India’s response to Russia-Ukraine dispute ਭਾਰਤ ਸਾਰੇ ਘਟਨਾਕ੍ਰਮ ਤੇ ਨਜ਼ਰ ਰੱਖ ਰਿਹਾ : ਐੱਸ. ਜੈਸ਼ੰਕਰ

0
265
India's response to Russia-Ukraine dispute

India’s response to Russia-Ukraine dispute

ਇੰਡੀਆ ਨਿਊਜ਼, ਨਵੀਂ ਦਿੱਲੀ :

India’s response to Russia-Ukraine dispute ਰੂਸ ਅਤੇ ਯੂਕਰੇਨ ਵਿੱਚ ਜਾਰੀ ਵਿਵਾਦ ਵਧਦਾ ਹੀ ਜਾ ਰਿਹਾ ਹੈ। ਬੀਤੇ ਦਿਨ ਰੂਸ ਨੇ ਯੂਕਰੇਨ ਦੇ ਦੋ ਹਿਸਿਆਂ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇ ਦਿੱਤਾ ਸੀ। ਇਸ ਤੋਂ ਬਾਅਦ ਰੂਸ ਨੇ ਉੱਥੇ ਆਪਣੀ ਆਰਮੀ ਵੀ ਭੇਜ ਦਿੱਤੀ ਸੀ। ਰੂਸ ਦੇ ਇਸ ਕਦਮ ਦਾ ਪੂਰੀ ਦੁਨੀਆਂ ਵਿੱਚ ਵਿਰੋਧ ਹੋ ਰਿਹਾ ਹੈ। ਅਮਰੀਕਾ ਦੇ ਨਾਲ ਹੋਰ ਕਈਂ ਦੇਸ਼ਾਂ ਨੇ ਰੂਸ ਦੇ ਇਸ ਕਦਮ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਭਾਰਤ ਵੀ ਇਸ ਸਾਰੇ ਘਟਨਾਕ੍ਰਮ ਤੇ ਨਜ਼ਰ ਰੱਖ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਇਸ ਮਾਮਲੇ ਵਿੱਚ ਬਹੁਤ ਸੋਚ ਕੇ ਕਦਮ ਪੁੱਟ ਰਿਹਾ ਹੈ।

ਐੱਸ. ਜੈਸ਼ੰਕਰ ਨੇ ਇਹ ਕਿਹਾ India’s response to Russia-Ukraine dispute

ਭਾਰਤ ਦੇ ਵਿਧੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਯੂਕਰੇਨ ਵਿੱਚ ਮੌਜੂਦਾ ਸਥਿਤੀ ਪਿਛਲੇ 30 ਸਾਲਾਂ ਵਿੱਚ ਗੁੰਝਲਦਾਰ ਵਿਕਾਸ ਦੀ ਇੱਕ ਲੜੀ ਨਾਲ ਜੁੜੀ ਹੋਈ ਹੈ। ਜ਼ਿਆਦਾਤਰ ਦੇਸ਼ ਇਸ ਸੰਕਟ ਦਾ ਸਿਆਸੀ ਹੱਲ ਚਾਹੁੰਦੇ ਹਨ। ਐੱਸ. ਜੈਸ਼ੰਕਰ ਨੇ ਮੌਜੂਦਾ ਰੂਸ-ਯੂਕਰੇਨ ਸੰਕਟ ਬਾਰੇ ਉੱਚੀ ਅਤੇ ਦਲੇਰੀ ਨਾਲ ਗੱਲ ਕੀਤੀ ਹੈ। ਪੈਰਿਸ ਸਥਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੁਨੀਆ ਕਈ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ। ਯੂਕਰੇਨ ਸੰਕਟ ਦੀਆਂ ਜੜ੍ਹਾਂ ਸੋਵੀਅਤ ਤੋਂ ਬਾਅਦ ਦੀ ਵਿਸ਼ਵ ਰਾਜਨੀਤੀ ਅਤੇ ਨਾਟੋ ਦੇ ਵਿਸਥਾਰ ਵਿੱਚ ਹਨ।

India’s response to Russia-Ukraine dispute

ਐੱਸ. ਜੈਸ਼ੰਕਰ ਨੇ ਮੌਜੂਦਾ ਰੂਸ-ਯੂਕਰੇਨ ਸੰਕਟ ਬਾਰੇ ਭਾਰਤ ਦਾ ਪੱਖ ਪੂਰਦੇ ਹੋਏ ਕਿਹਾ ਕਿ ਪਿੱਛਲੇ ਕੁੱਜ ਦਿਨਾਂ ਵਿੱਚ ਜੋ ਕੁੱਜ ਵੀ ਵਾਪਰਿਆ ਉਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਮਾਮਲੇ ਵਿੱਚ ਬਹੁਤ ਹੀ ਸੁਚੇਤ ਹੈ ਅਤੇ ਸਾਡੀ ਨਜਰ ਦੁਨੀਆ ਭਰ ਦੀਆਂ ਪ੍ਰਤੀਕ੍ਰਿਆਵਾਂ ਤੇ ਹੈ।

ਇਹ ਵੀ ਪੜ੍ਹੋ : Dispute between Russia and Ukraine ਰੂਸ ਨੇ ਪੂਰਬੀ ਯੂਕਰੇਨ ਦੇ ਦੋ ਹਿੱਸਿਆਂ ਨੂੰ ਵੱਖਰੇ ਦੇਸ਼ਾਂ ਵਜੋਂ ਮਾਨਤਾ ਦਿੱਤੀ

Connect With Us : Twitter Facebook

SHARE