ਇੰਡੀਆ ਨਿਊਜ਼, ਗੁਜਰਾਤ ਨਿਊਜ਼ (Gujarat Assembly Election 2022): ਹਿਮਾਚਲ ਵਿੱਚ ਜਿੱਥੇ 12 ਨਵੰਬਰ ਨੂੰ ਵਿਧਾਨਸਭਾ ਲਈ ਚੋਣਾਂ ਹੋਣਗੀਆਂ ਓਥੇ ਹੀ ਚੋਣ ਕਮੀਸ਼ਨ ਨੇ ਗੁਜਰਾਤ ਵਿੱਚ ਹੋਣ ਵਾਲਿਆਂ ਚੋਣਾਂ ਦੀ ਮਿਤੀ ਦੀ ਘੋਸ਼ਣਾ ਕਰ ਦਿੱਤੀ ਹੈ । ਅੱਜ ਦੁਪਹਿਰ ਚੋਣ ਕਮਿਸ਼ਨਰ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਗੁਜਰਾਤ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ।
ਕਮਿਸ਼ਨ ਦਾ ਕਹਿਣਾ ਹੈ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦੋ ਪੜਾਵਾਂ ਵਿੱਚ ਹੋਣਗੀਆਂ। ਪਹਿਲੇ ਪੜਾਅ ਦੀਆਂ 89 ਸੀਟਾਂ ਲਈ 1 ਦਸੰਬਰ ਨੂੰ ਅਤੇ ਦੂਜੇ ਪੜਾਅ ਦੀਆਂ 93 ਸੀਟਾਂ ਲਈ 5 ਦਸੰਬਰ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਹਿਮਾਚਲ ਚੋਣਾਂ ਦੇ ਨਾਲ-ਨਾਲ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ 8 ਦਸੰਬਰ ਨੂੰ ਹੀ ਐਲਾਨੇ ਜਾਣਗੇ।
ਗੁਜਰਾਤ ਚੋਣਾਂ ਵਿੱਚ 4.9 ਕਰੋੜ ਵੋਟਰ ਵੋਟ ਪਾਉਣਗੇ
ਚੋਣ ਕਮਿਸ਼ਨ ਮੁਤਾਬਕ ਗੁਜਰਾਤ ਚੋਣਾਂ ਵਿੱਚ 4.9 ਕਰੋੜ ਵੋਟਰ ਆਪਣੀ ਵੋਟ ਪਾ ਸਕਣਗੇ। ਇਸ ਵਾਰ 3.24 ਲੱਖ ਵੋਟਰ ਅਜਿਹੇ ਹੋਣਗੇ ਜੋ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਨਵੇਂ ਵੋਟਰਾਂ ਵਿੱਚ ਵੋਟ ਪਾਉਣ ਲਈ ਵਿਸ਼ੇਸ਼ ਉਤਸ਼ਾਹ ਹੈ। ਇਸ ਦੇ ਨਾਲ ਹੀ 182 ਪੋਲਿੰਗ ਸਟੇਸ਼ਨ ਦਿਵਿਆਂਗ ਵਿਅਕਤੀਆਂ ਲਈ ਬਣਾਏ ਜਾਣਗੇ।
ਦਿਲਚਸਪ ਮੁਕਾਬਲਾ ਹੋਵੇਗਾ
ਪਿਛਲੇ 24 ਸਾਲਾਂ ਤੋਂ ਗੁਜਰਾਤ ਵਿੱਚ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਸੱਤਾ ਵਿੱਚ ਹੈ ਪਰ ਇਸ ਵਾਰ ਸਮੀਕਰਨ ਬਦਲਦੇ ਨਜ਼ਰ ਆਉਣਗੇ। ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ ਵਿੱਚ ਹੈ। ਦਿੱਲੀ ਅਤੇ ਪੰਜਾਬ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਗੁਜਰਾਤ ਵਿੱਚ ਵੀ ਪੂਰਾ ਜ਼ੋਰ ਲਗਾ ਦਿੱਤਾ ਹੈ। ਅਜਿਹੇ ‘ਚ ਮੁਕਾਬਲਾ ਤਿਕੋਣਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਮੋਬਾਈਲ ਤੋਂ ਬਾਹਰ ਨਿਕਲੋ ਅਤੇ ਇੱਕ ਦੂਜੇ ਨਾਲ ਗੱਲ ਕਰੋ : ਐਮਪੀ ਕਾਰਤਿਕ ਸ਼ਰਮਾ
ਸਾਡੇ ਨਾਲ ਜੁੜੋ : Twitter Facebook youtube