24 ਘੰਟਿਆਂ ਦੌਰਾਨ ਕੋਰੋਨਾ ਦੇ 168 ਨਵੇਂ ਕੇਸ ਮਿਲੇ

0
197
Corona Update in Punjab 6 July
Corona Update in Punjab 6 July

ਇੰਡੀਆ ਨਿਊਜ਼, Corona Update in Punjab 6 July : ਪੰਜਾਬ ਵਿੱਚ ਕੋਰੋਨਾ ਸੰਕ੍ਰਮਣ ਹੁਣ ਖ਼ਤਰਨਾਖ ਹੁੰਦਾ ਜਾ ਰਿਹਾ ਹੈ ਹਰ ਰੋਜ ਕੋਰੋਨਾ ਦੇ ਕੇਸ ਵੱਧ ਰਹੇ ਹਨ ਜੋਕਿ ਚਿੰਤਾ ਦੀ ਗੱਲ ਹੈl ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 168 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਰੋਪੜ (ਰੂਪਨਗਰ) ਵਿੱਚ ਕੋਰੋਨਾ ਦੇ ਨਾਲ ਇਕ ਮਰੀਜ ਦੀ ਮੌਤ ਹੋ ਗਈ । 168 ਕੇਸਾਂ ਨਾਲ, ਰਾਜ ਵਿੱਚ ਸੰਕਰਮਣ ਦੇ ਸਰਗਰਮ ਕੇਸ 1040 ਹੋ ਗਏ ਹਨ।

ਸਭ ਤੋਂ ਵੱਧ ਸੰਕਰਮਿਤ ਐਸਏਐਸ ਨਗਰ (ਮੋਹਾਲੀ) ਵਿੱਚ ਮਿਲੇ

ਪਿਛਲੇ 24 ਘੰਟਿਆਂ ਦੌਰਾਨ ਐਸਏਐਸ ਨਗਰ (ਮੋਹਾਲੀ) ਵਿੱਚ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਐਸਏਐਸ ਨਗਰ (ਮੋਹਾਲੀ) ਵਿੱਚ 46 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ, ਜਿਸ ਤੋਂ ਬਾਅਦ ਬਠਿੰਡਾ ਵਿੱਚ 21 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸੂਬੇ ਭਰ ਵਿੱਚ ਕੁੱਲ 11757 ਕੋਰੋਨਾ ਟੈਸਟ ਕੀਤੇ ਗਏ ਹਨ।

221 ਲੋਕ ਕੋਰੋਨਾ ਨੂੰ ਹਰਾ ਕੇ ਸੁਰੱਖਿਅਤ ਘਰ ਪਰਤੇ

ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੂਬੇ ਵਿੱਚ 221 ਲੋਕ ਕੋਰੋਨਾ ਨੂੰ ਮਾਤ ਦੇ ਕੇ ਸੁਰੱਖਿਅਤ ਘਰ ਪਰਤ ਚੁੱਕੇ ਹਨ। ਲੁਧਿਆਣਾ ਵਿੱਚ 37 ਅਤੇ ਐਸਏਐਸ ਨਗਰ (ਮੁਹਾਲੀ) ਵਿੱਚ 61ਲੋਕ ਕੋਰੋਨਾ ਨੂੰ ਮਾਤ ਦਿੰਦੇ ਹੋਏ ਘਰ ਪਰਤੇ ਹਨ।

ਇਹ ਵੀ ਪੜ੍ਹੋ : ਸਰਹੱਦ ਪਾਰੋਂ ਘੁਸਪੈਠ ਰੋਕਣ ਲਈ ਸਰਕਾਰ ਪੂਰਨ ਤੌਰ ’ਤੇ ਸੰਵੇਦਨਸ਼ੀਲ : ਮੁੱਖ ਮੰਤਰੀ

ਸਾਡੇ ਨਾਲ ਜੁੜੋ : Twitter Facebook youtube

SHARE