Blast in African Country Ghana
ਇੰਡੀਆ ਨਿਊਜ਼, ਘਾਨਾ:
Blast in African Country Ghana ਪੱਛਮੀ ਅਫ਼ਰੀਕੀ ਦੇਸ਼ ਘਾਨਾ ਵਿੱਚ ਵਿਸਫੋਟਕਾਂ ਨਾਲ ਭਰੀ ਇੱਕ ਗੱਡੀ ਵਿੱਚ ਧਮਾਕਾ ਹੋਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 60 ਲੋਕ ਜ਼ਖ਼ਮੀ ਹੋ ਗਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਇਮਾਰਤਾਂ ਵੀ ਢਹਿ ਗਈਆਂ।
ਇਹ ਘਟਨਾ ਦੇਸ਼ ਦੇ ਪੱਛਮੀ ਖੇਤਰ ਵਿੱਚ ਬੋਗੋਸੋ ਅਤੇ ਬਾਵਦੀ ਦੇ ਵਿਚਕਾਰ ਐਪੀਏਟ ਖੇਤਰ ਵਿੱਚ ਵਾਪਰੀ। ਘਾਨਾ ਦੀ ਸਰਕਾਰ ਦੇ ਅਨੁਸਾਰ, ਇੱਕ ਟਰੱਕ ਮਾਈਨਿੰਗ ਵਿੱਚ ਵਰਤੇ ਜਾਣ ਵਾਲੇ ਵਿਸਫੋਟਕਾਂ ਨੂੰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਇੱਕ ਮੋਟਰਸਾਈਕਲ ਨਾਲ ਟਰੱਕ ਦੀ ਟੱਕਰ ਹੋ ਗਈ ਅਤੇ ਉਸ ਵਿੱਚ ਧਮਾਕਾ ਹੋ ਗਿਆ। ਇਸ ਘਟਨਾ ‘ਚ 17 ਲੋਕਾਂ ਦੀ ਮੌਤ ਹੋ ਗਈ ਅਤੇ 59 ਜ਼ਖਮੀ ਹੋ ਗਏ।
ਸੈਂਕੜੇ ਇਮਾਰਤਾਂ ਢਹਿ ਗਈਆਂ (Blast in African Country Ghana)
ਮੁੱਢਲੀ ਜਾਣਕਾਰੀ ਮੁਤਾਬਕ ਧਮਾਕਿਆਂ ਕਾਰਨ ਸੈਂਕੜੇ ਇਮਾਰਤਾਂ ਢਹਿ ਗਈਆਂ ਹਨ। ਘਾਨਾ ਦੇ ਰਾਸ਼ਟਰੀ ਆਪਦਾ ਪ੍ਰਬੰਧਨ ਸੰਗਠਨ ਨੇ ਇਹ ਜਾਣਕਾਰੀ ਦਿੱਤੀ ਹੈ। ਸੰਗਠਨ ਦੇ ਡਿਪਟੀ ਡਾਇਰੈਕਟਰ ਜਨਰਲ ਸੇਜੀ ਸਾਜੀ ਅਮੇਡੋਨੂ ਨੇ ਕਿਹਾ ਕਿ ਧਮਾਕੇ ਕਾਰਨ 500 ਇਮਾਰਤਾਂ ਢਹਿ ਗਈਆਂ ਹਨ। ਸੋਸ਼ਲ ਮੀਡੀਆ ‘ਤੇ ਇਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਅਜਿਹਾ ਖਤਰਨਾਕ ਸੀਨ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ। ਹਾਲਾਂਕਿ ਇਸ ਪੋਸਟ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਵਾਇਰਲ ਤਸਵੀਰ ‘ਚ ਸੈਂਕੜੇ ਇਮਾਰਤਾਂ ਜਾਂ ਤਾਂ ਮਲਬੇ ‘ਚ ਡੁੱਬੀਆਂ ਨਜ਼ਰ ਆ ਰਹੀਆਂ ਹਨ ਜਾਂ ਢਹਿ-ਢੇਰੀ ਹੋ ਗਈਆਂ ਹਨ।
ਜਾਣੋ ਕੀ ਕਹਿੰਦੀ ਹੈ ਘਾਨਾ ਪੁਲਿਸ (Blast in African Country Ghana)
ਘਾਨਾ ਪੁਲਿਸ ਨੇ ਦੱਸਿਆ ਕਿ ਧਮਾਕਾਖੇਜ਼ ਸਮੱਗਰੀ ਟਰੱਕ ਵਿੱਚ ਲਿਜਾਈ ਜਾ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਟਰੱਕ ਮਾਈਨਿੰਗ ‘ਚ ਵਰਤੇ ਜਾਣ ਵਾਲੇ ਵਿਸਫੋਟਕਾਂ ਨਾਲ ਲੱਦਿਆ ਹੋਇਆ ਸੀ ਅਤੇ ਇਹ ਰਸਤੇ ‘ਚ ਬਾਈਕ ਨਾਲ ਟਕਰਾ ਗਿਆ, ਜਿਸ ਨਾਲ ਵੱਡਾ ਧਮਾਕਾ ਹੋ ਗਿਆ। ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਜਾਣ ਲਈ ਕਿਹਾ ਹੈ।
ਇਹ ਵੀ ਪੜ੍ਹੋ : Blast in Lahore 4 ਲੋਕਾਂ ਦੀ ਮੌਤ, 25 ਜ਼ਖਮੀ
ਇਹ ਵੀ ਪੜ੍ਹੋ : US Statement on Kabul Drone Attack ਗਲਤ ਥਾਂ ‘ਤੇ ਬੰਬ ਡਿੱਗਾ, ਜਿਸ ਨਾਲ ਬੇਕਸੂਰ ਲੋਕਾਂ ਦੀ ਜਾਨ ਚਲੀ ਗਈ : ਅਮਰੀਕੀ ਫੌਜੀ ਅਧਿਕਾਰੀ