Gangrape in Bengluru ਡੇਟਿੰਗ ਐਪ ‘ਤੇ ਦੋਸਤੀ ਕਰਨ ਤੋਂ ਬਾਅਦ ਨਰਸ ਨੂੰ ਬਣਾਇਆ ਹਵਸ ਦਾ ਸ਼ਿਕਾਰ

0
187
Gangrape in Bengluru

Gangrape in Bengluru

ਆਰੋਪੀ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਚਾਰੋਂ ਰਾਸ਼ਟਰੀ ਪੱਧਰ ਦੇ ਤੈਰਾਕ

ਇੰਡੀਆ ਨਿਊਜ਼, ਬੰਗਲੌਰ: 

Gangrape in Bengluru ਡੇਟਿੰਗ ਐਪ ‘ਤੇ ਨੌਜਵਾਨ ਨਾਲ ਦੋਸਤੀ ਕਰਨ ਤੋਂ ਬਾਅਦ ਉਸੇ ਨੌਜਵਾਨ ਨੇ ਆਪਣੇ ਚਾਰ ਦੋਸਤਾਂ ਨਾਲ ਮਿਲ ਕੇ ਨਰਸ ਨੂੰ ਹਵਸ ਦਾ ਸ਼ਿਕਾਰ ਬਣਾਇਆ। ਇਹ ਸ਼ਰਮਨਾਕ ਘਟਨਾ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੀ ਹੈ। ਕੱਲ੍ਹ ਹੀ ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਬੈਂਗਲੁਰੂ ਪੁਲਿਸ ਨੇ ਚਾਰੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਆਰੋਪੀ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਚਾਰੋਂ ਰਾਸ਼ਟਰੀ ਪੱਧਰ ਦੇ ਤੈਰਾਕ ਹਨ। ਪੀੜਤਾ ਦੀ ਉਮਰ 22 ਸਾਲ ਹੈ ਅਤੇ ਉਹ ਇਕ ਪ੍ਰਾਈਵੇਟ ਹਸਪਤਾਲ ਵਿਚ ਨਰਸ ਹੈ। ਖਬਰਾਂ ਮੁਤਾਬਕ ਇਹ ਚਾਰੇ ਤੈਰਾਕ ਬੈਂਗਲੁਰੂ ‘ਚ ਟ੍ਰੇਨਿੰਗ ਲੈ ਰਹੇ ਸਨ।

ਪੀੜਤਾ ਨੇ ਸਾਰੀ ਘਟਨਾ ਦੱਸੀ

ਪੀੜਤਾ ਦਾ ਕਹਿਣਾ ਹੈ ਕਿ ਉਸ ਦੀ ਡੇਟਿੰਗ ਐਪ ‘ਤੇ ਰਜਤ ਨਾਲ ਦੋਸਤੀ ਹੋਈ ਸੀ। ਇਸ ਤੋਂ ਬਾਅਦ ਦੋਵੇਂ ਮੋਬਾਈਲ ‘ਤੇ ਅਕਸਰ ਗੱਲ ਕਰਦੇ ਰਹਿੰਦੇ ਸਨ। ਲੜਕੀ ਨੇ ਦੱਸਿਆ ਕਿ ਰਜਤ ਨੇ ਉਸ ਨੂੰ 24 ਮਾਰਚ ਨੂੰ ਇਕ ਹੋਟਲ ਵਿਚ ਡਿਨਰ ਲਈ ਬੁਲਾਇਆ ਸੀ। ਜਦੋਂ ਉਹ ਹੋਟਲ ਪਹੁੰਚੀ ਤਾਂ ਉਹ ਉਸ ਨੂੰ ਆਪਣੇ ਕਮਰੇ ਵਿਚ ਲੈ ਗਿਆ, ਜਿੱਥੇ ਉਸ ਦੇ ਤਿੰਨ ਸਾਥੀ ਵੀ ਮੌਜੂਦ ਸਨ। ਜਦੋਂ ਲੜਕੀ ਰਜਤ ਨਾਲ ਕਮਰੇ ‘ਚ ਪਹੁੰਚੀ ਤਾਂ ਚਾਰਾਂ ਨੇ ਉਸ ਨਾਲ ਬਲਾਤਕਾਰ ਕੀਤਾ। ਮੁਲਜ਼ਮਾਂ ਦੀ ਉਮਰ 20 ਤੋਂ 25 ਸਾਲ ਦੇ ਕਰੀਬ ਹੈ ਅਤੇ ਰਜਤ ਤੋਂ ਇਲਾਵਾ ਤਿੰਨ ਹੋਰ ਦੇਵ ਸਰੋਹਾ, ਸ਼ਿਵ ਰਾਣਾ ਅਤੇ ਯੋਗੇਸ਼ ਕੁਮਾਰ ਹਨ। ਸਾਰੇ ਦਿੱਲੀ ਦੇ ਰਹਿਣ ਵਾਲੇ ਹਨ।

ਪੀੜਤਾ ਤੇ ਵੀ ਹਮਲਾ ਕੀਤਾ ਗਿਆ

ਰਿਪੋਰਟਾਂ ਮੁਤਾਬਕ ਪੀੜਤ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ। ਉਸ ਨੇ ਦੱਸਿਆ ਕਿ ਗੈਂਗਰੇਪ ਤੋਂ ਬਾਅਦ ਚਾਰ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਸੀ। ਨਰਸ ਨੇ ਦੱਸਿਆ ਕਿ ਸਵੇਰੇ ਉਸ ਨੇ ਆਪਣੇ ਦੋਸਤਾਂ ਨੂੰ ਬੁਲਾਇਆ। ਇਸ ਤੋਂ ਬਾਅਦ ਨਰਸ ਦੇ ਦੋਸਤ ਉੱਥੇ ਪਹੁੰਚ ਗਏ ਅਤੇ ਉਸ ਨੂੰ ਚੁੱਕ ਕੇ ਲੈ ਗਏ। ਬਾਅਦ ‘ਚ ਪੀੜਤਾ ਨੇ ਬੈਂਗਲੁਰੂ ਦੇ ਸੰਜੇ ਨਗਰ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ।

ਪੁਲਸ ਮੁਤਾਬਕ ਮੈਡੀਕਲ ਜਾਂਚ ‘ਚ ਪੀੜਤਾ ਨਾਲ ਬਲਾਤਕਾਰ ਅਤੇ ਕੁੱਟਮਾਰ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਰਜਤ ਅਤੇ ਸ਼ਿਵ ਰਾਣਾ ਪਿਛਲੇ ਤਿੰਨ ਮਹੀਨਿਆਂ ਤੋਂ ਸ਼ਹਿਰ ਵਿੱਚ ਰਹਿ ਰਹੇ ਹਨ। ਇੱਕ ਹਫ਼ਤਾ ਪਹਿਲਾਂ ਦੋਸਤ ਦੇਵ ਸਰੋਹਾ ਅਤੇ ਯੋਗੇਸ਼ ਕੁਮਾਰ ਤੈਰਾਕੀ ਸਿੱਖਣ ਲਈ ਬੈਂਗਲੁਰੂ ਪਹੁੰਚੇ ਸਨ।

Gangrape in Bengluru

Also Read: ਵੱਖ-ਵੱਖ ਟਰੇਡ ਯੂਨੀਅਨਾਂ ਵੱਲੋਂ 48 ਘੰਟੇ ਦੇ ਭਾਰਤ ਬੰਦ ਦਾ ਦੇਸ਼ ਵਿਆਪੀ ਅਸਰ

Connect With Us : Twitter Facebook

SHARE