- ਸੈਲਾਨੀਆਂ ਨਾਲ ਭਰੀ ਕਾਰ ਤੇਜ਼ ਪਾਣੀ’ਚ ਰੁੜ੍ਹੀ, 4 ਲਾਸ਼ਾਂ ਬਰਾਮਦ, 5 ਕਾਰ ‘ਚ ਫਸੀਆਂ
ਇੰਡੀਆ ਨਿਊਜ਼, ਨੈਨੀਤਾਲ (Accident with Punjab tourists in Uttarakhand): ਪੰਜਾਬ ਤੋਂ ਉਤਰਾਖੰਡ ਘੁੰਮਣ ਗਏ ਸੈਲਾਨੀਆਂ ਨਾਲ ਭਿਆਨਕ ਹਾਦਸਾ ਵਾਪਰ ਗਿਆ ਹੈ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਵਾਪਰਿਆ। ਜਾਣਕਾਰੀ ਮੁਤਾਬਕ ਰਾਮਨਗਰ ਦੇ ਢੇਲਾ ‘ਚ ਨਦੀ ‘ਚ ਤੇਜ਼ ਵਹਾਅ ਨੇ ਕਾਰ ਨੂੰ ਆਪਣੀ ਲਪੇਟ ‘ਚ ਲੈ ਲਿਆ।
ਕਾਰ ਪਾਣੀ ਦੇ ਵਹਾਅ ‘ਚ ਵਹਿ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ‘ਚ 10 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਇੱਕ 23 ਸਾਲਾ ਲੜਕੀ ਨੂੰ ਬਚਾਇਆ ਜਾ ਸਕਿਆ। ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ‘ਚ 3 ਪੁਰਸ਼ ਅਤੇ 6 ਔਰਤਾਂ ਹਨ।
ਸੈਲਾਨੀ ਪਟਿਆਲਾ ਦੇ ਦੱਸੇ ਜਾ ਰਹੇ ਹਨ
ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ, ਅਜੇ ਤੱਕ ਸਾਰਿਆਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਈਆਂ ਹਨ। ਕਾਰ ਨੂੰ ਨਦੀ ‘ਚੋਂ ਬਾਹਰ ਕੱਢਣ ਲਈ ਕਰੇਨ ਦੀ ਮਦਦ ਲਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੈਲਾਨੀ ਪਟਿਆਲਾ ਦੇ ਰਹਿਣ ਵਾਲੇ ਸਨ। ਉਹ ਸੈਰ ਕਰਨ ਆਏ ਸਨ ਅਤੇ ਸ਼ੁੱਕਰਵਾਰ ਸਵੇਰੇ ਵਾਪਸ ਆ ਰਹੇ ਸਨ।
ਇਹ ਵੀ ਪੜੋ : ਪੱਛਮੀ ਬੰਗਾਲ ਵਿੱਚ ਟੀਐਮਸੀ ਆਗੂ ਸਮੇਤ ਤਿੰਨ ਦੀ ਹੱਤਿਆ
ਸਾਡੇ ਨਾਲ ਜੁੜੋ : Twitter Facebook youtube