Major Avalanche in Arunachal
ਇੰਡੀਆ ਨਿਊਜ਼, ਅਰੁਣਾਚਲ।
Major Avalanche in Arunachal ਅਰੁਣਾਚਲ ਦੇ ਪਹਾੜੀ ਖੇਤਰ ‘ਚ ਬਰਫ਼ਬਾਰੀ ਹੋਈ। ਇਸ ਬਰਫ਼ ਦੇ ਤੋਦੇ ਵਿੱਚ ਫ਼ੌਜ ਦੇ 7 ਜਵਾਨ ਦੱਬੇ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਖੋਜ ਅਤੇ ਬਚਾਅ ਕਾਰਜ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ। ਫੋਜ ਦੇ ਇਹ ਜਵਾਨ ਉਸ ਸਮੇਂ ਗਸ਼ਤ ਕਰ ਰਹੇ ਸੀ ਜਿਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ ।
ਇਸ ਖੇਤਰ ਵਿੱਚ ਬਰਫ਼ਬਾਰੀ Major Avalanche in Arunachal
ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਬਰਫ ਖਿਸਕਣ ਦੀ ਇਹ ਘਟਨਾ ਸੂਬੇ ਦੇ ਕਾਮੇਂਗ ਸੈਕਟਰ ਦੇ ਉੱਚਾਈ ਵਾਲੇ ਖੇਤਰ ‘ਚ ਵਾਪਰੀ। ਦੱਸ ਦੇਈਏ ਕਿ ਐਤਵਾਰ ਨੂੰ ਇੱਥੇ ਫੌਜ ਦੀ ਇਕ ਟੀਮ ਗਸ਼ਤ ਕਰ ਰਹੀ ਸੀ। ਫਿਰ ਬਰਫ ਦਾ ਤੂਫਾਨ ਆਇਆ ਅਤੇ 7 ਜਵਾਨ ਇਸ ਦੀ ਲਪੇਟ ‘ਚ ਆ ਗਏ।
ਖੋਜ ਅਤੇ ਬਚਾਅ ਕਾਰਜ ਜਾਰੀ ਹੈ Major Avalanche in Arunachal
ਜਵਾਨਾਂ ਨੂੰ ਲੱਭਣ ਲਈ ਜੰਗੀ ਪੱਧਰ ‘ਤੇ ਕੰਮ ਚੱਲ ਰਿਹਾ ਹੈ। ਜਹਾਜ਼ ਰਾਹੀਂ ਮਾਹਿਰਾਂ ਦੀ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ। ਇਲਾਕੇ ਦਾ ਮੌਸਮ ਬਹੁਤ ਖਰਾਬ ਹੈ ਅਤੇ ਲਗਾਤਾਰ ਕਈ ਦਿਨਾਂ ਤੋਂ ਬਰਫਬਾਰੀ ਹੋ ਰਹੀ ਹੈ।
ਇਹ ਵੀ ਪੜ੍ਹੋ : Weather Update North India Today ਬੁੱਧਵਾਰ ਤੋਂ ਬਾਰਿਸ਼ ਦੀ ਸੰਭਾਵਨਾ