ਇੰਡੀਆ ਨਿਊਜ਼, ਚੰਡੀਗੜ੍ਹ :
Corona Virus update in Punjab ਇਸ ਸਮੇ ਪੂਰੇ ਸੰਸਾਰ ਵਿਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਅਤੇ ਉਸ ਦੇ ਨਵੇਂ variant omicron ਨੇ ਕਹਿਰ ਮਚਾਇਆ ਹੋਇਆ ਹੈ। ਭਾਰਤ ਵਿਚ ਵੀ ਕੋਰੋਨਾ ਵਾਇਰਸ (Corona Virus) ਦੀ ਤੀਜੀ ਲਹਿਰ ਤੇਜੀ ਨਾਲ ਫ਼ੈਲ ਰਹੀ ਹੈ। ਹਰ ਰੋਜ ਲੱਖਾਂ ਨਵੇਂ ਕੇਸ ਇਸ ਵਾਇਰਸ ਦੇ ਸਾਮਣੇ ਆ ਰਹੇ ਨੇ।
ਇਸ ਦੇ ਨਾਲ ਹੀ ਹਰ ਰੋਜ ਸੈਂਕੜੇ ਲੋਕ ਆਪਣੀ ਜਾਨ ਗਵਾ ਰਹੇ ਹਨ। ਪਿਛਲੇ ਦਿਨੀਂ ਪ੍ਰਧਾਨਮੰਤਰੀ ਨੇ ਮੁੱਖਮੰਤ੍ਰੀਆਂ ਦੀ ਮੀਟਿੰਗ ਵਿਚ ਇਸ ਵਾਇਰਸ ਨਾਲ ਨਜਿੱਠਣ ਦੇ ਉਪਰਾਲੇ ਕਰਣ ਤੇ ਜ਼ੋਰ ਦਿੱਤਾ ਸੀ। ਪ੍ਰਧਾਨਮੰਤਰੀ ਨੇ ਟੀਕਾਕਰਨ ਦੇ ਨਾਲ-ਨਾਲ ਰਾਜ ਸਰਕਾਰਾਂ ਨੂੰ ਦੂਜੇ ਉਪਰਾਲੇ ਕਰਨ ਲਯੀ ਵੀ ਕਿਹਾ ਸੀ।
24 ਘੰਟਿਆਂ ਵਿੱਚ 7396 Corona Virus ਸੰਕਰਮਿਤ
ਸੇਹਤ ਵਿਭਾਗ ਦੇ ਜਾਰੀ ਕੀਤੇ ਆਂਕੜਿਆਂ ਅਨੁਸਾਰ ਪੰਜਾਬ ਵਿਚ ਬੀਤੇ 24 ਘੰਟਿਆਂ ਵਿੱਚ 7396 ਨਵੇਂ ਮਰੀਜ਼ ਮਿਲੇ ਹਨ। ਇਸ ਦੇ ਨਾਲ ਹੀ 13 ਲੋਕਾਂ ਦੀ ਜਾਨ ਵੀ ਇਸ ਬਿਮਾਰੀ ਨਾਲ ਗਯੀ ਹੈ । ਕੋਰੋਨਾ ਦੇ ਵਧਦੇ ਕੇਸਾਂ ਦੇ ਕਾਰਣ ਹੁਣ ਪੰਜਾਬ ਵਿਚ ਸੰਕਰਮਣ ਦਰ 20.76 ਫੀਸਦੀ ਹੋ ਗਈ ਹੈ। ਸਰਕਾਰ ਦੇ ਸਿਹਤ ਬੁਲੇਟਿਨ ਅਨੁਸਾਰ ਪ੍ਰਦੇਸ਼ ਸਰਕਾਰ ਇਸ ਮਹਾਮਾਰੀ ਨਾਲ ਨਜਿੱਠਣ ਲਈ ਲਗਾਤਾਰ ਟੈਸਟਿੰਗ ਅਤੇ ਟੀਕਾਕਰਨ ਤੇ ਜ਼ੋਰ ਦੇ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਆਪਣੇ ਪੱਧਰ ਤੇ ਉਪਾ ਕਰਣ ਦੀ ਅਪੀਲ ਕੀਤੀ ਹੈ ਤਾਕਿ ਇਸ ਤੋਂ ਰਾਹਤ ਪਾਈ ਜਾ ਸਕੇ ।
ਸ਼ਨੀਵਾਰ ਨੂੰ Corona Virus 6883 ਸੰਕਰਮਿਤ ਮਿਲੇ ਸੀ
ਦੇਸ਼ ਦੇ ਨਾਲ-ਨਾਲ ਪੰਜਾਬ ‘ਚ ਵੀ ਕੋਰੋਨਾ ਦਾ ਗ੍ਰਾਫ ਲਗਾਤਾਰ ਉਪਰ ਵਲ ਜਾ ਰਿਹਾ ਹੈ । ਸ਼ਨੀਵਾਰ ਨੂੰ ਪੰਜਾਬ ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟ ਅਨੁਸਾਰ 24 ਘੰਟਿਆਂ ‘ਚ ਕੋਰੋਨਾ ਨਾਲ ਸੰਕਰਮਿਤ 6883 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪੰਜਾਬ ਵਿਚ ਹੁਣ 37546 ਐਕਟਿਵ ਕੇਸ ਹੋ ਗਏ ਹਨ। ਕੋਰੋਨਾ ਦੇ ਵੱਧ ਰਹੇ ਕੇਸਾਂ ਕਰਕੇ ਇਨਫੈਕਸ਼ਨ ਦੀ ਦਰ 19.46 ਫੀਸਦੀ ਦਰਜ ਕੀਤੀ ਗਈ ਹੈ। ਰਾਜ ਵਿੱਚ ਹੁਣ ਤੱਕ 16754 ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : Total Covid Deaths In India ਜਾਣੋ ਹੁਣ ਤੱਕ ਕੋਵਿਡ ਕਾਰਨ ਕਿੰਨੇ ਲੋਕਾਂ ਦੀ ਜਾਨ ਜਾ ਚੁੱਕੀ ਹੈ