Manish Sisodia Hearing: ਮਨੀਸ਼ ਸਿਸੋਦੀਆ ਦੀ ਅੱਜ ਅਦਾਲਤ ‘ਚ ਪੇਸ਼ੀ, ਕੀ ਮਿਲੇਗੀ ਉਨ੍ਹਾਂ ਨੂੰ ਜ਼ਮਾਨਤ?

0
146
Manish Sisodia Hearing
Manish Sisodia Hearing

Manish Sisodia Hearing: ਦਿੱਲੀ ਸ਼ਰਾਬ ਨੀਤੀ ਘਪਲਾ ਮਾਮਲੇ ‘ਚ ਘਿਰੇ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਦੀ ਜ਼ਮਾਨਤ ‘ਤੇ ਅੱਜ 4 ਮਾਰਚ ਨੂੰ ਸੁਣਵਾਈ ਹੋਣੀ ਹੈ। ਤੁਹਾਨੂੰ ਦੱਸ ਦੇਈਏ ਕਿ ਸਿਸੋਦੀਆ ਨੇ ਬੀਤੇ ਦਿਨ ਦਿੱਲੀ ਦੀ ਰਾਉਸ ਐਵੇਨਿਊ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਇਸ ਦੇ ਨਾਲ ਹੀ ਅੱਜ ਸਿਸੋਦੀਆ ਦਾ 5 ਦਿਨ ਦਾ ਰਿਮਾਂਡ ਪੂਰਾ ਹੋ ਗਿਆ ਹੈ, ਜਿਸ ਤੋਂ ਬਾਅਦ ਸੀਬੀਆਈ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।

ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ – ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਦਿੱਤਾ ਅਸਤੀਫ਼ਾ (Manish sisodia and Satyendar jain Resigned)

ਆਮ ਆਦਮੀ ਪਾਰਟੀ ਅੱਜ ਕਰ ਸਕਦੀ ਹੈ ਪ੍ਰਦਰਸ਼ਨ

ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਸਿਸੋਦੀਆ ਦੀ ਅਦਾਲਤ ‘ਚ ਪੇਸ਼ੀ ਦੌਰਾਨ ਆਮ ਆਦਮੀ ਪਾਰਟੀ ਵਿਰੋਧ ਪ੍ਰਦਰਸ਼ਨ ਕਰ ਸਕਦੀ ਹੈ। ਜਿਸ ਲਈ ਪਾਰਟੀ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ, ਉਥੇ ਹੀ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਸਿਸੋਦੀਆ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਸੀ ਵਾਪਸ

ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਸੀਬੀਆਈ ਨੇ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਬੀਤੇ ਐਤਵਾਰ (26 ਫਰਵਰੀ) ਨੂੰ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਸਿਸੋਦੀਆ ਨੇ ਗ੍ਰਿਫਤਾਰੀ ਖ਼ਿਲਾਫ਼ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਹੇਠਲੀ ਅਦਾਲਤ ਵਿੱਚ ਅਪੀਲ ਕਰਨ ਲਈ ਕਿਹਾ।

‘ਹਰ ਮਾਮਲੇ ‘ਤੇ ਇੱਥੇ ਸਟੈਂਡ ਲੈਣਾ ਉਚਿਤ ਨਹੀਂ ਹੈ’-SC

ਇਸ ‘ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਸੀਂ ਅਜਿਹੇ ਮਾਮਲੇ ‘ਚ ਦਖਲ ਨਹੀਂ ਦੇਣਾ ਚਾਹੁੰਦੇ। ਤੁਹਾਡੇ ਕੋਲ ਸਾਰੇ ਵਿਕਲਪਿਕ ਉਪਚਾਰ ਉਪਲਬਧ ਹਨ, ਪਰ ਤੁਸੀਂ ਸਿੱਧੇ ਤੌਰ ‘ਤੇ ਜ਼ਮਾਨਤ ਲਈ ਇਸ ਅਦਾਲਤ ਵਿੱਚ ਆਏ ਹੋ। ਅਸੀਂ ਇੱਥੇ ਕਿਵੇਂ ਪਹੁੰਚ ਸਕਦੇ ਹਾਂ? ਤੁਸੀਂ ਆਪਣੀ ਗੱਲ ਹਾਈ ਕੋਰਟ ਦੇ ਸਾਹਮਣੇ ਰੱਖ ਸਕਦੇ ਹੋ। ਅਦਾਲਤ ਨੇ ਅੱਗੇ ਕਿਹਾ ਸੀ ਕਿ ਦਿੱਲੀ ‘ਚ ਵਾਪਰੇ ਹਰ ਮਾਮਲੇ ‘ਤੇ ਇੱਥੇ ਸਟੈਂਡ ਲੈਣਾ ਉਚਿਤ ਨਹੀਂ ਹੈ।

SHARE