Attack on MLA House in Manipur : ਮਨੀਪੁਰ ਵਿੱਚ ਕੁਕੀ ਅਤੇ ਮੀਤੀ ਭਾਈਚਾਰਿਆਂ ਵਿਚਾਲੇ 3 ਮਈ ਤੋਂ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਵੀਰਵਾਰ ਨੂੰ ਇੰਫਾਲ ‘ਚ ਦੋ ਲੋਕਾਂ ਨੇ ਭਾਜਪਾ ਵਿਧਾਇਕ ਸੋਰਾਇਸਮ ਕੇਬੀ ਦੇ ਘਰ ‘ਤੇ ਬੰਬ ਨਾਲ ਹਮਲਾ ਕੀਤਾ। ਪੁਲਿਸ ਮੁਤਾਬਕ ਦੋ ਵਿਅਕਤੀ ਬਾਈਕ ‘ਤੇ ਆਏ ਅਤੇ ਖੁੱਲ੍ਹੇ ਗੇਟ ਦੇ ਅੰਦਰ ਆਈਈਡੀ ਬੰਬ ਸੁੱਟ ਦਿੱਤਾ। ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਨਾਲ ਜ਼ਮੀਨ ‘ਚ ਵੱਡਾ ਟੋਆ ਪੈ ਗਿਆ।
ਸੂਚਨਾ ਮਿਲਦੇ ਹੀ ਐਸਪੀ ਇੰਫਾਲ ਵੈਸਟ ਐਸ ਇਬੋਮਚਾ ਸਿੰਗਜਾਮੇਈ ਇੱਕ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਵਿਧਾਇਕ ਐਸ ਕੇਬੀ ਨੇ ਮੀਡੀਆ ਨੂੰ ਕਿਹਾ ਕਿ ਇਹ ਬਹੁਤ ਹੀ ਅਪਮਾਨਜਨਕ ਅਤੇ ਪਰੇਸ਼ਾਨ ਕਰਨ ਵਾਲਾ ਹੈ ਕਿ ਰਾਜ ਵਿੱਚ ਚੱਲ ਰਹੀ ਅਸ਼ਾਂਤੀ ਦੇ ਦੌਰਾਨ ਮੇਰੇ ਘਰ ਵਿੱਚ ਅਜਿਹਾ ਧਮਾਕਾ ਹੋਇਆ ਹੈ।
ਉਨ੍ਹਾਂ ਇਸ ਘਟਨਾ ਪਿੱਛੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਕਿਤੇ ਵੀ ਅਜਿਹੀ ਹਰਕਤ ਨਾ ਕਰਨ। ਵਿਧਾਇਕ ਨੇ ਅੱਗੇ ਕਿਹਾ, “ਅਸੀਂ ਸਾਰੇ ਮਨੁੱਖ ਹਾਂ ਅਤੇ ਦੋਵਾਂ ਭਾਈਚਾਰਿਆਂ ਦਰਮਿਆਨ ਜੋ ਵੀ ਮਤਭੇਦ ਹਨ, ਉਨ੍ਹਾਂ ਨੂੰ ਬੰਬਾਂ ਤੋਂ ਬਿਨਾਂ ਹੱਲ ਕੀਤਾ ਜਾ ਸਕਦਾ ਹੈ।”
ਪਿਛਲੇ 10 ਦਿਨਾਂ ‘ਚ ਮਣੀਪੁਰ ‘ਚ ਵਿਧਾਇਕ ਦੇ ਘਰ ‘ਤੇ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 28 ਮਈ ਨੂੰ ਪਿੰਡ ਸੇਰੋ ‘ਚ ਕਾਂਗਰਸੀ ਵਿਧਾਇਕ ਰਣਜੀਤ ਸਿੰਘ ਦੇ ਘਰ ‘ਤੇ ਹਮਲਾ ਹੋਇਆ ਸੀ। ਪਿੰਡ ਸੇਰੋ ‘ਚ ਕੁਝ ਲੋਕ ਆਏ ਅਤੇ ਵਿਧਾਇਕ ਰਣਜੀਤ ਦੇ ਘਰ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।
ਵਿਧਾਇਕ ਤੇ ਉਸ ਦਾ ਪਰਿਵਾਰ ਵਾਲ-ਵਾਲ ਬਚ ਗਿਆ। ਹਿੰਸਕ ਭੀੜ ਨੇ ਕਈ ਘਰਾਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ 100 ਦੇ ਕਰੀਬ ਘਰਾਂ ਨੂੰ ਅੱਗ ਲਗਾ ਦਿੱਤੀ ਗਈ।
Also Read : ਸੂਫੀ ਗਾਇਕ ਜੋਤੀ ਨੂਰਾਂ ਦੀਆਂ ਮੁਸ਼ਕਿਲਾਂ ਵਧੀਆਂ, ਗਾਇਕ ਹੰਸਰਾਜ ਹੰਸ ਦੇ ਭਰਾ ਨੇ ਜਾਰੀ ਕੀਤਾ ਵੀਡੀਓ
Also Read : CM ਮਾਨ ਨੇ ਹਸਪਤਾਲ ਦਾ ਕੀਤਾ ਉਦਘਾਟਨ, ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ
Also Read : ਕੈਨੇਡਾ ‘ਚ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦੇਣ ਦਾ ਖਤਰਾ, ਮੰਤਰੀ ਧਾਲੀਵਾਲ ਨੇ ਕੀਤੀ ਪੁੱਛਗਿੱਛ