SMS Sandhu
ਬਨੂੜ ਵਿੱਚ ਇੱਕ ਰਾਮ ਲੀਲਾ ਇੱਕ ਦੁਸਹਿਰਾ ਮਨਾਏ ਜਾਣ ਦੀ ਆਸ
SMS ਸੰਧੂ ਦੀ ਮਿਹਨਤ ਰੰਗ ਲਿਆਈ…….
ਇੱਕ ਰਾਮ ਲੀਲਾ,ਇੱਕ ਦੁਸਹਿਰਾ ਮਨਾਉਣ ਲਈ SMS ਸੰਧੂ ਪਿੱਛਲੇ ਕਾਫੀ ਸਮੇਂ ਤੋਂ ਜੱਦੋਜਹਿਦ ਕਰ ਰਹੇ ਸਨ।ਜਿਸ ਪਿੱਛੇ ਉਹਨਾਂ ਦਾ ਮਨੋਰਥ ਸ਼ਹਿਰ ਵਿੱਚ ਧਾਰਮਿਕ ਸਮਾਗਮਾਂ ਨੂੰ ਮਨਾਉਂਦੇ ਹੋਏ ਭਾਈਚਾਰਕ-ਸਾਂਝ ਨੂੰ ਕਾਇਮ ਰੱਖਣਾ ਹੈ। ਉਹਨਾਂ ਦੇ ਸੱਚੇ -ਸੁੱਚੇ ਯਤਨਾਂ ਨੂੰ ਬੂਰ ਪਿਆ ਨਜ਼ਰ ਆ ਰਿਹਾ ਹੈ। SMS Sandhu
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਵਿੱਚ ਦੋ ਕਲਬਾਂ ਦੀ ਤਰਫੋਂ ਪਿਛਲੇ ਕਈ ਸਾਲਾਂ ਤੋਂ ਰਾਮ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਦੋਨਾਂ ਕਲਬਾਂ ਵਿੱਚ ਇੱਕ ਦੂਜੇ ਪ੍ਰਤੀ ਕਸ਼ਮਕਸ਼ ਦਾ ਦੌਰ ਚੱਲਦਾ ਰਹਿੰਦਾ ਸੀ। ਪਿਛਲੇ ਕਾਫੀ ਸਮੇਂ ਤੋਂ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ SMS Sandhu ਦੀ ਤਰਫੋਂ ਸ਼ਹਿਰ ਵਿੱਚ ਇੱਕ ਹੀ ਰਾਮ ਲੀਲਾ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਸਨ।
ਪਿਛਲੇ ਸਾਲ ਵੀ ਰਾਮ ਲੀਲਾ ਅਤੇ ਦੁਸਹਿਰਾ ਕਰਵਾਉਣ ਲਈ ਦੋਹਾਂ ਕਲਬਾਂ ਵਿਚਕਾਰ ਸਮਝੌਤਾ ਹੋਇਆ ਸੀ। ਪਰ ਮੌਕੇ ‘ਤੇ ਆ ਕੇ ਸਿਆਸੀ ਪਾਰਟੀਆਂ ਦੇ ਦਬਾਅ ਹੇਠ ਸੰਯੁਕਤ ਰਾਮ ਲੀਲਾ ਦਾ ਮੰਚਨ ਕਰਨ ਦਾ ਮਾਮਲਾ ਵਿਗੜ ਗਿਆ। SMS Sandhu
ਗੱਜੂ ਖੇੜਾ ਬਣਿਆ ਮਿਸਾਲ
ਐਸਐਮਐਸ ਸੰਧੂ ਨੇ ਦੱਸਿਆ ਕਿ ਬਨੂੜ ਖੇਤਰ ਦੇ ਕਸਬਾ ਗੱਜੂ ਖੇੜਾ ਵਿੱਚ ਇੱਕ ਰਾਮ ਲੀਲਾ ਦਾ ਮੰਚਨ ਕੀਤਾ ਜਾਂਦਾ ਹੈ ਅਤੇ ਇੱਕ ਦੁਸਹਿਰਾ ਮਨਾਇਆ ਜਾਂਦਾ ਹੈ। ਇਹ ਕਦਮ ਸ਼ਲਾਘਾਯੋਗ ਹੈ ਅਤੇ ਗੱਜੂ ਖੇੜਾ ਦੇ ਲੋਕ ਪ੍ਰਸ਼ੰਸਾ ਦੇ ਹੱਕਦਾਰ ਹਨ।
