ਇੰਡੀਆ ਨਿਊਜ਼, ਚੰਡੀਗੜ੍ਹ : ਹਰਿਆਣਾ ਵਿਚ ਰਾਜ ਸਭਾ ਦੀਆਂ 2 ਸੀਟਾਂ ਲਈ ਸਵੇਰੇ 9 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਇਸ ਤੋਂ ਬਾਅਦ ਸ਼ਾਮ 5 ਵਜੇ ਗਿਣਤੀ ਸ਼ੁਰੂ ਹੋਵੇਗੀ। ਦੇਰ ਸ਼ਾਮ ਤੱਕ ਨਤੀਜਾ ਐਲਾਨ ਦਿੱਤਾ ਜਾਵੇਗਾ। ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਵਿੱਚ ਵੋਟਿੰਗ ਲਈ ਕਈ ਵਿਧਾਇਕ ਪੁੱਜਣੇ ਸ਼ੁਰੂ ਹੋ ਗਏ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਸਵੇਰੇ 9 ਵਜੇ ਪਹੁੰਚ ਕੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਸ਼ਮੂਲੀਅਤ ਕੀਤੀ। ਇਸ ਦੇ ਨਾਲ ਹੀ ਵਿਧਾਇਕਾਂ ਦਾ ਵੋਟਿੰਗ ਲਈ ਲਗਾਤਾਰ ਆਉਣਾ ਜਾਰੀ ਹੈ।
ਜ਼ਮੀਰ ਦੀ ਆਵਾਜ਼ ਸੁਣ ਕੇ ਹੀ ਪਾਵਾਂਗੇ ਵੋਟ : ਕੁਲਦੀਪ ਬਿਸ਼ਨੋਈ
ਹਰਿਆਣਾ ਵਿਧਾਨ ਸਭਾ ‘ਚ ਵੋਟ ਪਾਉਣ ਪਹੁੰਚੇ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਆਪਣੀ ਜ਼ਮੀਰ ਦੀ ਆਵਾਜ਼ ‘ਤੇ ਵੋਟ ਪਾਵਾਂਗਾ।
ਰਾਜ ਸਭਾ ਦੀਆਂ ਦੋ ਸੀਟਾਂ ਲਈ 3 ਨਾਮਜ਼ਦਗੀਆਂ
ਦੱਸਣਯੋਗ ਹੈ ਕਿ ਹਰਿਆਣਾ ਦੀਆਂ ਦੋ ਰਾਜ ਸਭਾ ਸੀਟਾਂ ਲਈ 3 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਭਾਜਪਾ ਵੱਲੋਂ ਕ੍ਰਿਸ਼ਨ ਲਾਲ ਪੰਵਾਰ, ਕਾਂਗਰਸ ਵੱਲੋਂ ਅਜੇ ਮਾਕਨ ਅਤੇ ਕਾਰਤੀਕੇਯ ਸ਼ਰਮਾ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਪਹਿਲ ਦੇ ਤੌਰ ‘ਤੇ ਜਿੱਤਣ ਲਈ ਪਹਿਲੇ ਉਮੀਦਵਾਰ ਨੂੰ 31 ਵੋਟਾਂ ਦੀ ਲੋੜ ਹੁੰਦੀ ਹੈ। ਦੂਜੀ ਸੀਟ ਲਈ 30 ਵੋਟਾਂ ਦੀ ਲੋੜ ਹੈ। ਭਾਜਪਾ ਦੇ 40, ਜੇਜੇਪੀ ਦੇ 10, ਕਾਂਗਰਸ ਦੇ 31, ਇਨੈਲੋ 1, ਹਲੋਪਾ 1 ਅਤੇ 7 ਆਜ਼ਾਦ ਉਮੀਦਵਾਰ ਹਨ।
ਇਹ ਵੀ ਪੜੋ : ਦੇਸ਼ ਦੇ ਰਾਸ਼ਟਰਪਤੀ ਦੇ ਚੋਣ 18 ਜੁਲਾਈ ਨੂੰ
ਇਹ ਵੀ ਪੜੋ : ਹਰਿਆਣਾ ਰਾਜ ਸਭਾ ਚੋਣਾਂ: ਕਾਂਗਰਸ ਲਈ ਆਸਾਨ ਨਹੀਂ ਰਾਜਸਭਾ ਦਾ ਰਾਹ
ਸਾਡੇ ਨਾਲ ਜੁੜੋ : Twitter Facebook youtube