Encounter in Valley 2 ਆਤੰਕਵਾਦੀਆਂ ਨੂੰ ਕੀਤਾ ਢੇਰ

0
272
Encounter in Valley

Encounter in Valley

ਇੰਡੀਆ ਨਿਊਜ਼, ਜੰਮੂ :

Encounter in Valley ਜੰਮੂ-ਕਸ਼ਮੀਰ ਵਿੱਚ ਭਾਰਤੀ ਸੁਰੱਖਿਆ ਬਲ ਪਾਕਿਸਤਾਨ ਦੇ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਖਤਮ ਕਰ ਰਹੇ ਹਨ। ਪਾਕਿਸਤਾਨ ਤੋਂ ਆਏ ਜੋ ਫਿਰ ਘਾਟੀ ਦੇ ਜੋ ਨੌਜਵਾਨ ਉਕਸਾਵੇ ਵਿੱਚ ਆ ਕੇ ਆਤੰਕਵਾਦ ਨੂੰ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਮੁੰਹਤੋੜ ਜਵਾਬ ਦੇ ਰਹੇ ਹਨ। ਤਾਜਾ ਮਾਮਲੇ ਵਿੱਚ ਸੁਰੱਖਿਆ ਬਲਾਂ ਨੇ ਘਾਟੀ ਦੇ ਸ਼ੋਪਿਆਂ ਇਲਾਕੇ ਵਿੱਚ ਦੋ ਆਤੰਕਵਾਦੀਆਂ ਨੂੰ ਮਾਰ ਸੁੱਟਿਆ।

ਅਮਸ਼ੀਪੋਰਾ ਇਲਾਕੇ ‘ਚ ਕੀਤੀ ਕਾਰਵਾਈ Encounter in Valley

ਜਾਣਕਾਰੀ ਮੁਤਾਬਕ ਸ਼ੋਪੀਆਂ ਜ਼ਿਲੇ ਦੇ ਅਮਸ਼ੀਪੋਰਾ ਇਲਾਕੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅੱਤਵਾਦੀਆਂ ਨੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਦੋ ਅੱਤਵਾਦੀਆਂ ਨੂੰ ਮਾਰ ਮੁਕਾਉਣ ‘ਚ ਸਫਲਤਾ ਹਾਸਲ ਕੀਤੀ।

ਤਲਾਸ਼ੀ ਅਭਿਆਨ ਜਾਰੀ Encounter in Valley

ਜਾਣਕਾਰੀ ਮੁਤਾਬਿਕ ਇਸ ਦੌਰਾਨ ਮਾਰੇ ਗਏ ਆਤੰਕਵਾਦੀਆਂ ਕੋਲੋਂ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਹੋਏ ਹਨ। ਸੁਰੱਖਿਆ ਬਲਾਂ ਦਾ ਮੰਨਣਾ ਹੈ ਕਿ ਹੋਰ ਵੀ ਆਤੰਕਵਾਦੀ ਉੱਥੇ ਲੂਕੇ ਹੋਣ ਦੀ ਉੱਮੀਦ ਹੈ। ਇਸ ਲਈ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ। ਆਉਣ-ਜਾਨ ਵਾਲੇ ਸਾਰੇ ਰਾਹ ਬੰਦ ਕਰ ਦਿਤੇ ਗਏ ਹਨ।

ਲਸ਼ਕਰ ਦੇ ਆਤੰਕਵਾਦੀ ਕੀਤੇ ਕਾਬੂ Encounter in Valley

ਘਾਟੀ ਵਿੱਚ ਹੀ ਇੱਕ ਹੋਰ ਜਗ੍ਹਾ ਤੇ ਕਾਮਯਾਬੀ ਹਾਸਿਲ ਕਰਦੇ ਹੋਏ ਸੁਰੱਖਿਆ ਬਲਾਂ ਨੇ ਪਾਕਿਸਤਾਨੀ ਸਮਰਥਿਤ ਆਤੰਕਵਾਦੀ ਘੁੱਟ ਲਸ਼ਕਰ ਦੇ ਤਿਨ ਆਤੰਕਵਾਦੀ ਅਤੇ ਉਨ੍ਹਾਂ ਦੇ ਮਦਦਗਾਰ ਨੂੰ ਕਾਬੂ ਕਰਣ ਵਿੱਚ ਵੀਰਵਾਰ ਨੂੰ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਆਤੰਕਵਾਦੀਆਂ ਵਿੱਚ ਦੋ ਲਸ਼ਕਰ-ਏ-ਤੈਯਬਾ ਦੇ ਹਾਈਬ੍ਰਿਡ ਆਤੰਕੀ ਹਨ। ਇਨ੍ਹਾਂ ਦੇ ਕਬਜ਼ੇ ‘ਚੋਂ ਹਥਿਆਰ, ਵਿਸਫੋਟਕ ਅਤੇ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ ਹੈ। ਇਨ੍ਹਾਂ ਵਿੱਚ ਇੱਕ ਚੀਨੀ ਗ੍ਰਨੇਡ, ਦੋ ਚੀਨੀ ਪਿਸਤੌਲ, ਤਿੰਨ ਮੈਗਜ਼ੀਨ, 42 ਕਾਰਤੂਸ ਸ਼ਾਮਲ ਹਨ। ਇਹ ਕਾਮਯਾਬੀ ਬਡਗਾਮ ਏਰੀਆ ਵਿੱਚ ਮਿਲੀ।

ਇਹ ਵੀ ਪੜ੍ਹੋ : Israel Attack On Syria with Missile ਇਜ਼ਰਾਈਲ ਦਾ ਸੀਰੀਆ ‘ਤੇ ਮਿਜ਼ਾਈਲ ਹਮਲਾ

Connect With Us : Twitter Facebook

SHARE