ਦੇਸ਼ ਵਿੱਚ ਕੋਰੋਨਾ ਦੇ 4,777 ਨਵੇਂ ਕੇਸ

0
754
Covid Cases in India 25 September
Covid Cases in India 25 September

ਇੰਡੀਆ ਨਿਊਜ਼, Covid Cases in India 25 September : ਦੇਸ਼ ਭਰ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਚੱਲ ਰਿਹਾ ਹੈ, ਪਰ ਕੱਲ੍ਹ ਦੇ ਮੁਕਾਬਲੇ ਅੱਜ ਇਸ ਗਿਣਤੀ ਵਿੱਚ ਕਮੀ ਆਈ ਹੈ। ਕੱਲ੍ਹ ਜਿੱਥੇ ਦੇਸ਼ ਭਰ ਵਿੱਚ 5,383 ਨਵੇਂ ਮਾਮਲੇ ਸਾਹਮਣੇ ਆਏ ਸਨ, ਉੱਥੇ ਅੱਜ 5 ਹਜ਼ਾਰ ਤੋਂ ਵੀ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਰੋਨਾ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।

ਇਸ ਦੀ ਚੰਗਿਆੜੀ ਅਜੇ ਵੀ ਦਿਖਾਈ ਦਿੰਦੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਸਵੇਰੇ 8 ਵਜੇ ਤੱਕ 4,777 ਨਵੇਂ ਕੇਸ ਦਰਜ ਕੀਤੇ ਗਏ ਹਨ। ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਦੇਸ਼ ਵਿੱਚ 43,994 ਐਕਟਿਵ ਕੇਸ ਹਨ ਜਦੋਂ ਕਿ ਰੋਜ਼ਾਨਾ ਸਕਾਰਾਤਮਕ ਦਰ 1.62 ਪ੍ਰਤੀਸ਼ਤ ਬਣੀ ਹੋਈ ਹੈ।

24 ਘੰਟਿਆਂ ‘ਚ 24 ਲੋਕਾਂ ਦੀ ਮੌਤ

ਭਾਰਤ ਦੇ ਜ਼ਿਆਦਾਤਰ ਲੋਕਾਂ ਦੀ ਇਮਿਊਨਿਟੀ ਹੋਰ ਦੇਸ਼ਾਂ ਦੇ ਮੁਕਾਬਲੇ ਬਿਹਤਰ ਹੈ ਪਰ ਫਿਰ ਵੀ ਕੁਝ ਲੋਕਾਂ ਨੂੰ ਇਮਿਊਨਿਟੀ ਪਾਵਰ ਘੱਟ ਹੋਣ ਕਾਰਨ ਉਕਤ ਵਾਇਰਸ ਕਾਰਨ ਆਪਣੀ ਜਾਨ ਗੁਆਉਣੀ ਪੈਂਦੀ ਹੈ। ਹੁਣ ਤੱਕ ਕੁੱਲ 5,28,511 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਕਾਰਨ 24 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਘੱਟ ਇਮਿਊਨਿਟੀ ਵਾਲੇ ਲੋਕਾਂ ਲਈ ਕੋਰੋਨਾ ਅਜੇ ਵੀ ਜ਼ਿਆਦਾ ਘਾਤਕ ਹੈ।

