Worship of Shiva: ਸੋਮਵਾਰ ਦੇ ਵਰਤ ਵਿਚ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

0
472
Worship of Shiva
Worship of Shiva

Worship of Shiva: ਸੋਮਵਾਰ ਦੇ ਵਰਤ ਵਿਚ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

Worship of Shiva: ਹਿੰਦੂ ਧਰਮ ਵਿਚ ਸੋਮਵਾਰ ਦੇ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਕਰਨ ਦਾ ਕਾਫ਼ੀ ਮਹੱਤਵ ਮੰਨਿਆ ਜਾਂਦਾ ਹੈ। ਮਾਨਤਾ ਅਨੁਸਾਰ ਇਸ ਦਿਨ ਭੋਲੇਨਾਥ ਦੀ ਪੂਜਾ ਕਰਨ ਨਾਲ ਵਿਅਕਤੀ ਦੀਆਂ ਸਾਰੀਆਂ ਮਨੋਕਾਮਨਾਵਾਂ (ਇੱਛਾਵਾਂ) ਪੂਰੀਆਂ ਹੋ ਜਾਂਦੀਆਂ ਹਨ। ਇਸ ਲਈ ਇਸ ਦਿਨ ਲੋਕ ਭਗਵਾਨ ਸ਼ੰਕਰ ਦੀ ਪੂਜਾ ਦੇ ਨਾਲ-ਨਾਲ ਵਰਤ ਵੀ ਰੱਖਿਆ ਜਾਂਦਾ ਹੈ। ਵਿਸ਼ੇਸ਼ ਤੌਰ ‘ਤੇ ਇਸ ਦਿਨ ਵਿਆਹੁਤਾ ਜੋੜੇ ਜੇਕਰ ਮੰਦਰ ਵਿਚ ਜਾ ਕੇ ਪੂਜਾ ਕਰਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ‘ਚ ਸੁੱਖ ਆਉਂਦੇ ਹਨ। ਵਿਆਹੁਤਾ ਜ਼ਿੰਦਗੀ ਤੋਂ ਇਲਾਵਾ ਵੀ ਸੋਮਵਾਰ ਦਾ ਵਰਤ ਵਿਅਕਤੀ ਲਈ ਵਧੀਆ ਮੰਨਿਆ ਜਾਂਦਾ ਹੈ।

ਭਗਵਾਨ ਸ਼ਿਵ ਇਕਮਾਤਰ ਅਜਿਹੇ ਦੇਵ ਹਨ, ਜੋ ਬਹੁਤ ਜਲਦੀ ਖੁਸ਼ ਹੋ ਜਾਂਦੇ ਹਨ ਪਰ ਜੇਕਰ ਇਨ੍ਹਾਂ ਦੀ ਪੂਜਾ ਅਰਚਨਾ ਵਿਚ ਕਿਸੇ ਪ੍ਰਕਾਰ ਦੀ ਭੁੱਲ ਹੋ ਜਾਵੇ ਤਾਂ ਭਗਵਾਨ ਸ਼ਿਵ ਜੀ ਨਾਰਾਜ਼ ਵੀ ਹੋ ਸਕਦੇ ਹਨ। ਇਸ ਲਈ ਹਰ ਇਕ ਵਿਅਕਤੀ ਨੂੰ ਇਨ੍ਹਾਂ ਦੀ ਪੂਜਾ ਵਿਚ ਕੁਝ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਦੀ ਪੂਜਾ ‘ਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਪੂਜਾ ਦੇ ਕੱਪੜੇ Worship of Shiva

ਸ਼ਿਵ ਜੀ ਦੀ ਪੂਜਾ ਦੌਰਾਨ ਪਾਏ ਜਾਣ ਵਾਲੇ ਕੱਪੜਿਆਂ ‘ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਪਰ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਸ਼ਾਸਤਰਾਂ ਮੁਤਾਬਕ ਸ਼ਿਵ ਜੀ ਦੀ ਪੂਜਾ ਦੇ ਸਮੇਂ ਹਰੇ ਰੰਗ ਦੇ ਕੱਪੜੇ ਪਾਉਣੇ ਸ਼ੁੱਭ ਮੰਨੇ ਜਾਂਦੇ ਹਨ, ਜੋ ਲੋਕ ਇਸ ਦਾ ਪਾਲਣ ਨਹੀਂ ਕਰਦੇ ਅਤੇ ਕਿਸੇ ਵੀ ਰੰਗ ਦੇ ਕੱਪੜੇ ਪਾ ਕੇ ਪੂਜਾ ਕਰ ਲੈਂਦੇ ਹਨ ਉਨ੍ਹਾਂ ‘ਤੇ ਸ਼ਿਵ ਜੀ ਦੀ ਕ੍ਰਿਪਾ ਨਹੀਂ ਹੁੰਦੀ ਅਤੇ ਨਾ ਹੀ ਪੂਜਾ ਦਾ ਪੂਰਾ ਫਲ ਮਿਲਦਾ ਹੈ।

