ਅੱਜ ਮਿਲ ਜਾਵੇਗਾ ਦੇਸ਼ ਨੂੰ 15 ਵਾਂ ਰਾਸ਼ਟਰਪਤੀ

0
224
Presidential election voting Counting
Presidential election voting Counting

ਇੰਡੀਆ ਨਿਊਜ਼, ਨਵੀਂ ਦਿੱਲੀ (Presidential election voting Counting ): ਅੱਜ ਦੇਸ਼ ਨੂੰ 15 ਵਾਂ ਰਾਸ਼ਟਰਪਤੀ ਮਿਲ ਜਾਵੇਗਾ | ਹਾਲਾਂਕਿ ਅੱਜ ਸਿਰਫ ਰਾਸ਼ਟਰਪਤੀ ਚੋਣਾਂ ਦੇ ਹਾਰ ਅਤੇ ਜਿੱਤ ਦਾ ਹੀ ਪਤਾ ਚਲੇਗਾ | ਜੇਤੂ 25 ਜੁਲਾਈ ਨੂੰ ਰਾਸ਼ਟਰਪਤੀ ਦੀ ਕਸਮ ਚੁਕੇਗਾ | ਜਾਣਕਾਰੀ ਅਨੁਸਾਰ ਸੰਸਦ ਦੇ ਕਮਰਾ ਨੰਬਰ 63 ਵਿੱਚ ਬੈਲਟ ਬਾਕਸ ਖੁੱਲ੍ਹਣਾ ਸ਼ੁਰੂ ਹੋ ਗਿਆ ਹੈ, ਜਿੱਥੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ।

ਤੁਹਾਨੂੰ ਦਸ ਦਇਏ ਕਿ ਇਸ ਵਾਰ ਚੋਣਾਂ ਵਿੱਚ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਦੀ ਜਿੱਤ ਤੈਅ ਹੈ | ਇਸ ਵਾਰ ਮੁਕਾਬਲਾ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਅਤੇ ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਵਿਚਾਲੇ ਸਿੱਧਾ ਮੁਕਾਬਲਾ ਸੀ। ਦ੍ਰੋਪਦੀ ਮੁਰਮੂ ਦੀ ਜਿੱਤ ਤੈਅ ਦੇਖਦੇ ਹੋਏ ਉਨ੍ਹਾਂ ਦੇ ਪਿੰਡ ਵਿੱਚ ਲੋਕ ਖੁਸ਼ੀ ਨਾਲ ਨੱਚ ਰਹੇ ਹਨ ਅਤੇ ਇਕ ਦੂਜੇ ਨੂੰ ਵਧਾਈ ਦੇ ਰਹੇ ਹਨ|

ਇਸ ਲਈ ਮੁਰਮੂ ਦੀ ਜਿੱਤ ਯਕੀਨੀ ਮੰਨੀ ਜਾ ਰਹੀ

ਬੀਜੇਪੀ ਨੇ 21 ਜੂਨ ਨੂੰ ਮੁਰਮੂ ਨੂੰ ਉਮੀਦਵਾਰ ਬਣਾਇਆ ਸੀ ਤਾਂ ਐਨਡੀਏ ਦੇ ਖਾਤੇ ਵਿੱਚ 5 ਲੱਖ 63 ਹਜ਼ਾਰ 825 ਯਾਨੀ 52% ਵੋਟਾਂ ਸਨ। 24 ਵਿਰੋਧੀ ਪਾਰਟੀਆਂ ਦੇ ਨਾਲ ਹੋਣ ‘ਤੇ ਸਿਨਹਾ ਨੂੰ 4 ਲੱਖ 80 ਹਜ਼ਾਰ 748 ਯਾਨੀ 44 ਫੀਸਦੀ ਵੋਟਾਂ ਮਿਲੀਆਂ ਮੰਨੀਆਂ ਜਾ ਰਹੀਆਂ ਹਨ।

ਭਾਜਪਾ ਕੜੇਗੀ ਜਿੱਤ ਦਾ ਜਲੂਸ

ਭਾਰਤ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਰਾਸ਼ਟਰਪਤੀ ਦੀ ਜਿੱਤ ਤੋਂ ਬਾਅਦ ਜਿੱਤ ਦਾ ਜਲੂਸ ਕਢਿਆ ਜਾ ਰਿਹਾ ਹੈ| ਭਾਜਪਾ ਨੇਤਾ ਜੇਪੀ ਨੱਡਾ ਨੇ ਕਿਹਾ ਕਿ ਭਾਜਪਾ ਮੁਰਮੁ ਦੀ ਜਿੱਤ ਦੀ ਖੁਸ਼ੀ ਆਦਿਵਾਸੀ ਲੋਕਾਂ ਨਾਲ ਸਾਂਝੀ ਕਰਦੇ ਹੋਏ ਉਨ੍ਹਾਂ ਖੇਤਰਾਂ ਵਿੱਚ ਜਲੂਸ ਕੱਢੇਗੀ ਜਿੱਥੇ ਆਦਿਵਾਸੀ ਜਨਤਾ ਵਸਦੀ ਹੈ |

ਇਹ ਵੀ ਪੜ੍ਹੋ: ਕਾਰਜਕਾਰੀ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੂੰ ਸ਼੍ਰੀਲੰਕਾ ਦਾ ਨਵਾਂ ਰਾਸ਼ਟਰਪਤੀ ਚੁਣਿਆ ਗਿਆ

ਸਾਡੇ ਨਾਲ ਜੁੜੋ : Twitter Facebook youtube

SHARE