ਦੇਸ਼ ਵਿੱਚ ਤੇਜੀ ਨਾਲ ਘੱਟ ਰਹੇ ਕੋਰੋਨਾ ਕੇਸ

0
231
Covid-19 cases in India 6 September
Covid-19 cases in India 6 September
  • ਪਿਛਲੇ 24 ਘੰਟਿਆਂ ਵਿੱਚ 4417 ਨਵੇਂ ਮਾਮਲੇ ਸਾਹਮਣੇ ਆਏ

ਇੰਡੀਆ ਨਿਊਜ਼, Covid-19 cases in India 6 September: ਭਾਰਤ ਵਿੱਚ ਕੋਰੋਨਾ ਆਖਰੀ ਪੜਾਅ ਵੱਲ ਜਾ ਰਿਹਾ ਜਾਪਦਾ ਹੈ ਕਿਉਂਕਿ ਅੱਜ ਦੇਸ਼ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਕਮੀ ਆਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਜਿੱਥੇ ਕੱਲ੍ਹ ਦੇਸ਼ ਵਿੱਚ 5910 ਮਾਮਲੇ ਸਾਹਮਣੇ ਆਏ ਸਨ, ਉੱਥੇ ਹੀ ਅੱਜ ਪਿਛਲੇ 24 ਘੰਟਿਆਂ ਵਿੱਚ 4417 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕੱਲ੍ਹ ਨਾਲੋਂ ਬਹੁਤ ਘੱਟ ਹਨ।

ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਕੋਰੋਨਾ ਦੇ ਮਾਮਲੇ ਘਟਦੇ ਨਜ਼ਰ ਆ ਰਹੇ ਹਨ ਪਰ ਫਿਰ ਵੀ ਸਾਨੂੰ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ। ਘੱਟ ਇਮਿਊਨਿਟੀ ਵਾਲੇ ਲੋਕਾਂ ਲਈ ਕੋਰੋਨਾ ਅਜੇ ਵੀ ਘਾਤਕ ਸਾਬਤ ਹੋ ਸਕਦਾ ਹੈ। ਜੇਕਰ ਇਹ ਕੋਰੋਨਾ ਵਾਇਰਸ ਜਲਦੀ ਖਤਮ ਨਾ ਹੋਇਆ ਤਾਂ ਪਤਾ ਨਹੀਂ ਕਿੰਨੀਆਂ ਜਾਨਾਂ ਜਾ ਸਕਦੀਆਂ ਹਨ।

23 ਲੋਕਾਂ ਦੀ ਮੌਤ ਹੋ ਗਈ

ਅੱਜ 23 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਔਸਤ ਦੀ ਗੱਲ ਕਰੀਏ ਤਾਂ ਹਰ ਰੋਜ਼ 50 ਲੋਕ ਕੋਰੋਨਾ ਨਾਲ ਮਰ ਰਹੇ ਹਨ, ਜਦੋਂ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਸਾਰੇ ਲੋਕ ਈਮਾਨਦਾਰੀ ਨਾਲ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਤਾਂ ਅਸੀਂ ਜਲਦੀ ਹੀ ਕੋਰੋਨਾ ਨੂੰ ਮਾਤ ਦੇ ਸਕਾਂਗੇ। ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਇੱਥੇ 52336 ਐਕਟਿਵ ਕੇਸ ਹਨ, ਜਦੋਂ ਕਿ ਕੱਲ੍ਹ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ 53974 ਮਾਮਲੇ ਸਾਹਮਣੇ ਆਏ ਸਨ। ਕੁੱਲ ਮਿਲਾ ਕੇ ਹੁਣ ਜਿੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ, ਉੱਥੇ ਸਰਗਰਮ ਮਰੀਜ਼ ਵੀ ਘੱਟ ਰਹੇ ਹਨ।