ਪੰਜਾਬ ਵਿੱਚ 17 ਨਵੇਂ ਕੇਸ

ਪੰਜਾਬ ਵਿੱਚ ਪਿੱਛਲੇ ਕਈਂ ਦਿਨਾਂ ਤੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ l ਸੇਹਤ ਮਹਿਕਮੇ ਵਲੋਂ ਜਾਰੀ ਕੀਤੇ ਗਏ ਵੇਰਵਿਆਂ ਦੀ ਗੱਲ ਕਰੀਏ ਤਾਂ ਪਿੱਛਲੇ 24 ਘੰਟਿਆਂ ਦੌਰਾਨ ਸਿਰਫ 17 ਨਵੇਂ ਕੇਸ ਹੀ ਕੋਰੋਨਾ ਪੋਜਟਿਵ ਮਿਲੇ ਹਨ l ਦੂਜੇ ਪਾਸੇ ਕੋਰੋਨਾ ਨਾਲ ਦੋ ਮਰੀਜਾਂ ਦੀ ਮੌਤ ਹੀ ਹੋਈ ਹੈ l ਇਹ ਦੋਵੇਂ ਮੌਤਾਂ ਜਲੰਧਰ ਵਿੱਖੇ ਹੋਈਆਂ ਹਨ l 17 ਨਵੇਂ ਮਰੀਜ ਆਉਣ ਦੇ ਨਾਲ ਐਕਟਿਵ ਮਰੀਜਾਂ ਦੀ ਗਿਣਤੀ 261 ਹੋ ਗਈ ਹੈ l ਪੰਜਾਬ ਵਿੱਚ ਕੋਰੋਨਾ ਨਾਲ ਹੁਣ ਤੱਕ 20501 ਲੋਕਾਂ ਦੀ ਮੌਤ ਹੋ ਚੁੱਕੀ ਹੈl

ਰੂਪਨਗਰ ਵਿੱਚ ਮਿਲੇ ਸਬ ਤੋਂ ਜਿਆਦਾ ਕੇਸ

ਪਿਛਲੇ 24 ਘੰਟਿਆਂ ਦੌਰਾਨ ਰੂਪਨਗਰ ਵਿੱਚ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਰੂਪਨਗਰ ਵਿੱਚ 5, ਫਾਜਿਲਕਾ ਵਿੱਚ 3 ਅਤੇ ਅੰਮ੍ਰਿਤਸਰ ਵਿੱਚ 2 ਕੇਸ ਮਿਲੇ ਹਨ । ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸੂਬੇ ਭਰ ਵਿੱਚ ਕੁੱਲ 7831 ਕੋਰੋਨਾ ਟੈਸਟ ਕੀਤੇ ਗਏ ਹਨ।

37 ਲੋਕ ਕੋਰੋਨਾ ਨੂੰ ਹਰਾ ਕੇ ਸੁਰੱਖਿਅਤ ਘਰ ਪਰਤੇ

ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੂਬੇ ਵਿੱਚ 48 ਲੋਕ ਕੋਰੋਨਾ ਨੂੰ ਮਾਤ ਦੇ ਕੇ ਸੁਰੱਖਿਅਤ ਘਰ ਪਰਤ ਚੁੱਕੇ ਹਨ। ਲੁਧਿਆਣਾ ਵਿੱਚ 3 ਅਤੇ ਐਸਏਐਸ ਨਗਰ (ਮੁਹਾਲੀ) ਵਿੱਚ 1 ਲੋਕ ਕੋਰੋਨਾ ਨੂੰ ਮਾਤ ਦਿੰਦੇ ਹੋਏ ਘਰ ਪਰਤੇ ਹਨ।

ਇਹ ਵੀ ਪੜ੍ਹੋ: ਸਰਕਾਰ ਮਹਿੰਗਾਈ ਨੂੰ ਕਾਬੂ’ ਚ ਰੱਖਣ ਲਈ ਕੋਸ਼ਿਸ਼ ਕਰ ਰਹੀ : ਵਿੱਤ ਮੰਤਰੀ

ਇਹ ਵੀ ਪੜ੍ਹੋ: ਉੱਤਰੀ ਭਾਰਤ ਵਿੱਚ ਮੀਂਹ ਦਾ ਸਿਲਸਿਲਾ ਜਾਰੀ, ਫਸਲਾਂ ਨੂੰ ਨੁਕਸਾਨ

ਇਹ ਵੀ ਪੜ੍ਹੋ: ਪਰਿਵਾਰ ਨੇ ਅੰਕਿਤਾ ਦਾ ਅੰਤਿਮ ਸੰਸਕਾਰ ਨਾ ਕਰਨ ਦਾ ਲਿਆ ਫੈਸਲਾ

ਸਾਡੇ ਨਾਲ ਜੁੜੋ :  Twitter Facebook youtube

SHARE