Nikki Yadav Murder: ਵਿਆਹ ਤੋਂ ਬਾਅਦ ਨਿੱਕੀ ਦੀ ਲਾਸ਼ ਦੇਖਣ ਢਾਬੇ ‘ਤੇ ਗਿਆ ਸੀ ਸਾਹਿਲ

0
217
Nikki Yadav Murder
Nikki Yadav Murder

Nikki Yadav Murder: ਦਿੱਲੀ ਪੁਲਿਸ ਨੇ ਨਿੱਕੀ ਕਤਲ ਕੇਸ ਵਿੱਚ ਇੱਕ ਵੱਡਾ ਖ਼ੁਲਾਸਾ ਕੀਤਾ ਹੈ। ਪੁਲਿਸ ਮੁਤਾਬਿਕ ਸਾਹਿਲ ਗਹਿਲੋਤ ਵਿਆਹ ਕਰਨ ਦੇ 2 ਦਿਨ ਬਾਅਦ ਨਿੱਕੀ ਦੀ ਲਾਸ਼ ਨੂੰ ਢਾਬੇ ‘ਤੇ ਦੇਖਣ ਗਿਆ ਸੀ। ਉਹ ਇਹ ਦੇਖਣ ਚਾਹੁੰਦਾ ਸੀ ਕਿ ਫ੍ਰਿਜ਼ ਨੂੰ ਕਿਸੇ ਨੇ ਖੋਲ੍ਹਿਆ ਤਾਂ ਨਹੀਂ ਜਾਂ ਢਾਬੇ ‘ਤੇ ਕੋਈ ਗਿਆ ਤਾਂ ਨਹੀਂ ਸੀ। ਪੁਲਿਸ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਸਾਹਿਲ ਨੇ 9 ਫਰਵਰੀ 2023 ਨੂੰ ਆਪਣੇ ਮੰਗਨੀ ਵਾਲੇ ਦਿਨ ਦੋਸਤਾਂ ਨਾਲ ਡਾਂਸ ਕੀਤਾ ਸੀ ਅਤੇ ਮੰਗਨੀ ਵਾਲੇ ਵਾਲੀ ਰਾਤ ਉਸ ਦੀ ਨਿੱਕੀ ਯਾਦਵ ਨਾਲ ਲੜਾਈ ਹੋ ਗਈ ਅਤੇ ਸਾਹਿਲ ਨੇ ਨਿੱਕੀ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਸਾਹਿਲ ਨੇ ਨਿੱਕੀ ਦੀ ਲਾਸ਼ ਨੂੰ ਢਾਬੇ ਦੇ ਇੱਕ ਫ੍ਰਿਜ਼ ਵਿੱਚ ਰੱਖ ਦਿੱਤਾ ਜਿਸ ਤੋਂ ਬਾਅਦ ਅਗਲੇ ਦਿਨ ਸਾਹਿਲ ਨੇ ਵਿਆਹ ਕਰ ਲਿਆ।

  • ਨਿੱਕੀ ਯਾਦਵ ਨੇ ਸਾਹਿਲ ਦੇ ਨਾਲ ਪਹਿਲਾ ਹੀ ਗੋਆ ਜਾਣ ਦਾ ਬਣਾਇਆ ਸੀ ਪਲਾਨ
  • ਕਾਰ ਦੇ ਅੰਦਰ ਦੋਨਾਂ ਵਿਚਕਾਰ ਵਿਆਹ ਨੂੰ ਲੈ ਹੋਈ ਸੀ ਲੜਾਈ
  •  ਸਾਹਿਲ ਨੇ ਨਿੱਕੀ ਦੀ ਲਾਸ਼ ਨੂੰ ਦੱਖਣੀ ਪੱਛਮੀ ਦਿੱਲੀ ਵਿੱਚ ਸਥਿਤ ਆਪਣੇ ਢਾਬੇ ਦੇ ਫ੍ਰਿਜ਼ ਵਿੱਚ ਰੱਖਿਆ।