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 55 ਕੇਸ ਪਾਏ ਗਏ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਘੱਟ ਹੋ ਰਹੇ ਹਨ l ਪਿੱਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ 55 ਕੇਸ ਪੌਜ਼ਟਿਵ ਪਾਏ ਗਏ l ਪਰ ਧਿਆਨਦੇਣ ਯੋਗ ਗੱਲ ਇਹ ਹੈ ਕਿ ਇਸ ਦੌਰਾਨ ਇਸ ਦੌਰਾਨ ਸੂਬੇ ਵਿੱਚ ਸਿਰਫ 4136 ਟੈਸਟ ਹੀ ਕੀਤੇ ਗਏ l ਦੂਜੇ ਪਾਸੇ ਚਿੰਤਾ ਦੀ ਗੱਲ ਇਹ ਹੈ ਕਿ 34 ਮਰੀਜਾਂ ਨੂੰ ਆਕਸੀਜਨ ਦੀ ਸਪੋਟ ਦਿੱਤੀ ਜਾ ਰਹੀ ਹੈ l ਪਿੱਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਕੋਰੋਨਾ ਨਾਲ ਕੋਈ ਮੌਤ ਨਹੀਂ ਹੋਈ ਹੈ l

55 ਨਵੇਂ ਮਰੀਜ ਆਉਣ ਦੇ ਨਾਲ ਐਕਟਿਵ ਮਰੀਜਾਂ ਦੀ ਗਿਣਤੀ 688 ਹੋ ਗਈ ਹੈ l ਪੰਜਾਬ ਵਿੱਚ ਕੋਰੋਨਾ ਨਾਲ ਹੁਣ ਤੱਕ 20481 ਲੋਕਾਂ ਦੀ ਮੌਤ ਹੋ ਚੁੱਕੀ ਹੈl

ਹੋਸ਼ਿਆਰਪੂਰ ਵਿੱਚ ਮਿਲੇ ਸਭ ਤੋਂ ਵੱਧ ਸੰਕਰਮਿਤ

ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ ਵਿੱਚ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਹੋਸ਼ਿਆਰਪੂਰ ਵਿੱਚ 8 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ । ਇਸ ਤੋਂ ਇਲਾਵਾ ਲੁਧਿਆਣਾ ਵਿੱਚ 3 ਲੋਕ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸੂਬੇ ਭਰ ਵਿੱਚ ਕੁੱਲ 4136 ਕੋਰੋਨਾ ਟੈਸਟ ਕੀਤੇ ਗਏ ਹਨ।

135 ਲੋਕ ਕੋਰੋਨਾ ਨੂੰ ਹਰਾ ਕੇ ਸੁਰੱਖਿਅਤ ਘਰ ਪਰਤੇ

ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੂਬੇ ਵਿੱਚ 135 ਲੋਕ ਕੋਰੋਨਾ ਨੂੰ ਮਾਤ ਦੇ ਕੇ ਸੁਰੱਖਿਅਤ ਘਰ ਪਰਤ ਚੁੱਕੇ ਹਨ। ਲੁਧਿਆਣਾ ਵਿੱਚ 10 ਅਤੇ ਐਸਏਐਸ ਨਗਰ (ਮੁਹਾਲੀ) ਵਿੱਚ 22 ਲੋਕ ਕੋਰੋਨਾ ਨੂੰ ਮਾਤ ਦਿੰਦੇ ਹੋਏ ਘਰ ਪਰਤੇ ਹਨ।

ਇਹ ਵੀ ਪੜ੍ਹੋ: ਭਾਰਤ ਸਾਡਾ ਸਭ ਤੋਂ ਕਰੀਬੀ ਦੋਸਤ : ਸ਼ੇਖ ਹਸੀਨਾ

ਇਹ ਵੀ ਪੜ੍ਹੋ: ਲਿਜ਼ ਟਰਸ ਅੱਜ ਬ੍ਰਿਟੇਨ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੇਗੀ

ਸਾਡੇ ਨਾਲ ਜੁੜੋ :  Twitter Facebook youtube

SHARE