Farmers Protest At Dappar Toll Plaza ਕਿਸਾਨਾਂ ਨੇ ਚੰਡੀਗੜ੍ਹ-ਅੰਬਾਲਾ ਹਾਈਵੇਅ’ਦੇ ਦੱਪਰ ਟੋਲ ਪਲਾਜ਼ਾ ਤੇ ਲਾਇਆ ਧਰਨਾ

0
233
Farmers Protest At Dappar Toll Plaza

Farmers Protest At Dappar Toll Plaza

*ਕਿਸਾਨਾਂ ਨੇ ਟੋਲ ਪਲਾਜ਼ਾ ਦੇ ਦਾਇਰੇ ਦੀ ਆਬਾਦੀ ਲਈ ਛੋਟ ਦੀ ਮੰਗ ਕੀਤੀ
*ਕਿਸਾਨ ਆਗੂਆਂ ਤੇ ਟੋਲ ਕੰਪਨੀ ਵਿਚਾਲੇ ਹੋਈ ਗੱਲਬਾਤ ਨਹੀਂ ਚੜੀ ਸਿਰੇ
*ਮੰਗਾਂ ਨਾ ਮੰਨੇ ਜਾਣ ਤੱਕ ਟੋਲ ਪਲਾਜ਼ਾ ਆਵਾਜਾਈ ਲਈ ਖੁੱਲ੍ਹਾ ਰਹੇਗਾ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਰਹੇ ਹਨ। ਸ਼ੁੱਕਰਵਾਰ ਦਾ ਦਿਨ ਮੋਹਾਲੀ ਤੋਂ ਚੰਡੀਗੜ੍ਹ ਜਾਣ ਵਾਲੀ ਟਰੈਕਟਰ ਰੈਲੀ ਨੂੰ ਲੈਕੇ ਕਿਸਾਨਾਂ ਦੇ ਨਾਂ ਰਿਹਾ। ਜਦੋਕਿ ਕਿਸਾਨਾ ਵਲੋਂ ਸ਼ਨੀਵਾਰ ਨੂੰ ਨੈਸ਼ਨਲ ਹਾਈਵੇਅ ‘ਤੇ ਟੋਲ ਪਲਾਜ਼ਾ ‘ਤੇ ਧਰਨਾ ਦਿੱਤਾ ਗਿਆ ਹੈ। ਟੋਲ ਗੇਟ ਖੁੱਲ੍ਹਣ ਕਾਰਨ ਆਵਾਜਾਈ ਬਿਨਾਂ ਕੋਈ ਚਾਰਜਦਿਤੇ ਲੰਘਦੀ ਰਹੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ। ਕਿਸਾਨ ਜੱਥੇਬੰਦੀਆਂ ਨੇ ਟੋਲ ਪਲਾਜ਼ਾ ‘ਤੇ ਪੱਕਾ ਧਰਨਾ ਲਾ ਦਿੱਤਾ ਹੈ।

Farmers Protest At Dappar Toll Plaza

Farmers Protest At Dappar Toll Plaza

ਟੋਲ ‘ਤੇ ਮਿਲੇ ਛੋਟ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਸਿੱਧੂਪੁਰ ਬਲਾਕ ਡੇਰਾਬਸੀ ਵੱਲੋਂ ਦੱਪਰ ਟੋਲ ਪਲਾਜ਼ਾ ਨੂੰ ਇੱਕ ਵਾਰ ਫਿਰ ਤੋਂ ਫ੍ਰੀ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਟੋਲ ਪਲਾਜ਼ਾ ਦੇ ਘੇਰੇ ਵਿੱਚ ਆਉਂਦੀ ਆਬਾਦੀ ਨੂੰ ਟੋਲ ਪਲਾਜ਼ਾ ਵਿੱਚ ਛੋਟ ਦਿੱਤੀ ਜਾਣੀ ਚਾਹੀਦੀ ਹੈ। ਪਰ ਟੋਲ ਕੰਪਨੀ ਸਥਾਨਕ ਲੋਕਾਂ ਦਾ ਸ਼ੋਸ਼ਣ ਕਰ ਰਹੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। Farmers Protest At Dappar Toll Plaza

ਟੋਲ ਕੰਪਨੀ ਨੇ ਸਹਿਯੋਗ ਨਹੀਂ ਦਿੱਤਾ

ਦੂਜੇ ਪਾਸੇ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਸ ਮੁੱਦੇ ਨੂੰ ਲੈ ਕੇ ਕਿਸਾਨਾਂ ਅਤੇ ਟੋਲ ਉਗਰਾਹੀ ਕਰਨ ਵਾਲੀ ਕੰਪਨੀ ਦੇ ਅਧਿਕਾਰੀਆਂ ਦਰਮਿਆਨ ਗੱਲਬਾਤ ਚੱਲ ਰਹੀ ਸੀ। ਪਰ ਆਪਸੀ ਸਹਿਮਤੀ ਦੀ ਕੋਈ ਗੱਲ ਨਹੀਂ ਬਣ ਸਕੀ। ਅਜਿਹੇ ‘ਚ ਕੰਪਨੀ ਵੱਲੋਂ ਸਹਿਯੋਗ ਨਾ ਮਿਲਣ ਕਾਰਨ ਉਹ ਟੋਲ ‘ਤੇ ਧਰਨਾ ਦੇਣ ਲਈ ਮਜਬੂਰ ਹੋ ਗਏ।

Farmers Protest At Dappar Toll Plaza

 

Farmers Protest At Dappar Toll Plaza

ਕੰਪਨੀ ਸਰਕਾਰ ਦੀ ਨੀਤੀ ਨੂੰ ਨਹੀਂ ਮੰਨਦੀ

ਕਿਸਾਨ ਜੱਥੇਬੰਦੀ ਦੇ ਡੇਰਾਬਸੀ ਇਲਾਕੇ ਦੇ ਪ੍ਰਧਾਨ ਕਰਮ ਸਿੰਘ ਬਰੋਲੀ, ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀ ਇਹ ਨੀਤੀ ਹੈ ਕਿ ਟੋਲ ਪਲਾਜ਼ਾ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਟੋਲ ਵਿੱਚ ਛੁਟ ਹੋਵੇ ਪਰ ਟੋਲ ਕੰਪਨੀ ਸਰਕਾਰ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀ। ਕਿਸਾਨ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕਰਨਗੇ। ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਥਾਨਕ ਲੋਕਾਂ ਨੂੰ ਟੋਲ ਵਿੱਚ ਰਾਹਤ ਨਹੀਂ ਮਿਲਦੀ। Farmers Protest At Dappar Toll Plaza

Also Read :No Entry In Aam Aadmi Party ਪ੍ਰੋਫਾਈਲ ਚੈਕ ਹੋਣ ਤੋਂ ਬਾਅਦ ‘ਆਪ’ਚ ਹੋਵੇਗੀ ਜੁਆਇਨਿੰਗ

Connect With Us : Twitter Facebook

SHARE