ਇੰਡੀਆ ਨਿਊਜ਼, Covid-19 cases in Punjab 26 July : ਸੂਬੇ ਵਿੱਚ ਪਿੱਛਲੇ 24 ਘੰਟਿਆਂ ਦੌਰਾਨ 320 ਨਵੇਂ ਕੋਰੋਨਾ ਮਰੀਜ ਸਾਮਣੇ ਆਏ ਹਨ l ਇਹ ਗਿਣਤੀ ਪਿੱਛਲੇ ਕੁੱਝ ਦਿਨਾਂ ਦੌਰਾਨ ਆਏ ਮਰੀਜਾਂ ਨਾਲੋਂ ਘੱਟ ਹੈ l ਪਰ ਇੱਥੇ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਇਸ ਦੌਰਾਨ ਸੂਬੇ ਵਿੱਚ ਸਿਰਫ 4999 ਕੋਰੋਨਾ ਟੈਸਟ ਕੀਤੇ ਗਏ ਜੋਕਿ ਪਹਿਲਾਂ ਕੀਤੇ ਜਾ ਰਹੇ ਟੈਸਟਾਂ ਤੋਂ ਅੱਧੇ ਹਨ l ਇਸ ਦੇ ਨਾਲ ਹੀ ਸੂਬੇ ਵਿੱਚ ਕੋਰੋਨਾ ਨਾਲ ਦੋ ਲੋਕਾਂ ਦੀ ਮੌਤ ਹੋਈ ਇਨ੍ਹਾਂ ਵਿੱਚੋਂ ਇੱਕ ਪਟਿਆਲਾ ਅਤੇ ਇੱਕ ਸੰਗਰੂਰ ਤੋਂ ਹੈl 320 ਨਵੇਂ ਕੇਸ ਆਉਣ ਦੇ ਨਾਲ ਸੂਬੇ ਵਿਚ ਐਕਟਿਵ ਮਰੀਜਾਂ ਦੀ ਗਿਣਤੀ ਹੁਣ ਵੱਧ ਕੇ 26.8 ਹੋ ਗਈ ਹੈl
ਸਭ ਤੋਂ ਵੱਧ ਸੰਕਰਮਿਤ ਐਸਏਐਸ ਨਗਰ (ਮੋਹਾਲੀ) ਵਿੱਚ ਮਿਲੇ
ਪਿਛਲੇ 24 ਘੰਟਿਆਂ ਦੌਰਾਨ ਐਸਏਐਸ ਨਗਰ (ਮੋਹਾਲੀ) ਵਿੱਚ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਐਸਏਐਸ ਨਗਰ (ਮੋਹਾਲੀ) ਵਿੱਚ 74 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ । ਸੂਬੇ ਵਿੱਚ ਦੂਜੇ ਨੰਬਰ ਤੇ ਜਲੰਧਰ ਵਿੱਚ 64ਮਰੀਜ ਕੋਰੋਨਾ ਪੋਜਟਿਵ ਪਾਏ ਗਏ । ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸੂਬੇ ਭਰ ਵਿੱਚ ਕੁੱਲ 4999 ਕੋਰੋਨਾ ਟੈਸਟ ਕੀਤੇ ਗਏ ਹਨ।
309 ਲੋਕ ਕੋਰੋਨਾ ਨੂੰ ਹਰਾ ਕੇ ਸੁਰੱਖਿਅਤ ਘਰ ਪਰਤੇ
ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੂਬੇ ਵਿੱਚ 309 ਲੋਕ ਕੋਰੋਨਾ ਨੂੰ ਮਾਤ ਦੇ ਕੇ ਸੁਰੱਖਿਅਤ ਘਰ ਪਰਤ ਚੁੱਕੇ ਹਨ। ਲੁਧਿਆਣਾ ਵਿੱਚ 46 ਅਤੇ ਐਸਏਐਸ ਨਗਰ (ਮੁਹਾਲੀ) ਵਿੱਚ 45 ਲੋਕ ਕੋਰੋਨਾ ਨੂੰ ਮਾਤ ਦਿੰਦੇ ਹੋਏ ਘਰ ਪਰਤੇ ਹਨ।
ਇਹ ਵੀ ਪੜ੍ਹੋ: ਭਾਰਤ ਨੇ 200 ਕਰੋੜ ਟੀਕਾਕਰਨ ਦਾ ਟੀਚਾ ਹਾਸਲ ਕੀਤਾ
ਸਾਡੇ ਨਾਲ ਜੁੜੋ : Twitter Facebook youtube