Journey To Amritsar ਵਾਹਿਗੁਰੂ ਦਾ ਸ਼ੁਕਰਾਨਾ ਕਰਨ ਅੰਮ੍ਰਿਤਸਰ ਪਹੁੰਚ ਰਿਹਾ ਆਮ ਆਦਮੀ ਪਾਰਟੀ ਦਾ ਵਿਧਾਇਕ ਦਲ

0
393
To Thank God

 

Journey To Amritsar

ਇੰਡੀਆ ਨਿਊਜ਼, ਮੋਹਾਲੀ

Journey To Amritsar ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਾ ਧੰਨਵਾਦ ਕਰਨ ਲਈ ਆਮ ਆਦਮੀ ਪਾਰਟੀ ਦੇ ਜੇਤੂ ਵਿਧਾਇਕ ਅੰਮ੍ਰਿਤਸਰ ਸਾਹਿਬ ਪਹੁੰਚ ਰਹੇ ਹਨ। ਪੰਜਾਬ ਭਰ ਦੇ ਜ਼ਿਲ੍ਹਿਆਂ ਤੋਂ ਪਾਰਟੀ ਦੇ ਸਮਰਥਕ ਵੀ ਵਿਧਾਇਕਾਂ ਸਮੇਤ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੱਥਾ ਟੇਕਣ ਲਈ ਨਾਲ ਜਾ ਰਹੇ ਹਨ। ਯਾਤਰਾ ‘ਤੇ ਜਾਣ ਲਈ ਬੱਸ ਸੇਵਾ ਮੁਹੱਈਆ ਕਰਵਾਈ ਗਈ ਹੈ।

ਅਰਵਿੰਦ ਕੇਜਰੀਵਾਲ ਵੀ ਕਰਨਗੇ ਸ਼ਮੂਲੀਅਤ Journey To Amritsar

ਆਮ ਆਦਮੀ ਪਾਰਟੀ ਦੇ ਸਾਰੇ ਜੇਤੂ ਵਿਧਾਇਕ ਭਲਕੇ 13 ਮਾਰਚ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣਗੇ। ਪਾਰਟੀ ਦੇ ਸੂਬਾ ਬੁਲਾਰੇ ਐਡਵੋਕੇਟ ਬਿਕਰਮਜੀਤ ਪਾਸੀ ਨੇ ਦੱਸਿਆ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ 11 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਧਾਇਕਾਂ ਨਾਲ ਮੱਥਾ ਟੇਕਣਗੇ। ਪਾਸੀ ਨੇ ਕਿਹਾ ਕਿ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਭਵਿੱਖ ਲਈ ਚੰਗੇ ਕੰਮ ਕਰਨ ਦੀ ਅਰਦਾਸ ਕਰਨਗੇ। ਤਾਂ ਜੋ ਪੰਜਾਬ ਦੇ ਹਿੱਤਾਂ ਪ੍ਰਤੀ ਲੋਕਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਿਆ ਜਾ ਸਕੇ।

ਤਿੰਨ ਦਿਨਾਂ ਬਾਅਦ ਸਹੁੰ ਚੁੱਕ ਸਮਾਗਮ Journey To Amritsar

To Thank God

‘ਆਪ’ ਦੇ ਜੇਤੂ ਵਿਧਾਇਕਾਂ ਦੀ ਸਮੁਚੇ ਤੋਰ ਤੇ ਧਾਰਮਿਕ ਸਥਾਨ ਦੀ ਇਹ ਪਹਿਲੀ ਫੇਰੀ ਹੈ। ਅੰਮ੍ਰਿਤਸਰ ਮੱਥਾ ਟੇਕਣ ਤੋਂ ਤਿੰਨ ਦਿਨ ਬਾਅਦ ਸਹੁੰ ਚੁੱਕ ਸਮਾਗਮ ਖਟਕਲ ਕਲਾਂ ਵਿਖੇ ਰੱਖਿਆ ਗਿਆ ਹੈ। ਇਸ ਸਬੰਧੀ ਸੀਐਮ ਫੇਸ ਭਗਵੰਤ ਮਾਨ ਪਹਿਲਾਂ ਹੀ 16 ਮਾਰਚ ਨੂੰ ਐਲਾਨ ਕਰ ਚੁੱਕੇ ਹਨ।

Also Read :Wrong Result Of Political Power ਲੋਕਾਂ ਨੇ ਕਿਹਾ ਵਿਧਾਇਕ ਕੰਬੋਜ ਨੇ ਕੀਤੀ ਸੱਤਾ ਦੀ ਦੁਰਵਰਤੋਂ ਇਸ ਕਾਰਨ ਹੋਈ ਹਾਰ

Also Read :Captain’s Popularity Continues ਇਨਫੋਟੈਕ ਪੰਜਾਬ ਦੇ ਸਾਬਕਾ ਚੇਅਰਮੈਨ ਪੀਐੱਲਸੀ ਤੇ ਕੈਪਟਨ ਦੇ ਹੱਕ ‘ਚ ਉਤਰੇ

Connect With Us : Twitter Facebook

SHARE