ਪੂਜਾ ਦੌਰਾਨ ਭੁੱਲ ਕੇ ਵੀ ਨਾ ਪਾਓ ਕਾਲੇ ਕੱਪੜੇ Worship of Shiva

ਸੋਮਵਾਰ ਦੇ ਦਿਨ ਪੂਜਾ ਕਰਦੇ ਹੋਏ ਕਾਲੇ ਕੱਪੜੇ ਭੁੱਲ ਕੇ ਵੀ ਨਹੀਂ ਪਾਉਣੇ ਚਾਹੀਦੇ ਕਿਉਂਕਿ ਧਾਰਮਿਕ ਮਾਨਤਾਵਾਂ ਦੀ ਮੰਨੀਏ ਤਾਂ ਭਗਵਾਨ ਸ਼ਿਵ ਜੀ ਨੂੰ ਕਾਲ਼ਾ ਰੰਗ ਪਸੰਦ ਨਹੀਂ ਹੈ। ਅਜਿਹੀ ਹਾਲਤ ਵਿਚ ਸ਼ਿਵ ਜੀ ਪੂਜਾ ਦੌਰਾਨ ਕਾਲੇ ਕੱਪੜੇ ਪਾਉਣ ਤੋਂ ਹਮੇਸ਼ਾ ਬਚੋ ਅਤੇ ਕੋਸ਼ਿਸ਼ ਕਰੋ ਕਿ ਸੋਮਵਾਰ ਨੂੰ ਸ਼ਿਵ ਪੂਜਾ ਦੌਰਾਨ ਹਰਾ, ਲਾਲ, ਸਫੈਦ, ਪੀਲਾ ਜਾਂ ਅਸਮਾਨੀ ਰੰਗ ਦੇ ਕੱਪੜੇ ਹੀ ਪਾਓ।

ਭੁੱਲ ਕੇ ਨਾ ਚੜ੍ਹਾਓ ਇਹ ਚੀਜ਼ਾਂ Worship of Shiva

-: ਮਾਨਤਾ ਹੈ ਕਿ ਸ਼ਿਵ ਜੀ ਨੂੰ ਸਫੈਦ ਰੰਗ ਦੇ ਫੁੱਲ ਪਸੰਦ ਹੁੰਦੇ ਹਨ ਪਰ ਉੱਥੇ ਹੀ ਕੇਤਕੀ ਦਾ ਫੁੱਲ ਸਫੈਦ ਹੋਣ ਦੇ ਬਾਵਜੂਦ ਸ਼ਿਵ ਜੀ ਦੀ ਪੂਜਾ ‘ਚ ਨਹੀਂ ਪ੍ਰਯੋਗ ਕੀਤਾ ਜਾਂਦਾ ਹੈ। ਭਗਵਾਨ ਸ਼ਿਵ ਜੀ ਦੀ ਪੂਜਾ ‘ਚ ਸ਼ੰਖ ਨਾਲ ਜਲ ਅਰਪਿਤ ਕਰਨ ਦਾ ਵਿਧਾਨ ਵੀ ਨਹੀਂ ਹੈ। ਇਸ ਲਈ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।

-: ਸ਼ਿਵ ਜੀ ਦੀ ਪੂਜਾ ‘ਚ ਜੇਕਰ ਤੁਸੀਂ ਚੌਲ ਚੜ੍ਹਾਉਂਦੇ ਹੋ ਤਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਇਹ ਚੌਲ ਖੰਡਿਤ ਨਹੀਂ ਹੋਣੇ ਚਾਹੀਦੇ। ਇਸ ਦੇ ਨਾਲ ਹੀ ਸ਼ਿਵ ਜੀ ਨੂੰ ਤੁਸੀਂ ਨਾਰੀਅਲ ਤਾਂ ਚੜ੍ਹਾ ਸਕਦੇ ਹੋ ਪਰ ਨਾਰੀਅਲ ਦਾ ਪਾਣੀ ਨਹੀਂ ਚੜ੍ਹਾ ਸਕਦੇ।

