Punjab Election ਵੋਟਰਾਂ ਦੀ ਚੁੱਪ ਸਿਆਸੀ ਆਗੂਆਂ ਤੇ ਭਾਰੂ

0
231
Punjab Election

Punjab Election

ਇੰਡੀਆ ਨਿਊਜ਼, ਚੰਡੀਗੜ੍ਹ :

Punjab Election 2022 ਦੀਆਂ ਪੰਜਾਬ ਚੋਣਾਂ ਵਿੱਚ ਪਿਛਲੇ ਸਮੇਂ ਹੋਈਆਂ ਚੋਣਾਂ ਦੇ ਮੁਕਾਬਲੇ ਵਖਰੇਵਾਂ ਨਜ਼ਰ ਅਇਆ। ਮੁੱਖ ਰਾਜਨਿਤਿਕ ਪਾਰਟੀਆਂ ਨੂੰ ਸਪੋਰਟ ਕਰਨ ਦੀ ਬੇਜਾਇ ਵੋਟਰਾਂ ਨੇ ਚੁੱਪ ਵੱਟ ਕੇ ਰੱਖੀ । ਵੋਟਰਾਂ ਦੀ ਸਿਆਸੀ ਚੁੱਪ ਨੇ ਰਾਜਨਿਤਿਕ ਪਾਰਟੀਆਂ ਦੇ ਬੁਣਤੀਕਾਰਾਂ ਨੂੰ ਘੁੰਮਣ ਘੇਰੀ ਵਿੱਚ ਪਾ ਕੇ ਰੱਖ ਦਿੱਤਾ ਹੈ। ਬੇਸ਼ੱਕ ਸਾਰੇ ਹੀ ਆਗੂ ਆਪਣੀ ਆਪਣੀ ਸਰਕਾਰ ਬਣਾਏ ਜਾਣ ਦਾ ਦਾਵਾ ਕਰ ਰਹੇ ਹਨ ।

ਸੀਐਮ ਚਨੀ 111 ਦਿਨਾਂ ਦੇ ਕੰਮ ਉੱਤੇ ਵੋਟਾਂ,ਆਪ ਨੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਨਾਂ ਵੋਟਾਂ ਮੰਗਿਆਂ ਸਨ। ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਦੀ ਨੀਤੀਆਂ ਤੇ ਵੋਟਾਂ ਮੰਗਿਆਂ। ਜਦੋਂਕਿ ਅਕਾਲੀ ਬਸਪਾ ਨੇ ਪੂਰਨ ਸਰਕਾਰ ਦਾ ਦਾਵਾ ਕੀਤਾ।

ਦੀਪ ਸਿੱਧੂ ਦਾ ਪ੍ਰਭਾਵ Punjab Election

ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚਲ ਰਹੀ ਹਵਾ ਅੰਤਿਮ ਦੌਰ ਵਿੱਚ ਵਿਗੜੀ ਨਜ਼ਰ ਆਈ। ਆਮ ਆਦਮੀ ਪਾਰਟੀ ਨੂੰ ਪੈਣ ਵਾਲੀ ਨੋਜਵਾਨ ਤਬਕੇ ਦੀ ਵੋਟ ਦੀਪ ਸਿੱਧੂ ਦੀ ਮੌਤ ਤੋਂ ਬਾਦ ਬਿਖਰ ਗਈ । ਜਦੋਂਕਿ ਕਵੀ ਕੁਮਾਰ ਵਿਸ਼ਵਾਸ ਵੱਲੋਂ ਅਰਵਿੰਦ ਕੇਜਰੀਵਾਲ ‘ਤੇ ਲਾਏ ਗਏ ਦੋਸ਼ਾਂ ਨੂੰ ਖਾਲਿਸਤਾਨੀਆਂ ਨਾਲ ਜੋੜ ਦਿੱਤਾ ਗਿਆ। SFJ ਅਤੇ ਹੋਰ ਵੱਖਵਾਦੀ ਸੰਗਠਨਾਂ ਨਾਲ ਸਬੰਧ ਹਨ। ਅਰਵਿੰਦ ਕੇਜਰੀਵਾਲ ਦਾ ਕੋਈ ਪ੍ਰਤਿਕਰਮ ਨਜ਼ਰ ਨਹੀਂ ਆਇਆ।

ਡੇਰਿਆਂ ਦਾ ਪ੍ਰਭਾਵ Punjab Election

ਵੋਟਾਂ ਵਿੱਚ ਡੇਰਿਆਂ ਦੀ ਵੋਟ ਦਾ ਹਮੇਸ਼ਾ ਪ੍ਰਭਾਵ ਰਿਹਾ ਹੈ। ਪਰ ਜਲਾਂਧਰ ਪਾਰ ਡੇਰੇ ਨੇ ਅਪਣੀ ਸੋਚ ਅਨੁਸਾਰ ਵੋਟ ਪਾਉਣ ਦੀ ਖੁਲ੍ਹ ਦੇ ਦਿੱਤੀ। ਇਹ ਵੋਟ ਵੀ ਸਾਈਲੈਂਟ ਸਾਊਂਡ ਵਿੱਚ ਭੁਗਤੀ। ਬਾਕੀ ਡੇਰਿਆਂ ਵਲੋਂ ਵੀ ਵੋਟਰਾਂ ਨੂੰ ਖ਼ਾਸ ਅਪੀਲ ਨਹੀਂ ਕੀਤੀ। ਨਸ਼ੇ ਅਤੇ ਬੇਰੁਜ਼ਗਾਰੀ ਤੋਂ ਤੰਗ ਲੋਕਾਂ ਨੇ ਖੁਲ੍ਹ ਕੇ ਕਿਸੀ ਪਾਰਟੀ ਦੀ ਬਾਂਹ ਨਾ ਫੜ ਕੇ ਗੁਪਤ ਵੋਟਿੰਗ ਕੀਤੀ।

ਇਹ ਵੀ ਪੜ੍ਹੋ : Clash in many places during voting ਫਿਰੋਜਪੁਰ ਵਿੱਖੇ ਮਾਹੀ ਗਿਲ ਤੇ ਕੇਸ, ਪਠਾਨਕੋਟ, ਪਟਿਆਲਾ ਵਿੱਚ ਹਿੰਸਾ

ਇਹ ਵੀ ਪੜ੍ਹੋ : Congress and AAP supporters clash ਦੋਵੇ ਧਿਰਾਂ ਦੇ ਕਈ ਲੋਕ ਜ਼ਖਮੀ

Connect With Us : Twitter Facebook

SHARE