Earthquake in Pakistan: ਪਾਕਿਸਤਾਨ ‘ਚ ਭੂਚਾਲ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤਾਂ, 100 ਤੋਂ ਵੱਧ ਜ਼ਖਮੀ

0
147
Earthquake in Pakistan
Earthquake in Pakistan

Earthquake in Pakistan: ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਦੇਰ ਰਾਤ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ, ਜਦਕਿ 100 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਇਹ ਅੰਕੜਾ ਵਧਣ ਦੀ ਉਮੀਦ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.6 ਦਰਜ ਕੀਤੀ ਗਈ ਹੈ।

ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ: ਅਮਰੀਕੀ ਰਿਪੋਰਟ ਦਾ ਦਾਅਵਾ, ਪਾਕਿਸਤਾਨ ਅਤੇ ਭਾਰਤ ਦੇ ਰਿਸ਼ਤੇ ‘ਚ ਹੋਰ ਵਧੇਗਾ ਤਣਾਅ Pakistan Terrorism

ਪਾਕਿਸਤਾਨ ਦੇ ਲਾਹੌਰ, ਇਸਲਾਮਾਬਾਦ ਰਾਵਲਪਿੰਡੀ, ਕਵੇਟਾ, ਪੇਸ਼ਾਵਰ, ਕੋਹਾਟ, ਲੱਕੀ ਮਰਵਤ ਸਮੇਤ ਦੇਸ਼ ਦੇ ਹੋਰ ਹਿੱਸਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਤੁਰੰਤ ਬਾਅਦ ਸਿਹਤ ਮੰਤਰੀ ਅਬਦੁਲ ਕਾਦਰ ਪਟੇਲ ਨੇ ਹਸਪਤਾਲਾਂ ਵਿੱਚ ਐਮਰਜੈਂਸੀ ਅਲਰਟ ਘੋਸ਼ਿਤ ਕਰ ਦਿੱਤਾ ਸੀ। ਰਾਜਧਾਨੀ ਦਿੱਲੀ ਸਮੇਤ ਭਾਰਤ ਅਤੇ ਅਫਗਾਨਿਸਤਾਨ ਦੇ ਕਈ ਹਿੱਸਿਆਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦਾ ਹਿੰਦੂ ਕੁਸ਼ ਖੇਤਰ ਸੀ।

ਅੱਠ ਦੇਸ਼ਾਂ ਵਿੱਚ ਝਟਕੇ ਕੀਤੇ ਗਏ ਮਹਿਸੂਸ

ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਘਾਟੀ ਖੇਤਰ ‘ਚ ਇੱਕ ਘਰ ਦੇ ਢਹਿ ਜਾਣ ਕਾਰਨ ਪੰਜ ਲੋਕ ਜ਼ਖਮੀ ਹੋ ਗਏ ਹਨ। ਪਾਕਿਸਤਾਨ ਦੇ ਕੁਝ ਹਿੱਸਿਆਂ ‘ਚ ਭੂਚਾਲ ਦੇ ਝਟਕੇ ਇੰਨ੍ਹੇਂ ਜ਼ਬਰਦਸਤ ਸਨ ਕਿ ਲੋਕ ਘਬਰਾ ਕੇ ਸੜਕਾਂ ‘ਤੇ ਨਿਕਲ ਆਏ। ਪੇਸ਼ਾਵਰ, ਸਵਾਬੀ, ਲੋਧਰਾਂ, ਡੀਜੀ ਖ਼ਾਨ, ਬਹਾਵਲਪੁਰ, ਕੋਹਾਟ, ਟੋਬਾ ਟੇਕ ਸਿੰਘ, ਨੌਸ਼ਹਿਰਾ ਅਤੇ ਖਾਨੇਵਾਲ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੰਗਲਵਾਰ ਦੇਰ ਰਾਤ ਭਾਰਤ, ਅਫਗਾਨਿਸਤਾਨ, ਤੁਰਕਮੇਨਿਸਤਾਨ, ਕਜ਼ਾਕਿਸਤਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਚੀਨ ਅਤੇ ਕਿਰਗਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

SHARE