ਡਰਾਉਣ ਲਗਾ ਕੋਰੋਨਾ, ਦੇਸ਼ ਵਿੱਚ 9 ਹਜਾਰ ਦੇ ਕਰੀਬ ਨਵੇਂ ਕੇਸ

0
194
Corona Cases Update 15 June
Corona Cases Update 15 June

ਇੰਡੀਆ ਨਿਊਜ਼, Corona News: ਭਾਰਤ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੀ ਰਫਤਾਰ ਵੱਧ ਰਹੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਬੁੱਧਵਾਰ ਨੂੰ ਪਿਛਲੇ 24 ਘੰਟਿਆਂ ਵਿੱਚ 8882 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਜੋ ਕੇਸ ਸਾਹਮਣੇ ਆਏ ਹਨ, ਉਹ 3 ਮਹੀਨਿਆਂ ਵਿੱਚ ਸਭ ਤੋਂ ਵੱਧ ਕੇਸ ਹਨ।

53,637 ਹੋ ਗਏ ਐਕਟਿਵ ਕੇਸ

ਇਸ ਨਾਲ ਦੇਸ਼ ਵਿੱਚ ਐਕਟਿਵ ਕੇਸ ਵਧ ਕੇ 53,637 ਹੋ ਗਏ ਹਨ। ਹਾਲਾਂਕਿ, ਰੋਜ਼ਾਨਾ ਲਾਗ ਦੀ ਦਰ ਸਿਰਫ 2% ਹੈ। ਮੰਗਲਵਾਰ ਨੂੰ ਨਵੇਂ ਸੰਕਰਮਿਤਾਂ ਦੀ ਗਿਣਤੀ ਵਿੱਚ ਕਮੀ ਆਈ ਸੀ । ਇਸ ਦਿਨ 6594 ਨਵੇਂ ਸੰਕਰਮਿਤ ਪਾਏ ਗਏ ਸਨ, ਪਰ ਸਰਗਰਮ ਮਰੀਜ਼ਾਂ ਦੀ ਗਿਣਤੀ ਵਧ ਕੇ 50,548 ਹੋ ਗਈ ਸੀ।

24 ਘੰਟਿਆਂ ਵਿੱਚ 15 ਲੋਕਾਂ ਦੀ ਮੌਤ

ਜੇਕਰ ਭਾਰਤ ‘ਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਇਨਫੈਕਸ਼ਨ ਦੇ 4,32,45,517 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਐਕਟਿਵ ਕੇਸਾਂ ਦੀ ਗਿਣਤੀ 53637 ਹੋ ਗਈ ਹੈ। ਜੇਕਰ 24 ਘੰਟਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ‘ਤੇ ਨਜ਼ਰ ਮਾਰੀਏ ਤਾਂ 15 ਲੋਕ ਜ਼ਿੰਦਗੀ ਦੀ ਲੜਾਈ ਹਾਰ ਗਏ।

ਦੁਨੀਆ ਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ ਵਿੱਚ ਸਾਮਣੇ ਆਇਆ ਸੀ

ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦਾ ਪਹਿਲਾ ਮਾਮਲਾ ਨਵੰਬਰ 2019 ਨੂੰ ਚੀਨ ਦੇ ਵੁਹਾਨ ਸ਼ਹਿਰ ਵਿੱਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਇਸ ਵਾਇਰਸ ਨੇ ਪੂਰੀ ਦੁਨੀਆ ‘ਚ ਹੜਕੰਪ ਮਚਾ ਦਿੱਤਾ। ਹੁਣ ਦੀ ਗੱਲ ਕਰੀਏ ਤਾਂ ਕੋਰੋਨਾ ਅਜੇ ਤੱਕ ਜੜ੍ਹ ਤੋਂ ਖਤਮ ਨਹੀਂ ਹੋਇਆ ਹੈ। ਭਾਰਤ ਵਿੱਚ ਦਿਨ-ਬ-ਦਿਨ ਮਾਮਲੇ ਵਧਦੇ ਵੇਖੇ ਜਾ ਸਕਦੇ ਹਨ।

ਇਹ ਵੀ ਪੜੋ : ਸਿੱਧੂ ਮੂਸੇਵਾਲਾ ਕਤਲ ਕੇਸ: ਪੰਜਾਬ ਪੁਲਿਸ ਨੇ ਲੋਰੇਂਸ ਬਿਸ਼ਨੋਈ ਤੋਂ ਪੁੱਛਗਿੱਛ ਸ਼ੁਰੂ ਕੀਤੀ

ਇਹ ਵੀ ਪੜੋ : ਲਰਨਿੰਗ ਲਾਇਸੈਂਸ ਦੀ ਆਨਲਾਈਨ ਸਹੂਲਤ ਸ਼ੁਰੂ: ਮਾਨ

ਸਾਡੇ ਨਾਲ ਜੁੜੋ : Twitter Facebook youtube

SHARE