Madhya Pradesh Big Crime ਗਾਰਡ ਦੀ ਹੱਤਿਆ ਕਰ 40 ਲੱਖ ਰੁਪਏ ਲੁਟੇ

0
283
Madhya Pradesh Big Crime

Madhya Pradesh Big Crime

ਇੰਡੀਆ ਨਿਊਜ਼, ਜਬਲਪੁਰ।

Madhya Pradesh Big Crime ਮੱਧ ਪ੍ਰਦੇਸ਼ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਬਦਮਾਸ਼ਾ ਨੇ ਗਾਰਡ ਦੀ ਹੱਤਿਆ ਕਰ ਦਿੱਤੀ ਅਤੇ ਕੈਸ਼ ਵੈਨ ਤੋਂ 40 ਲੱਖ ਰੁਪਏ ਲੁੱਟ ਲਏ। ਇਸ ਵਾਰਦਾਤ ‘ਚ ਇਕ ਗਾਰਡ  ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਕੈਸ਼ ਵੈਨ ਗੋਰਾ ਬਾਜ਼ਾਰ ਇਲਾਕੇ ਦੇ ਤਿਲਹੜੀ ਸਥਿਤ ਬੈਂਕ ਆਫ ਮਹਾਰਾਸ਼ਟਰ ਦੇ ਏਟੀਐੱਮ ‘ਚ ਪੈਸੇ ਭਰਨ ਗਈ ਸੀ।

ਬਦਮਾਸ਼ਾਂ ਨੇ ਸੁਰੱਖਿਆ ਗਾਰਡ ਤੇ ਚਲਾਈਆਂ ਗੋਲੀਆਂ Madhya Pradesh Big Crime

ਵਾਰਦਾਤ ਨੂੰ ਅੰਜਾਮ ਦੇਣ ਲਈ ਬਦਮਾਸ਼ ਪਹਿਲਾ ਤੋਂ ਹੀ ਤਿਆਰ ਬੈਠੇ ਸੀ। ਜਿਵੇਂ ਹੀ ਪੈਸਿਆਂ ਨਾਲ ਭਰੀ ਕਾਰ ਇੱਥੇ ਰੁਕੀ ਤਾਂ ਉਨ੍ਹਾਂ ਨੇ ਗਾਰਡਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ‘ਚ ਇਕ ਗਾਰਡ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਬਦਮਾਸ਼ 40 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗੋਰਾ ਬਾਜ਼ਾਰ ਪੁਲਸ ਸਮੇਤ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

ਲੋਕ ਦਹਿਸ਼ਤ ਵਿੱਚ ਹਨ Madhya Pradesh Big Crime

ਦਿਨ-ਦਿਹਾੜੇ ਹੋਈ ਲੁੱਟ-ਖੋਹ ਦੀ ਵਾਰਦਾਤ ਨੂੰ ਲੈ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੇ ਦੱਸਿਆ ਕਿ ਕੁਝ ਹੀ ਮਿੰਟਾਂ ਵਿੱਚ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਜਿਵੇਂ ਹੀ ਗੋਲੀਬਾਰੀ ਹੋਈ, ਪਲ ਭਰ ਲਈ ਕੁਝ ਸਮਝ ਨਹੀਂ ਆਇਆ। ਲੋਕ ਤੁਰੰਤ ਮੌਕੇ ‘ਤੇ ਪੁੱਜੇ ਤਾਂ ਪਤਾ ਲੱਗਾ ਕਿ ਕੈਸ਼ ਵੈਨ ਲੁੱਟੀ ਗਈ ਹੈ।

ਇਹ ਵੀ ਪੜ੍ਹੋ : Obesity And Risk Of Covid-19 ਭਾਰ ਵਧਣ ਨਾਲ ਸਰੀਰ ਕਮਜ਼ੋਰ ਕਿਉਂ ਹੁੰਦਾ ਹੈ?

Connect With Us : Twitter Facebook

SHARE