    ਦਿੱਲੀ ਪੁਲਿਸ ਦੇ ਇੱਕ ਉੱਚ ਅਧਿਕਾਰੀ ਮੁਤਾਬਕ ਪੁੱਛਗਿੱਛ ਵਿੱਚ ਸਾਹਿਲ ਨੇ ਦੱਸਿਆ ਕਿ ਸਾਹਿਲ ਇਹ ਫ਼ੈਸਲਾ ਨਹੀਂ ਕਰ ਪਾ ਰਿਹਾ ਸੀ ਕਿ ਉਹ ਨਿੱਕੀ ਨਾਲ ਰਹਿਣਾ ਚਾਹੁੰਦਾ ਹੈ ਜਾ ਫਿਰ ਆਪਣੇ ਮਾਤਾ-ਪਿਤਾ ਦੇ ਪਸੰਦ ਦੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਘਟਨਾ ਦੀ ਜਾਣਕਾਰੀ ਦਿੰਦੇ ਸਮੇਂ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਟਨਾ ਤੋਂ ਕਰੀਬ 15 ਦਿਨ ਪਹਿਲਾਂ ਨਿੱਕੀ ਯਾਦਵ ਦੇ ਘਰ ਤੋਂ ਨਿਕਲ ਗਿਆ ਸੀ, ਪਰ 9 ਫਰਵਰੀ ਨੂੰ ਆਪਣੀ ਮੰਗਨੀ ਤੋਂ ਬਾਅਦ, ਉਹ ਉੱਤਮ ਨਗਰ ਵਿੱਚ ਉਸ ਦੇ ਘਰ ਗਿਆ ਅਤੇ ਸਾਹਿਲ ਤੇ ਨਿੱਕੀ ਨੇ ਨਾਲ ਸਮੇਂ ਬਿਤਾਇਆ।

ਨਿੱਕੀ ਨੇ ਸਾਹਿਲ ਨਾਲ ਗੋਆ ਜਾਣ ਦੀ ਯੋਜਨਾ ਬਣਾਈ ਸੀ (Nikki Yadav Murder)

ਨਿੱਕੀ ਨੇ ਸਾਹਿਲ ਨਾਲ ਪਹਿਲਾਂ ਤੋਂ ਹੀ ਗੋਆ ਜਾਣ ਦੀ ਯੋਜਨਾ ਬਣਾਈ ਸੀ ਅਤੇ ਟਿਕਟ ਵੀ ਬੁੱਕ ਕਰ ਲਈ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਪਲਾਨ ਨੂੰ ਬਦਲ ਲਿਆ ਅਤੇ ਹਿਮਾਚਲ ਪ੍ਰਦੇਸ਼ ਜਾਣ ਦਾ ਫ਼ੈਸਲਾ ਕੀਤਾ। ਉਹ ਆਪਣੀ ਕਾਰ ਵਿੱਚ ਨਿਜ਼ਾਮੁਦੀਨ ਰੇਲਵੇ ਸਟੇਸ਼ਨ ਗਏ, ਜਿੱਥੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ ਅੰਦਰ ਵਿਹਾਰ ਬੱਸ ਟਰਮੀਨਲ ਤੋਂ ਬੱਸ ਫੜਣੀ ਹੋਵੇਗੀ, ਪਰ ਉੱਥੇ ਪਹੁੰਚਣ ਉੱਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਬੱਸ ਕਸ਼ਮੀਰੀ ਗੇਟ ਆਈਐਸਬੀਟੀ ਤੋਂ ਸ਼ੁਰੂ ਹੋਵੇਗੀ।

ਵਿਆਹ ਨੂੰ ਲੈ ਕੇ ਕਾਰ ‘ਚ ਦੋਨਾਂ ਦੀ ਹੋਈ ਲੜਾਈ

ਪੁਲਿਸ ਮੁਤਾਬਿਕ ਕਸ਼ਮੀਰੀ ਗੇਟ ‘ਤੇ ਪਹੁੰਚਣ ਤੋਂ ਬਾਅਦ ਕਾਰ ‘ਚ ਦੋਵਾਂ ਵਿਚਾਲੇ ਵਿਆਹ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ ਜੋ ਲੜਾਈ ‘ਚ ਬਦਲ ਗਈ। ਗੁੱਸੇ ਵਿੱਚ, ਸਾਹਿਲ ਨੇ ਉਸਦੀ ਕਾਰ ਵਿੱਚ ਉਸਨੂੰ (ਨਿੱਕੀ) ਮਾਰ ਦਿੱਤਾ। ਪੁੱਛਗਿੱਛ ਦੌਰਾਨ ਸਾਹਿਲ ਨੇ ਪੁਲਿਸ ਨੂੰ ਦੱਸਿਆ ਕਿ ਨਿੱਕੀ ਨੇ ਕੁੜਮਾਈ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ।

SHARE