Covid-19 New Guideline: ਵਿਦੇਸ਼ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ, ਸਰਕਾਰ ਨੇ ਬਦਲੇ ਕੋਰੋਨਾ ਦੇ ਨਿਯਮ

0
379
Covid-19 New Guideline
Covid-19 New Guideline

ਇੰਡੀਆ ਨਿਊਜ਼ (ਦਿੱਲੀ) Covid-19 New Guideline: ਵਿਦੇਸ਼ ਤੋਂ ਭਾਰਤ ਆਉਣ ਵਾਲੇ ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ ਹੈ। ਦਰਅਸਲਸ ਭਾਰਤ ਸਰਕਾਰ ਨੇ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਦੇਖਦੇ ਹੋਏ 6 ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਜੋ ਕੋਵਿਡ-19 (RT-PCR) ਦਾ ਟੈਸਟ ਲਾਜ਼ਮੀ ਸੀ ਉਸ ਨੂੰ ਖ਼ਤਮ ਕਰ ਦਿੱਤਾ ਹੈ।

ਨਹੀਂ ਭਰਨਾ ਹੋਵੇਗਾ ‘ਹਵਾਈ ਸੁਵਿਧਾ’ ਫਾਰਮ

ਕੇਂਦਰ ਸਰਕਾਰ ਦੀ ਇਸ ਲਿਸਟ ਵਿੱਚ ਚੀਨ, ਸਿੰਘਾਪੁਰ, ਹਾਂਗਕਾਂਗ, ਕੋਰੀਆ, ਥਾਈਲੈਂਡ ਅਤੇ ਜਾਪਾਨ ਸ਼ਾਮਲ ਹਨ। ਦੱਸ ਦੇਈਏ ਕਿ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਨੂੰ ਹੁਣ (RT-PCR)ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਇਨ੍ਹਾਂ ਹੀ ਨਹੀਂ ਸਰਕਾਰ ਨੇ ਹੁਣ ‘ਹਵਾਈ ਸੁਵਿਧਾ’ ਫਾਰਮ ਅਪਲੋਡ ਕਰਨ ਦੇ ਨਿਯਮਾਂ ਨੂੰ ਵੀ ਹਟਾ ਦਿੱਤਾ ਹੈ।

ਹੋਰ ਖ਼ਬਰਾਂ ਜਾਣਨ ਲਈ ਕਰੋ ਇੱਥੇ ਕਲਿੱਕ: Delhi Fire News: ਬਵਾਨਾ ‘ਚ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਹਾਦਸੇ ‘ਚ ਜਾਨੀ ਨੁਕਸਾਨ ਤੋਂ ਰਾਹਤ

ਅੱਜ ਤੋਂ ਨਵੀਆਂ ਗਾਈਡਲਾਈਨਜ਼ ਲਾਗੂ

ਹਾਲਾਂਕਿ, ਕੇਂਦਰੀ ਸਿਹਤ ਮੰਤਰਾਲਾ ਨੇ ਹਾਲੇ ਵੀ ਵਾਇਰਸ ਦੇ ਨਵੇਂ ਵੈਰੀਏਂਟਸ ‘ਤੇ ਆਪਣੀ ਨਿਗਰਾਨੀ ਰੱਖੀ ਹੋਈ ਹੈ ਅਤੇ ਭਾਰਤ ਆਉਣ ਵਾਲੇ ਸਾਰੇ ਯਾਤਰੀਆਂ ਵਿੱਚੋਂ 2 ਪ੍ਰਤੀਸ਼ਤ ਯਾਤਰੀਆਂ ਦੀ ਕੋਵਿਡ ਟੈਸਟਿੰਗ ਕਰੇਗਾ। ਕੇਂਦਰ ਦੀਆਂ ਗਾਈਡਲਾਈਨਾਂ ਲਾਗੂ ਹੋ ਗਈਆਂ ਹਨ।

ਮਾਮਲਿਆਂ ਵਿੱਚ 89 ਪ੍ਰਤੀਸ਼ਤ ਦੀ ਗਿਰਾਵਟ

ਵਿਸ਼ਵ ਸਿਹਤ ਸੰਸਥਾ (WHO) ਦੀ ਇੱਕ ਰਿਪੋਰਟ ਮੁਤਾਬਕ, ਕੋਰੋਨਾ ਦੇ ਨਵੇਂ ਵੈਰੀਏਂਟ ਵਿੱਚ ਪਿਛਲੇ 28 ਦਿਨਾਂ ਵਿੱਚ 89 ਪ੍ਰਤੀਸ਼ਤ ਦੀ ਗਿਰਾਵਟ ਦਰਜ਼ ਕੀਤੀ ਗਈ ਹੈ। ਉੱਥੇ ਹੀ China Center for Disease Control and Prevention ਦੇ ਮੁੱਖੀ ਮਹਾਂਮਾਰੀ ਵਿਗਿਆਨੀ ਵੂ ਜੂਨਯੂ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਚੀਨ ਦੇ ਹਾਲਾਤਾਂ ਵਿੱਚ ਸੁਧਾਰ ਆਇਆ ਹੈ।

ਕੋਰੋਨਾ ਮਾਮਲਿਆਂ ਵਿੱਚ ਗਿਰਾਵਟ ਜਾਰੀ

ਉੱਥੇ ਜੇ ਗੱਲ ਕੀਤੀ ਜਾਵੇ ਭਾਰਤ ਵਿੱਚ ਕੋਰੋਨਾ ਦੀ ਸਥਿਤੀ ਦੀ ਤਾਂ ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਬੀਤੇ ਦਿਨ ਹੀ, 12 ਫਰਵਰੀ ਨੂੰ ਦੇਸ਼ ਵਿੱਚ 124 ਨਵੇਂ ਮਾਮਲੇ ਦਰਜ਼ ਕੀਤੇ ਗਏ ਸਨ। ਜਿਸ ਤੋਂ ਬਾਅਦ ਐਕਟਿਵ ਮਾਮਲਿਆਂ ਦੀ ਗਿਣਤੀ 1843 ਹੋ ਗਈ ਹੈ।

SHARE