Manipur Update Today : ਮਨੀਪੁਰ ਵਿੱਚ 3 ਮਈ ਤੋਂ ਕੁਕੀ ਅਤੇ ਮੇਤੇਈ ਭਾਈਚਾਰਿਆਂ ਦਰਮਿਆਨ ਜਾਤੀ ਹਿੰਸਾ ਜਾਰੀ ਹੈ। ਇਸ ਦੌਰਾਨ ਸ਼ਨੀਵਾਰ ਨੂੰ ਸੂਬੇ ਦੇ 11 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿੱਚ ਆਈਏਐਸ ਅਤੇ ਆਈਪੀਐਸ ਅਧਿਕਾਰੀ ਸ਼ਾਮਲ ਹਨ।
ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮਹੀਨੇ ਦੀ ਸ਼ੁਰੂਆਤ ‘ਚ 4 ਦਿਨਾਂ ਦੇ ਦੌਰੇ ‘ਤੇ ਇੱਥੇ ਆਏ ਸਨ। ਇਸ ਦੌਰਾਨ ਸੂਬੇ ਦੇ ਡੀਜੀਪੀ ਪੀ ਡੋਂਗਲ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਦੀ ਥਾਂ ਰਾਜੀਵ ਸਿੰਘ ਨੂੰ ਕਮਾਂਡ ਸੌਂਪੀ ਗਈ।
ਮਨੀਪੁਰ ਵਿੱਚ 39 ਦਿਨਾਂ ਤੋਂ ਜਾਰੀ ਹਿੰਸਾ ਵਿੱਚ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 310 ਜ਼ਖਮੀ ਹਨ ਅਤੇ 37 ਹਜ਼ਾਰ ਤੋਂ ਵੱਧ ਲੋਕ 272 ਰਾਹਤ ਕੈਂਪਾਂ ਵਿਚ ਰਹਿਣ ਲਈ ਮਜਬੂਰ ਹਨ।
ਇਸ ਦੌਰਾਨ ਆਸਾਮ ਦੇ ਮੁੱਖ ਮੰਤਰੀ ਹਿਮੰਤ ਸਰਮਾ ਸ਼ਨੀਵਾਰ ਸਵੇਰੇ ਮਨੀਪੁਰ ਪਹੁੰਚੇ। ਉਹ ਸੂਬੇ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੂੰ ਮਿਲੇ। ਇਸ ਦੌਰਾਨ ਮਨੀਪੁਰ ਵਿੱਚ ਜਾਰੀ ਹਿੰਸਾ ਨੂੰ ਲੈ ਕੇ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ ਵੀ ਹੋਈ।
ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਮਣੀਪੁਰ ‘ਚ ਸ਼ਾਂਤੀ ਬਹਾਲ ਕਰਨ ਲਈ ਰਾਜਪਾਲ ਦੀ ਪ੍ਰਧਾਨਗੀ ‘ਚ ਇਕ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦੇ ਮੈਂਬਰਾਂ ਵਿੱਚ ਮੁੱਖ ਮੰਤਰੀ, ਰਾਜ ਸਰਕਾਰ ਦੇ ਕੁਝ ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸ਼ਾਮਲ ਹਨ। ਕਮੇਟੀ ਵਿੱਚ ਸਾਬਕਾ ਸਿਵਲ ਸੇਵਕ, ਸਿੱਖਿਆ ਸ਼ਾਸਤਰੀ, ਸਾਹਿਤਕਾਰ, ਕਲਾਕਾਰ, ਸਮਾਜ ਸੇਵੀ ਅਤੇ ਵੱਖ-ਵੱਖ ਨਸਲਾਂ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਦੂਜੇ ਪਾਸੇ 9 ਜੂਨ ਨੂੰ ਹੀ ਸੀਬੀਆਈ ਨੇ ਮਣੀਪੁਰ ਹਿੰਸਾ ਦੇ ਸਬੰਧ ਵਿੱਚ 6 ਕੇਸ ਦਰਜ ਕੀਤੇ ਸਨ। ਜਾਂਚ ਲਈ SIT ਦਾ ਗਠਨ ਕੀਤਾ ਗਿਆ ਹੈ, ਇਸ ਦੇ 10 ਮੈਂਬਰ ਹਨ। ਉਸੇ ਦਿਨ, ਸੁਪਰੀਮ ਕੋਰਟ ਦੇ ਵੈਕੇਸ਼ਨਲ ਬੈਂਚ ਨੇ 3 ਮਈ ਤੋਂ ਰਾਜ ਵਿੱਚ ਇੰਟਰਨੈਟ ਪਾਬੰਦੀ ‘ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਜਸਟਿਸ ਅਨਿਰੁਧ ਬੋਸ ਅਤੇ ਜਸਟਿਸ ਰਾਜੇਸ਼ ਬਿੰਦਲ ਦੇ ਬੈਂਚ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਹਾਈ ਕੋਰਟ ਵਿੱਚ ਹੈ। ਇਸ ‘ਤੇ ਸੁਣਵਾਈ ਹੋਣੀ ਚਾਹੀਦੀ ਹੈ। ਇਹ ਪਟੀਸ਼ਨ ਐਡਵੋਕੇਟ ਚੋਂਗਥਮ ਵਿਕਟਰ ਸਿੰਘ ਅਤੇ ਕਾਰੋਬਾਰੀ ਮਾਈਂਗਬਾਮ ਜੇਮਸ ਨੇ ਦਾਇਰ ਕੀਤੀ ਸੀ।
Also Read : ਲੁਧਿਆਣਾ ‘ਚ 7 ਕਰੋੜ ਦੀ ਲੁੱਟ, 10 ਬਦਮਾਸ਼ਾਂ ਨੇ CMS ਕੰਪਨੀ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਕੀਤੀ ਵਾਰਦਾਤ ਨੂੰ ਅੰਜਾਮ
Also Read : ਲੁਧਿਆਣਾ ਕੈਸ਼ ਲੁੱਟ ਮਾਮਲੇ ਵਿੱਚ ਪੁਲਿਸ ਨੇ ਗੱਡੀ ਬਰਾਮਦ ਕੀਤੀ
Also Read : ਸੀਐਮ ਭਗਵੰਤ ਮਾਨ ਨੇ ਮ੍ਰਿਤਕ ਪੀਆਰਟੀਸੀ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਚੈੱਕ ਸੌਂਪਿਆ