ਇੰਡੀਆ ਨਿਊਜ਼, Covid-19 in Punjab 9 August : ਸੂਬੇ ਵਿੱਚ ਜਿੱਥੇ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ l ਓਥੇ ਹੀ ਸੇਹਤ ਮਹਿਕਮਾ ਅਤੇ ਸਰਕਾਰ ਇਸ ਤੋਂ ਨਜਿੱਠਣ ਲਈ ਕੋਈ ਵੱਡਾ ਉਪਰਾਲਾ ਕਰਦੇ ਦਿਖਾਈ ਨਹੀਂ ਦੇ ਰਹੇ l ਇਸ ਗੱਲ ਦੀ ਗਵਾਹੀ ਸੇਹਤ ਵਿਭਾਗ ਵਲੋਂ ਜਾਰੀ ਆਂਕੜੇ ਕਰ ਰਹੇ ਹਨ l ਧਿਆਨ ਰਹੇ ਕਿ ਸੂਬੇ ਵਿੱਚ ਹਰ ਰੋਜ ਕੋਰੋਨਾ ਦੇ ਕਰੀਬ 500 ਕੇਸ ਸਾਮਣੇ ਆ ਰਹੇ ਹਨ l ਹਰ ਰੋਜ ਕੋਈ ਨਾ ਕੋਈ ਮੌਤ ਵੀ ਕੋਰੋਨਾ ਨਾਲ ਹੋ ਰਹੀ ਹੈ l
ਇਸ ਦੇ ਬਾਵਜੂਦ ਸੇਹਤ ਵਿਭਾਗ ਕੋਰੋਨਾ ਟੈਸਟ ਨਹੀਂ ਵਧਾ ਰਿਹਾ l ਬੀਤੇ ਕੱਲ ਸਿਰਫ ਸੂਬੇ ਵਿੱਚ ਸਿਰਫ 5418 ਟੈਸਟ ਹੀ ਕੀਤੇ ਗਏ l ਇਸ ਦੌਰਾਨ ਕੋਰੋਨਾ ਦੇ 269 ਕੇਸ ਸਾਮਣੇ ਆਏ l ਇਸ ਦੌਰਾਨ ਲੁਧਿਆਣਾ ਵਿੱਚ ਕੋਰੋਨਾ ਨਾਲ ਦੋ ਮਰੀਜਾਂ ਦੀ ਮੌਤ ਵੀ ਹੋਈ ਹੈ l ਜਦਕਿ ਇੱਕ ਦਿਨ ਪਹਿਲਾਂ 10771 ਟੈਸਟ ਕੀਤੇ ਗਏ l 108 ਮਰੀਜਾਂ ਨੂੰ ਆਕਸੀਜਨ ਦੀ ਸਪੋਟ ਦਿੱਤੀ ਜਾ ਰਹੀ ਹੈ l
ਮੋਹਾਲੀ, ਲੁਧਿਆਣਾ, ਜਲੰਧਰ ਵਿੱਚ ਕੋਰੋਨਾ ਦੇ ਕੇਸ ਬੇਕਾਬੂ ਹੁੰਦੇ ਦਿੱਖ ਰਹੇ ਹਨ l 269 ਨਵੇਂ ਮਰੀਜ ਆਉਣ ਦੇ ਨਾਲ ਐਕਟਿਵ ਮਰੀਜਾਂ ਦੀ ਗਿਣਤੀ 2901 ਹੋ ਗਈ ਹੈ l ਪੰਜਾਬ ਵਿੱਚ ਕੋਰੋਨਾ ਨਾਲ ਹੁਣ ਤੱਕ 20396 ਲੋਕਾਂ ਦੀ ਮੌਤ ਹੋ ਚੁੱਕੀ ਹੈl
ਐਸਏਐਸ ਨਗਰ (ਮੋਹਾਲੀ) ਵਿੱਚ ਮਿਲੇ ਸਭ ਤੋਂ ਵੱਧ ਸੰਕਰਮਿਤ
ਪਿਛਲੇ 24 ਘੰਟਿਆਂ ਦੌਰਾਨ ਐਸਏਐਸ ਨਗਰ (ਮੋਹਾਲੀ) ਵਿੱਚ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਐਸਏਐਸ ਨਗਰ (ਮੋਹਾਲੀ) ਵਿੱਚ 61 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ । ਇਸ ਤੋਂ ਇਲਾਵਾ ਜਲੰਧਰ ਵਿੱਚ 54, ਪਟਿਆਲਾ ਵਿੱਚ 32, ਲੁਧਿਆਣਾ ਵਿੱਚ 22 ਲੋਕ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸੂਬੇ ਭਰ ਵਿੱਚ ਕੁੱਲ 5418 ਕੋਰੋਨਾ ਟੈਸਟ ਕੀਤੇ ਗਏ ਹਨ।
383 ਲੋਕ ਕੋਰੋਨਾ ਨੂੰ ਹਰਾ ਕੇ ਸੁਰੱਖਿਅਤ ਘਰ ਪਰਤੇ
ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੂਬੇ ਵਿੱਚ 383 ਲੋਕ ਕੋਰੋਨਾ ਨੂੰ ਮਾਤ ਦੇ ਕੇ ਸੁਰੱਖਿਅਤ ਘਰ ਪਰਤ ਚੁੱਕੇ ਹਨ। ਲੁਧਿਆਣਾ ਵਿੱਚ 60 ਅਤੇ ਐਸਏਐਸ ਨਗਰ (ਮੁਹਾਲੀ) ਵਿੱਚ 65 ਲੋਕ ਕੋਰੋਨਾ ਨੂੰ ਮਾਤ ਦਿੰਦੇ ਹੋਏ ਘਰ ਪਰਤੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕੋਰੋਨਾ ਪਾਜ਼ੀਟਿਵ
ਸਾਡੇ ਨਾਲ ਜੁੜੋ : Twitter Facebook youtube