ਧੰਨ ‘ਚ ਵਾਧਾ ਕਰਨ ਲਈ ਕਰੋ ਇਹ ਉਪਾਅ : Worship of Shiva

ਜੋਤਿਸ਼ ਅਨੁਸਾਰ ਦੋ ਕਪੂਰ ਅਤੇ ਇਕ ਲੌਂਗ ਦੇ ਉਪਾਅ ਨਾਲ ਤੁਸੀਂ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹੋ। ਇਸ ਉਪਾਅ ਨਾਲ ਧਨ ਆਉਣ ਦੇ ਵੀ ਸਾਰੇ ਰਸਤੇ ਖੁੱਲ੍ਹ ਜਾਂਦੇ ਹਨ। ਆਓ ਜਾਣਦੇ ਹਾਂ ਇਸ ਉਪਾਅ ਬਾਰੇ।
-ਸੋਮਵਾਰ ਦੇ ਦਿਨ ਸਭ ਤੋਂ ਪਹਿਲਾਂ ਘਰ ਦੀ ਪੂਜਾ ਵਾਲੀ ਥਾਂ ‘ਤੇ 2 ਕਪੂਰ ਅਤੇ ਲੌਂਗ ਲੈ ਕੇ ਬੈਠ ਜਾਓ ਅਤੇ ਦੋਵਾਂ ਕਪੂਰਾਂ ਅਤੇ ਲੌਂਗ ਨੂੰ ਸ਼ਿਵ ਜੀ ਦੀ ਮੂਰਤੀ ਜਾਂ ਤਸਵੀਰ ਦੇ ਸਾਹਮਣੇ ਰੱਖ ਦਿਓ।

ਇਸ ਤੋਂ ਬਾਅਦ ਤੁਸੀਂ ਓਮ ਨਮੋ: ਸ਼ਿਵਾਏ ਮੰਤਰ ਦਾ 21 ਵਾਰ ਜਾਪ ਕਰੋ। ਜਾਪ ਕਰਨ ਤੋਂ ਬਾਅਦ ਆਪਣੀ ਹਥੇਲੀ ‘ਚ ਦੋਵਾਂ ਕਪੂਰਾਂ ਵਿਚਕਾਰ ਲੌਂਗ ਰੱਖੋ ਅਤੇ ਮੁੱਠੀ ਬੰਦ ਕਰਕੇ ਆਪਣੀਆਂ ਸਾਰੀਆਂ ਸਮੱਸਿਆਵਾਂ ਬੋਲ ਦਿਓ। ਇਸ ਤੋਂ ਬਾਅਦ ਲੌਂਗ ਅਤੇ ਕਪੂਰ ਲੈ ਕੇ ਕਿਸੇ ਸ਼ਿਵ ਮੰਦਰ ਜਾ ਕੇ ਸ਼ਿਵਲਿੰਗ ‘ਤੇ ਚੜ੍ਹਾਏ ਹੋਏ ਜਲ ਨਾਲ ਕਪੂਰ ਨੂੰ ਸਪਰਸ਼ ਕਰਾਓ। ਸਪਰਸ਼ ਕਰਾਉਣ ਤੋਂ ਬਾਅਦ ਉਸ ਕਪੂਰ ਅਤੇ ਲੌਂਗ ਨੂੰ ਸਾੜ ਦਿਓ। ਇਸ ਤੋਂ ਇਲਾਵਾ ਕਪੂਰ ਨੂੰ ਕਿਸੇ ਤੁਲਸੀ ਦੇ ਪੌਦੇ ਕੋਲ ਵੀ ਸਾੜ ਸਕਦੇ ਹੋ। ਇਸ ਉਪਾਅ ਨੂੰ ਕਰਦੇ ਹੀ ਤੁਹਾਨੂੰ ਜਲਦੀ ਹੀ ਇਸ ਦਾ ਨਤੀਜਾ ਦੇਖਣ ਨੂੰ ਮਿਲ ਜਾਵੇਗਾ।

Worship of Shiva

ਇਹ ਵੀ ਪੜ੍ਹੋ: Big Boss 15 finale winner: ਤੇਜਸਵੀ ਪ੍ਰਕਾਸ਼ ਬਣੀ ਬਿੱਗ ਬੌਸ ਸੀਜ਼ਨ 15 ਦੀ ਜੇਤੂ, ਟਰਾਫੀ ਦੇ ਨਾਲ 40 ਲੱਖ ਦੀ ਇਨਾਮੀ ਰਾਸ਼ੀ ਵੀ ਮਿਲੀ ਹੈ

ਇਹ ਵੀ ਪੜ੍ਹੋ:  How to store onion for long time

Connect With Us : Twitter | Facebook Youtube

SHARE