ਐਸਐਮਐਸ ਸੰਧੂ ਨੇ ਦੱਸਿਆ ਕਿ ਗੁੱਗਾ ਮਾੜੀ ਦੇ ਮੇਲੇ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਸੱਦਾ ਪੱਤਰ ਮਿਲਣ ਤੇ ਸਮੂਲੀਅਤ ਕੀਤੀ ਸੀ। ਕਮੇਟੀ ਪ੍ਰਧਾਨ ਐਡਵੋਕੇਟ ਕਿਰਨਜੀਤ ਪਾਸੀ ਨੇ ਕਿਹਾ ਕਿ ਸੰਧੂ ਸਾਹਿਬ ਦੀ ਤਰਫੋਂ ਸਾਂਝੀ ਰਾਮ ਲੀਲਾ ਅਤੇ ਦੁਸਹਿਰਾ ਮਨਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਦੌਰਾਨ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਭਰੋਸਾ ਦਿੱਤਾ ਸੀ ਕਿ ਇਸ ਵਾਰ ਇੱਕ ਰਾਮ ਲੀਲਾ ਅਤੇ ਇੱਕ ਦੁਸਹਿਰਾ ਮਨਾਇਆ ਜਾਵੇਗਾ। SMS Sandhuਨੇ Adv.ਕਿਰਨਜੀਤ ਪਾਸੀ ਅਤੇ Adv.ਬਿਕਰਮਜੀਤ ਪਾਸੀ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਾਂਝੀ ਰਾਮ ਲੀਲਾ ਅਤੇ ਦੁਸਹਿਰਾ ਮਨਾਉਣ ਦੇ ਫੈਸਲੇ ਲਈ ਵਧਾਈ ਦਿੱਤੀ। SMS Sandhu
ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਤੇ ਜੋਰ
ਸੰਧੂ ਨੇ ਕਿਹਾ ਕਿ ਸਾਨੂੰ ਸਿਆਸੀ ਪੱਧਰ ‘ਤੇ ਭਾਈਚਾਰਕ ਸਾਂਝ ਨੂੰ ਵੰਡਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਨੂੰ ਬਨੂੜ ਵਿੱਚ ਇਕੱਠੇ ਹੋ ਕੇ ਧਾਰਮਿਕ ਸਮਾਗਮ ਮਨਾਉਣੇ ਚਾਹੀਦੇ ਹਨ। ਉਨ੍ਹਾਂ ਬਨੂੜ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਾਨੂੰ ਸਿਆਸੀ ਸਦਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਦੇ ਨਾਅਰੇ ‘ਤੇ ਪਹਿਰਾ ਦੇਣਾ ਪਵੇਗਾ| SMS Sandhu
Also Read :ਬਨੂੜ ਦੀ ਅਨਾਜ ਮੰਡੀ ਵਿੱਚ ਮੀਂਹ ਨਾਲ ਭਿੱਜ ਗਈ ਜੀਰੀ ਦੀ ਫ਼ਸਲ Crop Soaked By Rain
Also Read :ਪੁਲਿਸ ਨੇ 40 ਬਲਾਕਾਂ ਵਾਲੇ ਹਾਊਸ ਫੈਡ ਕੰਪਲੈਕਸ ਦੇ ਹਰ ਕਮਰੇ ਦੀ ਲਈ ਤਲਾਸ਼ੀ Police Search Operation
Connect With Us : Twitter Facebook