Boat caught fire in Bangladesh
ਇੰਡੀਆ ਨਿਊਜ਼, ਬੰਗਲਾਦੇਸ਼
Boat caught fire in Bangladesh ਦੱਖਣੀ ਬੰਗਲਾਦੇਸ਼ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ, ਜਿਸ ਵਿੱਚ ਕਈ ਲੋਕ ਮੌਤ ਦਾ ਸ਼ਿਕਾਰ ਹੋ ਗਏ। ਦੱਸ ਦਈਏ ਕਿ ਸੁਗੰਧਾ ਨਦੀ ‘ਚ ਸਵੇਰੇ ਇਕ ਯਾਤਰੀ ਕਿਸ਼ਤੀ ‘ਚ ਅੱਗ ਲੱਗ ਗਈ, ਜਿਸ ‘ਚ 36 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ‘ਚ ਕਰੀਬ 1000 ਲੋਕ ਸਵਾਰ ਸਨ। ਇਹ ਹਾਦਸਾ ਝਲਕੋਟੀ ਜ਼ਿਲ੍ਹੇ ਵਿੱਚ ਵਾਪਰਿਆ। ਹਾਦਸਾ ਹੁੰਦੇ ਹੀ ਕੁਝ ਲੋਕਾਂ ਨੇ ਘਬਰਾ ਕੇ ਨਦੀ ‘ਚ ਛਾਲ ਮਾਰ ਦਿੱਤੀ ਪਰ ਉਨ੍ਹਾਂ ਦੀ ਵੀ ਜਾਨ ਚਲੀ ਗਈ। ਹੁਣ ਤੱਕ 36 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਕਿਸ਼ਤੀ ਦੀ ਮੋਟਰ ਨੂੰ ਅੱਗ ਲੱਗਣ ਕਾਰਨ ਹਾਦਸਾ (Boat caught fire in Bangladesh)
ਜਾਣਕਾਰੀ ਮੁਤਾਬਕ ਇਹ ਕਿਸ਼ਤੀ ਰਾਜਧਾਨੀ ਢਾਕਾ ਤੋਂ ਬੁਰਗੁਨਾ ਜਾ ਰਹੀ ਸੀ ਜਦੋਂ ਸ਼ੁੱਕਰਵਾਰ ਤੜਕੇ 3 ਵਜੇ ਮੋਟਰ ਬੋਟ ‘ਚ ਅਚਾਨਕ ਅੱਗ ਲੱਗ ਗਈ। ਜਦੋਂ ਅੱਗ ਲੱਗੀ ਤਾਂ ਯਾਤਰੀ ਸੁੱਤੇ ਹੋਏ ਸਨ। ਰੌਲਾ ਪੈਣ ਕਾਰਨ ਕਿਸ਼ਤੀ ਵਿੱਚ ਭਗਦੜ ਮੱਚ ਗਈ। ਕੁਝ ਯਾਤਰੀ ਸਮਝ ਨਹੀਂ ਸਕੇ ਕਿ ਆਖਿਰ ਕੀ ਹੋਇਆ, ਜਦਕਿ ਕੁਝ ਯਾਤਰੀਆਂ ਨੇ ਅੱਗ ਨੂੰ ਦੇਖ ਕੇ ਨਦੀ ‘ਚ ਛਾਲ ਮਾਰ ਦਿੱਤੀ। ਕਈ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਦੇ ਨਾਲ ਹੀ ਬਚਾਅ ਦਲ ਨੇ ਮੌਕੇ ‘ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Attempts to target security forces failed 5 ਕਿਲੋਗ੍ਰਾਮ ਆਈਈਡੀ ਬਰਾਮਦ