿੱਚ ਮਿਲੇ ਸਭ ਤੋਂ ਵੱਧ ਸੰਕਰਮਿਤ

ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ ਵਿੱਚ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਬਠਿੰਡਾ ਵਿੱਚ 15 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ । ਇਸ ਤੋਂ ਇਲਾਵਾ ਐਸਏਐਸ ਨਗਰ (ਮੋਹਾਲੀ) ਵਿੱਚ 12 ਲੋਕ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸੂਬੇ ਭਰ ਵਿੱਚ ਕੁੱਲ 9634 ਕੋਰੋਨਾ ਟੈਸਟ ਕੀਤੇ ਗਏ ਹਨ।

150 ਲੋਕ ਕੋਰੋਨਾ ਨੂੰ ਹਰਾ ਕੇ ਸੁਰੱਖਿਅਤ ਘਰ ਪਰਤੇ

ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੂਬੇ ਵਿੱਚ 150 ਲੋਕ ਕੋਰੋਨਾ ਨੂੰ ਮਾਤ ਦੇ ਕੇ ਸੁਰੱਖਿਅਤ ਘਰ ਪਰਤ ਚੁੱਕੇ ਹਨ। ਲੁਧਿਆਣਾ ਵਿੱਚ 8 ਅਤੇ ਐਸਏਐਸ ਨਗਰ (ਮੁਹਾਲੀ) ਵਿੱਚ 17 ਲੋਕ ਕੋਰੋਨਾ ਨੂੰ ਮਾਤ ਦਿੰਦੇ ਹੋਏ ਘਰ ਪਰਤੇ ਹਨ।

ਇਹ ਵੀ ਪੜ੍ਹੋ: ਮਯਾਂਮਾਰ ਦੇ 30,401 ਲੋਕਾਂ ਨੇ ਮਿਜ਼ੋਰਮ ਵਿੱਚ ਸ਼ਰਨ ਲਈ

ਇਹ ਵੀ ਪੜ੍ਹੋ: ਜ਼ਮੀਨ ਖਿਸਕਣ ਕਰਕੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ

ਸਾਡੇ ਨਾਲ ਜੁੜੋ :  Twitter Facebook youtube

SHARE