ਪੰਜਾਬ ‘ਚ 267 ਨਵੇਂ ਮਾਮਲੇ, 3 ਦੀ ਮੌਤ

0
168
Corona Virus in Punjab 17 July Update
Corona Virus in Punjab 17 July Update

ਇੰਡੀਆ ਨਿਊਜ਼,  Corona Virus in Punjab 17 July Update : ਪੰਜਾਬ ਵਿੱਚ ਪਿੱਛਲੇ ਕੁੱਝ ਦਿਨਾਂ ਤੋਂ ਕੋਰੋਨਾ ਸੰਕ੍ਰਮਿਤ ਕੇਸ ਦੀ ਗਿਣਤੀ 200 ਤੋਂ ਵੱਧ ਆ ਰਹੀ ਹੈ l ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਮਹਾਮਾਰੀ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 267 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਸਿਹਤ ਵਿਭਾਗ ਅਨੁਸਾਰ ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ ਅਤੇ ਲੁਧਿਆਣਾ ਵਿੱਚ 1-1 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ।

ਇਸ ਦੇ ਨਾਲ ਹੀ 1 ਅਪ੍ਰੈਲ, 2022 ਤੋਂ ਸੂਬੇ ‘ਚ ਕੋਰੋਨਾ ਕਾਰਨ 47 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਸ਼ਨੀਵਾਰ ਨੂੰ 267 ਨਵੇਂ ਕੇਸ ਦਰਜ ਹੋਣ ਦੇ ਨਾਲ ਹੀ ਸੂਬੇ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1489 ਹੋ ਗਈ ਹੈ। ਸੇਹਤ ਵਿਭਾਗ ਵਲੋਂ ਜਾਰੀ ਕੀਤੇ ਆਂਕੜਿਆਂ ਦੀ ਗੱਲ ਕਰੀਏ ਤਾਂ ਸ਼ੁਕਰਵਾਰ 247 ਕੋਰੋਨਾ ਕੇਸ ਜਦਕਿ ਵੀਰਵਾਰ ਨੂੰ ਪੋਜਟਿਵ ਕੇਸ ਦੀ ਗਿਣਤੀ 261 ਸੀ | ਬੁਧਵਾਰ ਨੂੰ 234 ਕੇਸ ਸਾਮਣੇ ਆਏ ਸਨ l

ਸਭ ਤੋਂ ਵੱਧ ਸੰਕਰਮਿਤ ਐਸਏਐਸ ਨਗਰ (ਮੋਹਾਲੀ) ਵਿੱਚ ਮਿਲੇ

ਪਿਛਲੇ 24 ਘੰਟਿਆਂ ਦੌਰਾਨ ਐਸਏਐਸ ਨਗਰ (ਮੋਹਾਲੀ) ਵਿੱਚ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਐਸਏਐਸ ਨਗਰ (ਮੋਹਾਲੀ) ਵਿੱਚ 63 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ । ਇਸ ਤੋਂ ਬਾਅਦ ਸੂਬੇ ਵਿੱਚ ਲੁਧਿਆਣਾ ਵਿੱਚ 49 ਕੋਰੋਨਾ ਪੋਜਿਟਿਵ ਮਰੀਜ ਮਿਲੇ।

ਜਲੰਧਰ ‘ਚ 27, ਬਠਿੰਡਾ ‘ਚ 20, ਰੋਪੜ ‘ਚ 19, ਪਟਿਆਲਾ ‘ਚ 15, ਅੰਮ੍ਰਿਤਸਰ ‘ਚ 14, ਫਾਜ਼ਿਲਕਾ ‘ਚ 11, ਫਤਿਹਗੜ੍ਹ ਸਾਹਿਬ ‘ਚ 9, ਹੁਸ਼ਿਆਰਪੁਰ ‘ਚ 7, ਸੰਗਰੂਰ ‘ਚ 6, ਬਰਨਾਲਾ, ਫਿਰੋਜ਼ਪੁਰ, ਮਾਨਸਾ ਅਤੇ ਪਠਾਨਕੋਟ, ਗੁਰਦਾਸਪੁਰ ‘ਚ 4-4 ਫਰੀਦਕੋਟ ਵਿੱਚ 3, ਕਪੂਰਥਲਾ ਅਤੇ ਨਵਾਂਸ਼ਹਿਰ ਵਿੱਚ 2-2 ਅਤੇ ਮੋਗਾ ਅਤੇ ਤਰਨਤਾਰਨ ਵਿੱਚ 1-1 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ: ਸਰਕਾਰ ਕੋਵਿਡ ਵੈਕਸੀਨ ਦੀ ਬੂਸਟਰ ਖੁਰਾਕ ਮੁਫ਼ਤ ਦਵੇਗੀ

ਸਾਡੇ ਨਾਲ ਜੁੜੋ : Twitter Facebook youtube

 

SHARE